ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜਦੀਵਾਲਾ ਏਰੀਆ ਦੇ ਬੈਰਮਪੁਰ ਚੰਬੋਵਾਲ ਪਿੰਡ ਵਿੱਚ 100 ਫੁਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਬੱਚੇ ਨੂੰ ਫੌਜ ਤੇ NDRF ਨੇ ਬਾਹਰ ਕੱਢ ਲਿਆ ਹੈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਘਟਨਾ ਉਸ ਵੇਲੇ ਹੋਈ ਜਦੋਂ ਖੇਤਾਂ ਵਿੱਚ ਖੇਡ ਰਹੇ ਬੱਚੇ ਰਿਤਿਕ ਪਿੱਛੇ ਇੱਕ ਕੁੱਤਾ ਪੈ ਗਿਆ ਸੀ। ਕੁੱਤੇ ਨੂੰ ਬਚਣ ਲਈ ਛੇ ਸਾਲ ਦਾ ਰਿਤਿਕ ਦੌੜਦੇ ਹੋਏ ਖੇਤਾਂ ਵਿੱਚ ਸਥਿਤ ਬੋਰਵੈੱਲ ਦੇ ਢਾਈ ਫੁੱਟ ਉੱਚੇ ਪਾਈਪ ‘ਤੇ ਚੜ੍ਹ ਗਿਆ।
ਦੱਸਿਆ ਜਾ ਰਿਹਾ ਹੈ ਕਿ ਜਿਸ ਤਕਨੀਕ ਨਾਲ ਫਤਿਹਵੀਰ ਨੂੰ ਬਾਹਰ ਕੱਢਿਆ ਗਿਆ ਸੀ। ਉਸ ਨੂੰ ਸਾਢੇ 9 ਘੰਟਿਆਂ ਬਾਅਦ ਬੋਰਵੈੱਲ ਤੋਂ ਬਾਹਰ ਕੱਢਿਆ ਗਿਆ। ਸਿਹਤ ਵਿਭਾਗ ਦੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
ਰਿਤਿਕ ਨੂੰ ਕੱਢਣ ਲਈ ਸੁਰੰਗ ਖੋਦਣ ਲਈ ਜੇਸੀਬੀ ਮਸ਼ੀਨ ਦੀ ਵਰਤੋਂ ਕੀਤੀ ਗਈ ਸੀ। ਉਸ ਨੂੰ ਕਲਿੱਪ ਰਾਹੀਂ ਕੱਢਣ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਹ ਵਾਰ-ਵਾਰ ਬੋਰਵੈੱਲ ਵਿੱਚ ਡਿੱਗ ਰਿਹਾ ਸੀ। ਮਸ਼ੀਨ ਡੇਢ ਘੰਟੇ ਵਿੱਚ ਸਿਰਫ 15 ਫੁੱਟ ਦੀ ਖੁਦਾਈ ਹੀ ਕਰ ਸਕੀ। ਅਿਹਾ ਦੱਸਿਆ ਜਾ ਰਿਹਾ ਸੀ ਕਿ ਬੱਚਾ ਬੋਰਵੈੱਲ ਵਿੱਚ 95 ਫੁੱਟ ਦੀ ਡੂੰਘਾਈ ਵਿੱਚ ਫਸਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਘਟਨਾ ਵਾਲੀ ਥਾਂ ‘ਤੇ ਮੈਡੀਕਲ ਟੀਮ ਵੀ ਪਹੁੰਚ ਗਈ ਸੀ। ਅਧਿਕਾਰੀਆਂ ਮੁਤਾਬਕ ਬੱਚੇ ਦੀ ਸਥਿਤੀ ਦੀ ਨਿਗਰਾਨੀ ਲਈ ਬੋਰਵੈੱਲ ਵਿੱਚ ਕੈਮਰਾ ਵੀ ਪਾਈ ਗਈ ਸੀ। ਪਾਈਪ ਰਾਹੀਂ ਅੰਦਰ ਆਕਸੀਜਨ ਵੀ ਪਹੁੰਚਾਈ ਗਈ ਸੀ।