ਅਮਰੀਕਾ-ਬ੍ਰਿਟੇਨ ਸਣੇ ਦੁਨੀਆ ਦੇ ਕਈ ਦੇਸ਼ਾਂਵਿੱਚ ਮੰਕੀਪਾਕਸ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਭਾਰਤ ਸਰਕਾਰ ਵੀ ਅਲਰਟ ਹੋ ਗਈ ਹੈ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸਾਰੇ ਅੰਤਰਰਾਸ਼ਟਰੀ ਐਂਟਰੀ ਪੁਆਇੰਟਸ- ਏਅਰਪੋਰਟ, ਬੰਦਰਗਾਹਾਂ ਤੇ ਜ਼ਮੀਨੀ ਬਾਰਡਰ ਕ੍ਰਾਸਿੰਗ ‘ਤੇ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ।
ਅਫਰੀਕਾ ਤੋਂ ਆਉਣ ਵਾਲੇ ਯਾਤਰੀਆਂ ਅਤੇ ਉਨ੍ਹਾਂ ਵਿੱਚ ਮੰਕੀਪਾਕਸ ਦੇ ਲੱਛਣ ਦਿਸਣ ‘ਤੇ ਉਨ੍ਹਾਂ ਦੀ ਸੈਂਪਲ ਨੂੰ ਅੱਗੇ ਜਾਂਚ ਲਈ ਪੁਣੇ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਵਾਇਰਲਾਜੀ (NIV) ਭੇਜਿਆ ਜਾਏਗਾ। ਰਿਪੋਰਟਾਂ ਮੁਤਾਬਕ ਉਨ੍ਹਾਂ ਮਾਮਲਿਆਂ ਨੂੰ NIV ਪੁਣੇ ਭੇਜਿਆ ਜਾਏਗਾ, ਜਿਸ ਵਿੱਚ ਲੋਕਾਂ ‘ਚ ਕੁਝ ਖਾਸ ਲੱਛਣ ਵੇਖਣ ਨੂੰ ਮਿਲੇ, ਬੀਮਾਰ ਯਾਤਰੀਆਂ ਦ ਸੈਂਪਲ ਨਹੀਂ ਭੇਜੇ ਜਾਣਗੇ।
ਰਿਪੋਰਟਾਂ ਮੁਤਾਬਕ ਕੇਂਦਰ ਨੇ ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ (NCDC) ਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਨੂੰ ਯੂਰਪ ਤੇ ਹੋਰ ਥਾਵਾਂ ‘ਤੇ ਸਾਹਮਣੇ ਆਉਣ ਵਾਲੇ ਮਾਮਲਿਆਂ ‘ਤੇ ਸਖਤ ਨਜ਼ਰ ਰਖਣ ਲਈ ਕਿਹਾ ਹੈ। WHO ਨੇ ਸ਼ੁੱਕਰਵਾਰ ਨੂੰ ਮੰਕੀਪਾਕਸ ਨੂੰ ਧਿਆਨ ਵਿੱਚ ਰਖਦੇ ਹੋਏ ਐਮਰਜੈਂਸੀ ਮੀਟਿੰਗ ਸੱਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਯੂਰਪ ਭਰ ਵਿੱਚ 100 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ। ਯੂਰਪ ਵਿੱਚ ਜਰਮਨੀ ‘ਚ ਸਭ ਤੋਂ ਵੱਧ ਕੇਸ ਵੇਖਣ ਨੂੰ ਮਿਲੇ ਹਨ। ਇਸ ਤੋਂ ਬਾਅਦ ਯੂਰਪ ਵਿੱਚ ਬ੍ਰਿਟੇਨ, ਸਪੇਨ, ਪੁਰਤਗਾਲ ਤੇ ਇਟਲੀ ਵਿੱਚ ਵੀ ਮੰਕੀਪਾਕਸ ਦੇ ਮਾਮਲੇ ਰਿਪੋਰਟ ਹੋਏ ਹਨ। ਦੂਜੇ ਪਾਸੇ ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਦੇ ਕੇਸ ਸਾਹਮਣੇ ਆਏ ਹਨ।