ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਛਾ ਗਏ ਹਨ। ਉਨ੍ਹਾਂ ਦਾ ਇਕ ਬਿਆਨ ਵਾਇਰਲ ਹੋ ਰਿਹਾ ਹੈ, ਜਿਸ ਕਰਕੇ ਲੋਕ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ। ਦਰਅਸਲ ਉਨ੍ਹਾਂ ਨੇ ਪਾਕਿਸਤਾਨ ਮੁਸਲਿਮ ਲੀਗ-ਐਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਹੈ।
ਮੁਲਤਾਨ ਦੀ ਰੈਲੀ ‘ਚ ਮਰੀਅਮ ਨਵਾਜ਼ ਦੀ ਸਰਗੋਧਾ ਰੈਲੀ ਦਾ ਜ਼ਿਕਰ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ- ਸੋਸ਼ਲ ਮੀਡੀਆ ‘ਤੇ ਕਿਸੇ ਨੇ ਮੇਰੇ ਨਾਲ ਇਕ ਵੀਡੀਓ ਸ਼ੇਅਰ ਕੀਤੀ, ਮਰੀਅਮ ਕੱਲ੍ਹ ਕਿਤੇ ਭਾਸ਼ਣ ਦੇ ਰਹੀ ਸੀ, ਸੋਸ਼ਲ ਮੀਡੀਆ ‘ਤੇ ਮੈਨੂੰ ਜਿਹੜਾ ਭਾਸ਼ਣ ਮਿਲਿਆ ਉਸ ਵਿੱਚ ਮਰੀਅਮ ਨੇ ਇੰਨੇ ਜਨੂਨ ਨਾਲ ਮੇਰਾ ਨਾਂ ਲਿਆ ਕਿ ਮੈਂ ਉਨ੍ਹਾਂ ਨੂੰ ਕਹਿਣਾ ਚਾਹਾਂਗਾ ਮਰੀਅਮ ਸਾਵਧਾਨ ਰਹੋ, ਜਿਵੇਂ ਤੁਸੀਂ ਮੇਰਾ ਨਾਂ ਦੁਹਰਾਉਂਦੇ ਓ, ਕਿਤੇ ਤੁਹਾਡੇ ਪਤੀ ਪ੍ਰੇਸ਼ਾਨ ਨਾ ਹੋ ਜਾਣ।
ਇਸ ਬਿਆਨ ਤੋਂ ਬਾਅਦ ਸਿਆਸਤਦਾਨਾਂ ਅਤੇ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਇਮਰਾਨ ਨੂੰ ਘੇਰ ਲਿਆ ਹੈ। ਲੋਕਾਂ ਨੇ ਟਿੱਪਣੀ ਨੂੰ ਅਣਉਚਿਤ ਦੱਸਿਆ। ਇੱਕ ਯੂਜ਼ਰ ਨੇ ਲਿਖਿਆ- ਇਹ ਸਿਆਸੀ ਸ਼ਿਸ਼ਟਾਚਾਰ ਨੂੰ ਤੋੜਦਾ ਬਿਆਨ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਜੋ ਮਰੀਅਮ ਨਵਾਜ਼ ਦੇ ਚਾਚਾ ਵੀ ਹਨ, ਨੇ ਟਵਿੱਟਰ ‘ਤੇ ਇਮਰਾਨ ਖ਼ਾਨ ਦੇ ਬਿਆਨ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਦੇਸ਼ ਦੀ ਧੀ ਮਰੀਅਮ ਨਵਾਜ਼ ਖਿਲਾਫ ਵਰਤੀ ਗਈ ਅਪਮਾਨਜਨਕ ਭਾਸ਼ਾ ਦੀ ਪੂਰੇ ਦੇਸ਼ ਖਾਸਕਰ ਔਰਤਾਂ ਨੂੰ ਸਖਤ ਨਿੰਦਾ ਕਰਨੀ ਚਾਹੀਦੀ ਹੈ। ਸ਼ਰੀਫ ਨੇ ਟਵੀਟ ਕੀਤਾ- ਜੋ ਲੋਕ ਮਸਜਿਦ ਨਬਾਵੀ ਦੀ ਪਵਿੱਤਰਤਾ ਦਾ ਸਨਮਾਨ ਨਹੀਂ ਕਰ ਸਕਦੇ ਉਨ੍ਹਾਂ ਤੋਂ ਮਾਂ, ਭੈਣਾਂ ਅਤੇ ਧੀਆਂ ਦਾ ਸਨਮਾਨ ਕਰਨ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ?
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਮਰਾਨ ਖਾਨ ਦੀ ਸੈਕਸਿਸਟ ਟਿੱਪਣੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਕਿ ਉਹ ਪੀਟੀਆਈ ਚੇਅਰਮੈਨ ਦੀ ਅਪਮਾਨਜਨਕ ਭਾਸ਼ਾ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ- ਜਿਨ੍ਹਾਂ ਦੇ ਘਰਾਂ ਵਿੱਚ ਮਾਵਾਂ-ਭੈਣਾਂ ਹਨ, ਉਹ ਦੂਜੀਆਂ ਔਰਤਾਂ ਖ਼ਿਲਾਫ਼ ਅਜਿਹੀ ਭਾਸ਼ਾ ਨਹੀਂ ਵਰਤਦੇ। ਕਿਰਪਾ ਕਰਕੇ ਰਾਜਨੀਤੀ ਦੇ ਨਾਂ ‘ਤੇ ਇੰਨੇ ਨੀਵੇਂ ਨਾ ਹੋਵੋ।
ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਮਰੀਅਮ ਨਵਾਜ਼ ‘ਤੇ ਇਮਰਾਨ ਖਾਨ ਦੀ ਟਿੱਪਣੀ ਬਾਰੇ ਲਿਖਿਆ – ਮੈਨੂੰ ਬਹੁਤ ਸ਼ਰਮ ਆਉਂਦੀ ਹੈ ਕਿ ਮੈਂ ਕਦੇ ਅਜਿਹੇ ਘਟੀਆ ਆਦਮੀ ਨਾਲ ਜੁੜੀ ਹੋਈ ਸੀ।