ਅਮਰੀਕਾ ਦੇ ਬਾਲਟੀਮੋਰ ਦੀ ਰਹਿਣ ਵਾਲੀ 7 ਮਹੀਨੇ ਦੀ ਗਰਭਵਤੀ ਮਾਂ ਨੇ ਗੋਲੀ ਲੱਗਣ ਤੋਂ ਬਾਅਦ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਔਰਤ ਦੇ ਪੇਟ ‘ਚ ਗੋਲੀ ਲੱਗੀ ਸੀ ਪਰ ਉਹ ਬੱਚੇ ਨੂੰ ਜ਼ਿੰਦਗੀ ਦੇਣ ਲਈ ਆਖਰੀ ਸਾਹ ਤੱਕ ਲੜਦੀ ਰਹੀ।
ਇਸ ਹਮਲੇ ਵਿੱਚ ਬੱਚੇ ਦੀ ਮਾਂ, 38 ਸਾਲਾ ਏਂਜਲ ਮੋਰਗਨ ਹੀਥਰ ਅਤੇ ਪਿਤਾ ਯਾਮੇਲ ਮੋਂਟੇਗ ਦੋਵੇਂ ਮਾਰੇ ਗਏ ਸਨ। ਏਂਜਲ ਮੋਰਗਨ ਹੀਥਰ ਅਤੇ ਯਾਮੇਲ ਮੋਂਟੇਗ ਗਰਲਫ੍ਰੈਂਡ ਅਤੇ ਬੁਆਏਫ੍ਰੈਂਡ ਸਨ। ਦੋਵੇਂ ਆਪਣੇ ਹੋਣ ਵਾਲੇ ਬੱਚੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
ਰਿਪੋਰਟ ਮੁਤਾਬਕ ਵੀਰਵਾਰ ਰਾਤ ਨੂੰ ਹੋਈ ਹਿੰਸਾ ‘ਚ ਜਦੋਂ ਇਹ ਜੋੜਾ ਡਾਊਨਟਾਊਨ ਬਾਲਟੀਮੋਰ ‘ਚ ਸੜਕ ਕੰਢੇ ਖੜ੍ਹੇ ਸਨ ਤਾਂ ਕੁਝ ਅਣਪਛਾਤੇ ਲੋਕਾਂ ਨੇ ਕਾਰ ‘ਚੋਂ ਆ ਕੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਨੂੰ ਜੌਨਸ ਹੌਪਕਿਨਜ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਵਿਅਕਤੀ ਦੀ ਤੁਰੰਤ ਮੌਤ ਹੋ ਗਈ ਅਤੇ 7 ਮਹੀਨਿਆਂ ਦੀ ਗਰਭਵਤੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਐਮਰਜੈਂਸੀ ‘ਚ ਡਿਲੀਵਰੀ ਹੋਈ, ਬੱਚਾ ਵੀ ਗੋਲੀ ਲੱਗਣ ਕਾਰਨ ਜ਼ਖਮੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪੁਲਿਸ ਬੁਲਾਰੇ ਚੱਕੀਆ ਫੇਨੋਏ ਮੁਤਾਬਕ ਇਸ ਮਹੀਨੇ ਹੁਣ ਤੱਕ 13 ਕਤਲ ਅਤੇ 27 ਗੈਰ-ਘਾਤਕ ਗੋਲੀਬਾਰੀ ਹੋ ਚੁੱਕੀ ਹੈ। ਪੁਲਿਸ ਨੇ 2022 ਵਿੱਚ ਹੁਣ ਤੱਕ 125 ਕਤਲਾਂ ਦੀ ਸੂਚਨਾ ਦਿੱਤੀ ਹੈ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਵਿੱਚ ਇਹ ਗਿਣਤੀ 114 ਸੀ। ਸ਼ਹਿਰ ਦੇ ਮੇਅਰ ਬਰੈਂਡਨ ਸਕਾਟ ਨੇ ਕਿਹਾ ਕਿ ਇਮਾਨਦਾਰੀ ਤੇ ਸਪੱਸ਼ਟ ਤੌਰ ‘ਤੇ ਕਹਾਂ ਤਾਂ, ਮੈਂ ਅਸਲ ਵਿੱਚ ਇਹ ਨਹੀਂ ਦੱਸ ਸਕਦਾ ਕਿ ਮਾਮਲਾ ਕੀ ਸੀ। ਸਾਡੇ ਸ਼ਹਿਰ ਵਿੱਚ ਗਰਭਵਤੀ ਔਰਤਾਂ ਨੂੰ ਗੋਲੀ ਮਾਰਨ ਵਾਲੇ ਲੋਕ ਨਹੀਂ ਹੋ ਸਕਦੇ।