ਛੋਟੇ ਬੱਚਿਆਂ ਨੂੰ ਵੱਖ-ਵੱਖ ਬੀਮਾਰੀਆਂ ਤੋਂ ਬਚਾਉਣ ਲਈ ਅਤੇ ਹਰ ਪੱਖੋਂ ਤੰਦਰੁਸਤ ਰੱਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵਾਲੀ ਸਰਕਾਰ ਪੰਜਾਬ ਵਿੱਚ ਟੀਕਾਕਰਨ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ ਸਾਰੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਟੀਕਾਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।
ਜਿਸ ਸਮੇਂ ‘ਤੇ ਜਿਹੜਾ ਟੀਕਾ ਲੱਗਣਾ ਹੋਵੇਗਾ ਉਸ ਮੁਤਾਬਕ ਸਿਹਤ ਵਿਭਾਗ ਵੱਲੋਂ ਮਾਪਿਆਂ ਨੂੰ ਫੋਨ ‘ਤੇ ਅਲਰਟ ਮੈਸੇਜ ਭੇਜਿਆ ਜਾਏਗਾ, ਤਾਂਜੋ ਕਿਸੇ ਵੀ ਬੱਚੇ ਦਾ ਉਸ ਸਮੇਂ ਲੱਗਣ ਵਾਲਾ ਟੀਕਾ ਰਹਿ ਨਾ ਜਾਵੇ। ਬੱਚੇ ਦੀ ਉਮਰ ਮੁਤਾਬਕ ਲੱਗਣ ਵਾਲੇ ਟੀਕੇ ਦੀ ਸਮਾਂ-ਸਾਰਣੀ ਮੁਤਾਬਕ ਪਹਿਲਾ ਅਲਰਟ ਮੈਸੇਜ ਇੱਕ ਮਹੀਨਾ ਪਹਿਲਾਂ ਭੇਜਿਆ ਜਾਏਗਾ, ਇਸ ਮਗਰੋਂ 1 ਹਫਤੇ ਅਤੇ ਫਿਰ ਇੱਕ ਦਿਨ ਪਹਿਲਾਂ ਮਾਪਿਆਂ ਨੂੰ ਫੋਨ ‘ਤੇ ਅਲਰਟ ਮੈਸੇਜ ਭੇਜੇ ਜਾਣਗੇ ਤਾਂਜੋ ਉਹ ਸਮੇਂ ਸਿਰ ਆਪਣੇ ਛੋਟੇ ਬੱਚੇ ਨੂੰ ਟੀਕਾ ਲਗਵਾ ਸਕਣ। ਸੀ.ਐੱਮ. ਮਾਨ ਨੇ ਕਿਹਾ ਕਿ ਇਹ ਮੁਹਿੰਮ ਬੱਚਿਆਂ ਨੂੰ ਬੀਮਾਰੀ ਤੋਂ ਮੁਕਤ ਤੇ ਤੰਦਰੁਸਤ ਰਖਣ ਲਈ ਚਲਾਈ ਜਾ ਰਹੀ ਹੈ।
ਦੱਸ ਦੇਈਏ ਕਿ ਛੋਟੇ ਬੱਚਿਆਂ ਨੂੰ ਗੰਭੀਰ ਬੀਮਾਰੀਆਂ ਜਿਵੇਂਕਿ ਖਸਰਾ, ਟੈਟਨਸ, ਪੋਲੀਓ, ਟੀਬੀ, ਗਲਘੋਟੂ, ਕਾਲੀ ਖਾਂਸੀ, ਹੈਪੇਟਾਈਟਿਸ ਬੀ ਆਦਿ ਤੋਂ ਬਚਾਉਣ ਲਈ ਵੱਖ-ਵੱਖ ਪੰਜ ਸਾਲ ਤੋਂ ਪਹਿਲਾਂ ਵੱਖ-ਵੱਖ ਸਮੇਂ ‘ਤੇ ਸਰਕਾਰ ਵੱਲੋਂ ਇਹ ਟੀਕੇ ਲਾਏ ਜਾਂਦੇ ਹਨ, ਜੋਕਿ ਬਹੁਤ ਜ਼ਰੂਰੀ ਹੈ। ਪਰ ਇਸ ਦੀ ਜਾਣਕਾਰੀ ਦੀ ਅਣਹੋਂਦ ਕਰਕੇ ਕਈ ਵਾਰ ਕੁਝ ਬੱਚਿਆਂ ਨੂੰ ਟੀਕੇ ਲਗਵਾਉਣੇ ਰਹਿ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਨ੍ਹਾਂ ਟੀਕਿਆਂ ਨਾਲ ਬੱਚਿਆਂ ਅੰਦਰ ਇਨ੍ਹਾਂ ਬੀਮਾਰੀਆਂ ਨਾਲ ਰੜਨ ਦੀ ਰੋਗ ਰੋਕੂ ਸਮਰੱਥਾ ਵਧ ਜਾਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹੀਆਂ ਬੀਮਾਰੀਆਂ ਦਾ ਖਤਰਾ ਕਾਫੀ ਹੱਦ ਤੱਕ ਘੱਟ ਜਾਂਦਾ ਹੈ।