ਇਸਤਾਂਬੁਲ ਵਿੱਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ISIS ਦੇ ਨਵੇਂ ਮੁਖੀ ਅਬੂ ਅਲ-ਹਸਨ-ਅਲ-ਕੁਰੈਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਤੁਰਕੀ ਦੀ ਨਿਊਜ਼ ਵੈੱਬਸਾਈਟ ਮੁਤਾਬਕ ਇਸਤਾਂਬੁਲ ਵਿੱਚ ਅਧਿਕਾਰੀਆਂ ਨੇ ਅਬੂ ਅਲ-ਹਸਨ ਅਲ-ਕੁਰੈਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਲ ਕੁਰੈਸ਼ੀ ਦੀ ਗ੍ਰਿਫਤਾਰੀ ਬਾਰੇ ਰਾਸ਼ਟਰਪਤੀ ਰੇਸੇਪ ਤਈਪ ਏਰਦੋਆਨ ਨੂੰ ਦੱਸ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਰੇਸੇਪ ਤਈਪ ਅਰਦੋਆਨ ਜਲਦ ਹੀ ਅਧਿਕਾਰਕ ਤੌਰ ‘ਤੇ ਅਲ-ਕੁਰੈਸ਼ੀ ਦੀ ਗ੍ਰਿਫਤਾਰੀ ਦਾ ਰਸਮੀ ਤੌਰ ‘ਤੇ ਐਲਾਨ ਕਰ ਸਕਦੇ ਹਨ।
ਜਾਣਕਾਰੀ ਮੁਤਾਬਕ ਅਬੂ ਅਲ-ਹਸਨ ਅਲ-ਕੁਰੈਸ਼ੀ ਨੂੰ ਪੁਲਿਸ ਨੇ ਕਾਫੀ ਮਸ਼ੱਕਦ ਮਗਰੋਂ ਕਾਬੂ ਕੀਤਾ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਬੂ ਅਲ-ਹਸਨ ਅਲ-ਕੁਰੈਸ਼ੀ ਇੱਕ ਘਰ ਵਿੱਚ ਮੌਜੂਦ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸ ਘਰ ਦੀ ਰੇਕੀ ਸ਼ੁਰੂ ਕੀਤੀ। ਇਸ ਤੋਂ ਬਾਅਦ ਪੂਰੀ ਪਲਾਨਿੰਗ ਦੇ ਨਾਲ ਤੁਰਕੀ ਪੁਲਿਸ ਨੇ ਘਰ ‘ਤੇ ਛਾਪਾ ਮਾਰਿਆ।
ਚੰਗੀ ਗੱਲ਼ ਇਹ ਰਹੀ ਕਿ ਇਸ ਦੌਰਾਨ ਕੋਈ ਗੋਲੀਬਾਰੀ ਨਹੀਂ ਹੋਈ। ਦੱਸ ਦੇਈਏ ਕਿ ਇਸਲਾਮਿਕ ਸਟੇਟਸ ਦਾ ਪਿਛਲਾ ਨੇਤਾ ਫਰਵਰਵੀ ਵਿੱਚ ਸੀਰੀਆ ਵਿੱਚ ਅਮਰੀਕੀ ਆਪ੍ਰੇਸ਼ਨ ਵਿੱਚ ਮਾਰਿਆ ਗਿਆ ਸੀ।
ਕੌਣ ਹੈ ਅਬੂ ਹਸਨ ਅਲ-ਹਸ਼ੀਮੀ ਅਲ-ਕੁਰੈਸ਼ੀ
ਮੀਡੀਆ ਰਿਪੋਰਟਾਂ ਮੁਤਾਬਕ ਅਬੂ ਹਸਨ ਅਲ-ਕੁਰੈਸ਼ੀ ਆਈਐਸਆਈਐਸ ਦੇ ਪਹਿਲੇ ਨੇਤਾ ਅਬੂ ਬਕਰ ਅਲ-ਬਗਦਾਦੀ ਦਾ ਭਰਾ ਹੈ। ਅਬੂ ਹਸਨ ਨੂੰ ਅਬਦੁੱਲਾ ਕਰਦਸ਼ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਮੋਸੁਲ ਤੋਂ 20 ਮੀਲ ਦੂਰ ਸਥਿਤ ਮਹਲਾਬੀਆ ਵਿੱਚ ਪੈਦਾ ਹੋਇਆ ਸੀ। ਉਸਦਾ ਅਸਲੀ ਨਾਮ ਅਮੀਰ ਮੁਹੰਮਦ ਸਈਦ ਅਲ-ਸਲੀਬੀ ਅਲ-ਮਾਵਲਾ ਹੈ। ਕੁਰੈਸ਼ੀ ਦਾ ਜਨਮ 1976 ਵਿੱਚ ਹੋਇਆ ਸੀ। ਉਹ ਸੱਤ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੈ। ਉਸ ਦੀਆਂ ਨੌ ਭੈਣਾਂ ਵੀ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
2008 ਵਿਚ ਅਮਰੀਕੀ ਫੌਜ ਨੇ ਉਸ ਨੂੰ ਮੋਸੁਲ ਤੋਂ ਗ੍ਰਿਫਤਾਰ ਕੀਤਾ ਸੀ। ਫਿਰ ਉਸ ਨੂੰ ਲੰਬੇ ਸਮੇਂ ਤੱਕ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਗਿਆ। ਉਸ ਤੋਂ ਲੰਬੀ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਉਹ ਇਹੀ ਦੱਸਦਾ ਰਿਹਾ ਕਿ ਉਹ ਆਈਐਸਆਈਐਸ ਵਿਚ ਸ਼ਾਮਲ ਨਹੀਂ ਹੋਇਆ ਸੀ, ਸਗੋਂ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ। ਉਸ ਦੀ ਗ੍ਰਿਫਤਾਰੀ ਤੋਂ ਕੁਝ ਸਾਲ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਆਪਣੀ ਰਿਹਾਈ ਤੋਂ ਬਾਅਦ ਉਸਨੇ ਆਈਐਸਆਈਐਸ ਵਿੱਚ ਵੱਡੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ। ਖੁਫੀਆ ਏਜੰਸੀਆਂ ਉਸ ਦਾ ਪਤਾ ਲਗਾਉਣ ‘ਚ ਜੁਟੀਆਂ ਹੋਈਆਂ ਸਨ।