ਪੰਜਾਬ ‘ਚ ਰਿਟਾਇਰਡ ਪਟਵਾਰੀਆਂ ਦੀ ਭਰਤੀ ਕਰਨ ਦੇ ਮਾਮਲੇ ਵਿੱਚ ਘਿਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਸਫਾਈ ਦਿੱਤੀ ਹੈ। ਰੈਵੇਨਿਊ ਮੰਤਰੀ ਬ੍ਰਹਿਮਸ਼ੰਕਰ ਜਿੰਪਾ ਨੇ ਕਿਹਾ ਕਿ ਸਾਡੇ ਕੋਲ ਕੰਮ ਪੂਰਾ ਕਰਨ ਦਾ ਦੂਜਾ ਕੋਈ ਤਰੀਕਾ ਨਹੀਂ ਸੀ। ਅਸੀਂ 1090 ਪਟਵਾੜੀਆਂ ਨੂੰ ਇਸੇ ਮਹੀਨੇ ਅਪਾਇੰਟਮੈਂਟ ਲੈਟਰ ਦੇ ਰਹੇ ਹਾਂ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 800 ਪਟਵਾਰੀ ਹੋਰ ਭਰਤੀ ਕੀਤੇ ਜਾ ਰਹੇ ਹਨ। ਉਨ੍ਹਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਕਿਹਾ ਕਿ ਦੂਜਿਆਂ ‘ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੇ ਵੱਲ ਝਾਤ ਮਾਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿੰਨਾ ਰੋਜ਼ਗਾਰ ਦਿੱਤਾ।
ਜਿੰਪਾ ਨੇ ਕਿਹਾ ਕਿ ਪੰਜਾਬ ਵਿੱਚ ਪਟਵਾਰੀਆਂ ਦੀ ਕਮੀ ਚੱਲੀ ਆ ਰਹੀ ਹੈ। ਇਸ ਨੂੰ ਪੂਰਾ ਕਰਨ ਲਈ 1766 ਰਿਟਾਇਰਡ ਪਟਵਾਰੀ ਭਰਤੀ ਕਰ ਰਹੇ ਹਾਂ। ਇਹ ਉਹ ਪਟਵਾਰੀ ਹੋਣਗੇ, ਜਿਨ੍ਹਾਂ ‘ਤੇ ਕੋਈ ਕ੍ਰਿਮਿਨਲ ਕੇਸ ਨਾ ਹੋਵੇ। ਜਿਨ੍ਹਾਂ ਦਾ ਰਿਕਾਰਡ ਚੰਗਾ ਹੋਵੇ। ਉਨ੍ਹਾਂ ਦੀ ਉਮਰ 64 ਸਾਲ ਤੋਂ ਘੱਟ ਹੋਵੇ। ਉਨ੍ਹਾਂ ਨੂੰ ਅਸੀਂ 25 ਹਜ਼ਾਰ ਤਨਖਾਹ ‘ਤੇ ਰਖ ਰਹੇ ਹਾਂ।
ਉਨ੍ਹਾਂ ਕਿਹਾ ਕਿ ਇਹ ਬਹੁਤ ਜ਼ਰੂਰੀ ਸੀ। ਅਸੀਂ ਜਿਹੜੇ 1090 ਪਟਵਾਰੀ ਭਰਤੀ ਕਰ ਰਹੇ ਹਾਂ, ਉਨ੍ਹਾਂ ਦੀ ਡੇਢ ਸਾਲ ਦੀ ਟ੍ਰੇਨਿੰਗ ਹੋਵੇਗੀ। ਕੰਮ ਕੰਪਲੀਟ ਕਰਨ ਲਈ ਸਾਡੇ ਕੋਲ ਕੋਈ ਦੂਜਾ ਤਰੀਕਾ ਨਹੀਂ ਸੀ। ਇਨ੍ਹਾਂ ਨਵੇਂ ਭਰਤੀ ਪਟਵਾਰੀਆਂ ਨੂੰ ਅਸੀਂ ਇਸੇ ਮਹੀਨੇ ਦੇ ਅਖੀਰ ਵਿੱਚ ਅਪਾਇੰਟਮੈਂਟ ਲੈਟਰ ਦੇ ਦਿਆਂਗੇ। ਇਸ ਤੋਂ ਇਲਾਵਾ ਵੀ 800 ਪਟਵਾਰੀ ਭਰਤੀ ਕਰ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕੋਈ ਗੱਲ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਉਹ ਕਹਿ ਰਹੇ ਹਨ ਕਿ ਨੌਜਵਾਨਾਂ ਦੀ ਨੌਕਰੀ ਮਾਰੀ ਜਾ ਰਹੀ ਹੈ। 20 ਸਾਲਾਂ ਵਿੱਚ ਇਨ੍ਹਾਂ ਲੋਕਾਂ ਨੇ ਹੀ ਇੰਨਾ ਗੈਪ ਪੈਦਾ ਕੀਤਾ ਹੈ। ਅਸੀਂ ਤਾਂ 27 ਹਜ਼ਾਰ ਨੌਕਰੀਆਂ ਦੇ ਰਹੇ ਹਾਂ। ਅਜਿਹੀ ਸਿਆਸਤ ਨਾ ਕਰੋ। ਮਾਨ ਸਰਕਾਰ ‘ਤੇ ਦੋਸ਼ ਲਾਉਣ ਤੋਂ ਪਹਿਲਾਂ ਰਾਜਾ ਵੜਿੰਗ ਨੂੰ ਆਪਣੇ ਵੱਲ ਝਾਤ ਮਾਰਨੀ ਚਾਹੀਦੀ ਹੈ।