ਦੁਨੀਆ ਵਿੱਚ ਹਰ ਚੀਜ਼ ਦੀ ਇੱਕ ਪਛਾਣ ਉਸ ਦੇ ਨਾਂ ਤੋਂ ਹੁੰਦੀ ਹੈ, ਚਾਹੇ ਉਹ ਕੋਈ ਬੰਦਾ ਹੋਵੇ ਜਾਂ ਕੋਈ ਚੀਜ਼, ਹਰ ਕਿਸੇ ਦਾ ਕੋਈ ਨਾ ਕੋਈ ਨਾਂ ਹੁੰਦਾ ਹੈ। ਕਿਸੇ ਥਾਂ ‘ਤੇ ਜਾਣ ਲਈ ਵੀ ਉਥੇ ਦਾ ਨਾਂ ਦੱਸਣਾ ਜ਼ਰੂਰੀ ਹੈ। ਪਰ ਅੱਜ ਅਸੀਂ ਤੁਹਾਨੂੰ ਅਇਕ ਅਜਿਹੇ ਸਟੇਸ਼ਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਕੋਈ ਨਾਂ ਨਹੀਂ ਹੈ। ਇਹ ਸਟੇਸ਼ਨ ਭਾਰਤ ਹੀ ਹੈ।
ਪੱਛਮੀ ਬੰਗਾਲ ਵਿੱਚ ਇੱਕ ਅਜਿਹਾ ਰੇਲਵੇ ਸਟੇਸ਼ਨ ਹੈ, ਜਿਸਦਾ ਕੋਈ ਨਾਮ ਨਹੀਂ ਹੈ। ਭਾਰਤ ਜਿਥੇ ਰੇਲਵੇ ਨੈੱਟਵਰਕ ਦੇ ਮਾਮਲੇ ‘ਚ ਦੁਨੀਆ ‘ਚ ਚੌਥੇ ਨੰਬਰ ‘ਤੇ ਹੈ, ਉੱਥੇ ਦੇਸ਼ ਵਿੱਚ ਇਕ ਬੇਨਾਮ ਸਟੇਸ਼ਨ ਵੀ ਹੈ, ਇਹ ਸੁਣ ਕੇ ਵੀ ਹੈਰਾਨੀ ਹੁੰਦੀ ਹੈ ਕਿ ਜੇ ਕਿਸੇ ਨੇ ਉਥੇ ਜਾਣਾ ਹੋਵੇਗਾ ਤਾਂ ਉਹ ਕੀ ਕਹੇਗਾ।
ਅਸੀਂ ਜਿਸ ਰੇਲਵੇ ਸਟੇਸ਼ਨ ਦੀ ਗੱਲ ਕਰ ਰਹੇ ਹਾਂ, ਉਹ ਪੱਛਮੀ ਬੰਗਾਲ ਦੇ ਬਰਦਵਾਨ ਵਿੱਚ ਹੈ। ਇਹ ਰੇਲਵੇ ਸਟੇਸ਼ਨ ਸ਼ਹਿਰ ਤੋਂ 35 ਕਿਲੋਮੀਟਰ ਦੂਰ ਰੈਨਾ ਨਾਂ ਦੇ ਪਿੰਡ ਵਿੱਚ ਬਣਾਇਆ ਗਿਆ ਸੀ। ਇਹ 2008 ਵਿੱਚ ਬਣਾਇਆ ਗਿਆ ਸੀ ਅਤੇ ਉਦੋਂ ਤੋਂ ਇਸ ਦਾ ਕੋਈ ਨਾਮ ਨਹੀਂ ਹੈ। 2008 ਤੋਂ ਪਹਿਲਾਂ ਇਸ ਸਟੇਸ਼ਨ ਨੂੰ ਰੈਨਾਨਗਰ ਵਜੋਂ ਜਾਣਿਆ ਜਾਂਦਾ ਸੀ।
ਰੈਨਾਨਗਰ ਰੇਲਵੇ ਸਟੇਸ਼ਨ ਤੋਂ ਜਾਣਿਆ ਜਾਣ ਵਾਲਾ ਇਹ ਸਟੇਸ਼ਨ ਬਾਅਦ ਵਿੱਚ ਬੇਨਾਮ ਹੋ ਗਿਆ। ਇਸ ਦਾ ਕਾਰਨ ਦੋਵਾਂ ਪਿੰਡਾਂ ਵਿੱਚ ਚੱਲ ਰਿਹਾ ਝਗੜਾ ਸੀ। ਰੈਨਾ ਅਤੇ ਰੈਨਾਨਗਰ ਵਿਚਾਲੇ ਮਤਭੇਦ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਇਹ ਸਟੇਸ਼ਨ ਰੈਣਾ ਪਿੰਡ ਦੀ ਜ਼ਮੀਨ ‘ਤੇ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪਰ ਇਸ ਦਾ ਨਾਂ ਰੈਨਾਨਗਰ ਰੱਖਿਆ ਗਿਆ। ਇਸ ਕਰਕੇ ਦੋਵਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਬਾਅਦ ‘ਚ ਰੇਲਵੇ ਸਟੇਸ਼ਨ ‘ਤੇ ਮੌਜੂਦ ਨਾਮ ਦੇ ਬੋਰਡ ਨੂੰ ਹਟਾ ਦਿੱਤਾ ਗਿਆ। ਉਦੋਂ ਤੋਂ ਹੁਣ ਤੱਕ ਇਸ ਸਟੇਸ਼ਨ ਦਾ ਕੋਈ ਨਾਮ ਨਹੀਂ ਹੈ। ਹਾਲਾਂਕਿ ਅਜੇ ਵੀ ਇਸ ਸਟੇਸ਼ਨ ਦੀ ਟਿਕਟ ਰੈਨਾਨਗਰ ਦੇ ਨਾਂ ਤੋਂ ਹੀ ਕੱਟੀ ਜਾਂਦੀ ਹੈ।