ਲੁਧਿਆਣਾ: ਬਹਾਦਰ ਰੋਡ ਸਥਿਤ ਜੈਨ ਕੰਪਲੈਕਸ ਵਿੱਚ ਐਤਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਜ਼ਿਆਦਾ ਸੀ ਕਿ ਅੱਗ ਬੁਝਾਉਣ ਲਈ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹੋਈਆਂ ਹਨ।
ਐਤਵਾਰ ਸਵੇਰੇ ਗੋਦਾਮ ਦੇ ਮਾਲਕ ਨੂੰ ਆਲੇ-ਦੁਆਲੇ ਦੇ ਲੋਕਾਂ ਸੁਰੱਖਿਆ ਕਰਮਚਾਰੀਆਂ ਨੇ ਫੋਨ ਕਰਕੇ ਦੱਸਿਆ ਕਿ ਗੋਦਾਮ ‘ਚੋਂ ਧੂੰਆਂ ਨਿਕਲ ਰਿਹਾ ਹੈ। ਜਿਵੇਂ ਹੀ ਗੋਦਾਮ ਦੇ ਮਾਲਕ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਅੱਗ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ।
ਨੇੜੇ ਸਥਿਤ ਫੈਕਟਰੀ ਦੇ ਮਾਲਕਾਂ ਨੇ ਲੇਬਰ ਲਗਾ ਕੇ ਫੈਕਟਰੀਆਂ ਤੋਂ ਪਾਣੀ ਦੀ ਸਪਲਾਈ ਲੈ ਕੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਅਚਾਨਕ ਅੱਗ ਵਧਣ ਲੱਗੀ। ਗੋਦਾਮ ਮਾਲਕ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ। ਵੇਖਦੇ ਹੀ ਵੇਖਦੇ ਅੱਗ ਹੋਰ ਵੀ ਫੈਲ ਗਈ। ਕੰਧਾਂ ਤੋੜ ਕੇ ਫਾਇਰ ਕਰਮਚਾਰੀ ਅੱਗ ਬੁਝਾਉਣ ਲਈ ਗੋਦਾਮ ਅੰਦਰ ਦਾਖਲ ਹੋਏ।
ਗੋਦਾਮ ਦੇ ਮਾਲਕ ਸੁਨੀਲ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਦਾ ਨਾਂ ਜੈਨ ਅਮਰ ਰੈਡੀਮੇਡ ਗਾਰਮੈਂਟਸ ਹੈ। ਉਨ੍ਹਾਂ ਦਾ ਗੋਦਾਮ ਜੈਨ ਕੰਪਲੈਕਸ ਵਿੱਚ ਬਣਿਆ ਹੋਇਆ ਹੈ। ਸਰਦੀਆਂ ਦਾ ਸਟਾਕ ਗੋਦਾਮ ਵਿੱਚ ਰੱਖਿਆ ਹੋਇਆ ਸੀ। ਗੋਦਾਮ ਵਿੱਚ ਕਰੀਬ 1 ਤੋਂ ਡੇਢ ਲੱਖ ਰੁਪਏ ਦਾ ਮਾਲ ਪਿਆ ਸੀ, ਜੋ ਸੜ ਕੇ ਸੁਆਹ ਹੋ ਗਿਆ। ਮਜ਼ਦੂਰਾਂ ਦੀ ਮਦਦ ਨਾਲ ਕੁਝ ਸਾਮਾਨ ਬਚਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ। ਦੋ ਮੰਜ਼ਿਲਾਂ ਵਿੱਚੋਂ ਇੱਕ ਮੰਜ਼ਿਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਫਾਇਰ ਬ੍ਰਿਗੇਡ ਦੂਜੀ ਮੰਜ਼ਿਲ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਹਾਦਸਾ ਵਧਦਾ ਵੇਖ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਗੋਦਾਮ ਮਾਲਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸ ਰਹੇ ਹਨ।