ਪੰਜਾਬ ਵਿਧਾਨ ਸਭਾ ਦੀਆਂ 15 ਕਮੇਟੀਆਂ ਗਠਿਤ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚੋਂ 14 ਕਮੇਟੀਆਂ ਦਾ ਚੇਅਰਮੈਨ ਆਪ ਵਿਧਾਇਕਾਂ ਨੂੰ ਬਣਾਇਆ ਗਿਆ ਹੈ। ਲੋਕ ਲੇਖਾ ਕਮੇਟੀ ਹੀ ਸਿਰਫ ਅਜਿਹੀ ਹੈ ਜਿਸ ਵਿਚ ਕਾਂਗਰਸ ਦੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਚੇਅਰਮੈਨ ਬਣਾਇਆ ਗਿਆ ਹੈ। ਬਾਕੀ ਕਮੇਟੀਆਂ ਦੇ ਚੇਅਰਮੈਨ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਪੰਜਾਬ ਵਿਧਆਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ 25 ਮਈ ਨੂੰ ਸਾਰੀਆਂ ਕਮੇਟੀਆਂ ਦੇ ਚੇਅਰਮੈਨ ਦੀ ਮੀਟਿੰਗ ਬੁਲਾ ਲਈ ਹੈ।

ਵਿਧਾਇਕ ਬੁੱਧਰਾਮ ਨੂੰ ਸਰਕਾਰੀ ਕਾਰੋਬਾਰ ਕਮੇਟੀ, ਅਮਨ ਅਰੋੜਾ ਨੂੰ ਅਨੁਮਾਨ ਕਮੇਟੀ, ਮਨਜੀਤ ਸਿੰਘ ਬਿਲਾਸਪੁਰ ਨੂੰ ਅਨੁਸੂਚਿਤ ਜਾਤੀਆਂ ਦੀ ਭਲਾਈ ਕਮੇਟੀ, ਜਗਰੂਪ ਸਿੰਘ ਗਿੱਲ ਸਥਾਨਕ ਸੰਸਥਾਵਾਂ ਦੀ ਕਮੇਟੀ, ਗੁਰਮੀਤ ਸਿੰਘ ਖੁੱਡੀਆਂ ਪੰਚਾਇਤੀ ਰਾਜ ਇਕਾਈ ਕਮੇਟੀ, ਗੁਰਪ੍ਰੀਤ ਸਿੰਘ ਬਣਾਂਵਾਲੀ ਖੇਤੀਬਾੜੀ ਕਮੇਟੀ, ਸਰਬਜੀਤ ਕੌਰ ਮਾਣੂੰਕੇ, ਕੁਲਵੰਤ ਸਿੰਘ ਪੰਡੌਰੀ ਨੂੰ ਵਿਸ਼ੇਸ਼ ਅਧਿਕਾਰ ਕਮੇਟੀ, ਕੁਵੰਰ ਵਿਜੇ ਪ੍ਰਤਾਪ ਨੂੰ ਸਰਕਾਰੀ ਭਰੋਸਾ ਕਮੇਟੀ, ਐਡਵੋਕੇਟ ਬਰਿੰਦਰ ਗੋਇਲ ਨੂੰ ਅਧੀਨ ਵਿਕਾਸ ਕਮੇਟੀ, ਮੁਹੰਮਦ ਜਮੀਲ ਉਰ ਰਹਿਮਾਨ ਨੂੰ ਪਟੀਸ਼ਨ ਕਮੇਟੀ, ਜਗਦੀਪ ਕੰਬੋਜ ਗੋਲਡੀ ਨੰ ਟੇਬਲ ‘ਤੇ ਰੱਖੇ ਜਾਣ ਵਾਲੇ ਕਾਗਜ਼ ਤੇ ਲਾਇਬ੍ਰੇਰੀ ਕਮੇਟੀ, ਪ੍ਰੋਫੈਸਰ ਬਲਜਿੰਦਰ ਕੌਰ ਸਵਾਲ ਅਤੇ ਹਵਾਲਾ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”























