ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਦਾਊਦ ਇਬਰਾਹਿਮ ਇਸ ਸਮੇਂ ਕਰਾਚੀ ‘ਚ ਹੈ। ਇਸ ਗੱਲ ਦਾ ਖੁਲਾਸਾ ਉਸ ਦੇ ਭਾਣਜੇ ਅਲੀਸ਼ਾਹ ਪਾਰਕਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਕੀਤਾ ਹੈ। ਅਲੀਸ਼ਾਹ ਪਾਰਕਰ ਨੇ ਈਡੀ ਨੂੰ ਇਹ ਵੀ ਦੱਸਿਆ ਕਿ ਉਸ ਦਾ ਪਰਿਵਾਰ ਕਿਸੇ ਵੀ ਤਿਉਹਾਰ ਦੇ ਮੌਕੇ ਦਾਊਦ ਦੀ ਪਤਨੀ ਦੇ ਸੰਪਰਕ ਵਿੱਚ ਰਹਿੰਦਾ ਹੈ।
ਪਾਰਕਰ ਨੇ ਕਿਹਾ ਕਿ ਦਾਊਦ ਇਬਰਾਹਿਮ 1986 ਤੋਂ ਬਾਅਦ ਭਾਰਤ ਛੱਡ ਗਿਆ ਸੀ ਅਤੇ ਨਜ਼ਦੀਕੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਉਹ ਇਸ ਸਮੇਂ ਪਾਕਿਸਤਾਨ ਦੇ ਕਰਾਚੀ ‘ਚ ਹੈ। ਦਾਊਦ ਇਬਰਾਹਿਮ ਨੂੰ ਸੰਯੁਕਤ ਰਾਸ਼ਟਰ ਵੱਲੋਂ ਗਲੋਬਲ ਅੱਤਵਾਦੀ ਐਲਾਨਿਆ ਗਿਆ ਹੈ।
ਪਾਰਕਰ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਦੱਸਿਆ ਕਿ ਦਾਊਦ ਇਬਰਾਹਿਮ ਮੇਰਾ ਮਾਮਾ ਹੈ। ਉਹ 1986 ਤੱਕ ਦੱਖਣੀ ਮੁੰਬਈ ਦੀ ਡੰਬਰਵਾਲਾ ਇਮਾਰਤ ਦੀ ਚੌਥੀ ਮੰਜ਼ਿਲ ‘ਤੇ ਰਹਿੰਦਾ ਸੀ। ਹਾਲਾਂਕਿ ਮੈਂ ਕੁਝ ਸੋਮਿਆਂ ਅਤੇ ਰਿਸ਼ਤੇਦਾਰਾਂ ਤੋਂ ਸੁਣਿਆ ਹੈ ਕਿ ਹੁਣ ਉਹ ਕਰਾਚੀ ਵਿੱਚ ਹੈ।
ਪਾਰਕਰ ਨੇ ਦੱਸਿਆ, ‘ਜਦੋਂ ਦਾਊਦ ਕਰਾਚੀ ਗਿਆ ਸੀ। ਉਦੋਂ ਮੈਂ ਜੰਮਿਆ ਵੀ ਨਹੀਂ ਸੀ। ਹੁਣ ਨਾ ਤਾਂ ਮੈਂ ਅਤੇ ਨਾ ਹੀ ਮੇਰਾ ਪਰਿਵਾਰ ਉਸ ਦੇ ਸੰਪਰਕ ਵਿੱਚ ਹੈ। ਹਾਂ, ਪਰ ਕਦੇ-ਕਦੇ ਈਦ, ਦੀਵਾਲੀ ਜਾਂ ਕਿਸੇ ਹੋਰ ਤਿਉਹਾਰ ਦੇ ਮੌਕੇ ‘ਤੇ ਉਹ ਆਪਣੀ ਪਤਨੀ ਮਹਿਜਬੀਨ ਦਾਊਦ ਇਬਰਾਹਿਮ ਨਾਲ ਸੰਪਰਕ ਵਿਚ ਰਹਿੰਦਾ ਹੈ। ਉਹ ਮੇਰੀ ਪਤਨੀ ਆਇਸ਼ਾ ਅਤੇ ਮੇਰੀਆਂ ਭੈਣਾਂ ਨੂੰ ਸੰਪਰਕ ਕਰਦਾ ਰਹਿੰਦਾ ਹੈ।
ਦੱਸ ਦਈਏ ਕਿ ਦਾਊਦ ਇਬਰਾਹਿਮ ਭਾਰਤ ‘ਚ ਕਈ ਅੱਤਵਾਦੀ ਮਾਮਲਿਆਂ ‘ਚ ਲੋੜੀਂਦਾ ਹੈ, ਜਿਸ ਦੀ ਲੰਬੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: