ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਿਰਫ ਆਪਣੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਹਨ। ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਮੂਸੇਵਾਲਾ ਦੀ ਮੌਤ ਨਾਲ ਸੋਗ ਦੀ ਲਹਿਰ ਹੈ। ਪਾਕਿਸਤਾਨ ‘ਚ ਵੀ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹੈ।
ਕੁਝ ਦਿਨ ਪਹਿਲਾਂ ਹੀ ਮੂਸੇਵਾਲਾ ਨੇ ਆਪਣੇ ਪਾਕਿਸਤਾਨੀ ਪ੍ਰਸ਼ੰਸਕਾਂ ਨੂੰ ਇੱਕ ਲਾਈਵ ਕੰਸਰਟ ਵਿੱਚ ਵਾਅਦਾ ਕੀਤਾ ਸੀ ਕਿ ਉਹ ਇਸ ਸਾਲ ਉਨ੍ਹਾਂ ਨੂੰ ਮਿਲਣ ਲਈ ਆਉਣਗੇ। ਉਨ੍ਹਾਂ ਨੇ ਇਸ ਸਾਲ ਪਹਿਲਾ ਕੰਸਰਟ ਲਾਹੌਰ ਅਤੇ ਦੂਜਾ ਇਸਲਾਮਾਬਾਦ ਵਿੱਚ ਕਰਨ ਦਾ ਵਾਅਦਾ ਕੀਤਾ ਸੀ। ਪਾਕਿਸਤਾਨ ਦੇ ਪ੍ਰਸ਼ੰਸਕ ਮੂਸੇਵਾਲਾ ਦੀ ਕਤਲ ਤੋਂ ਬਹੁਤ ਦੁਖੀ ਹਨ।
ਇੱਕ ਪਾਕਿਸਤਾਨੀ ਫੈਨ ਨੇ ਲਿਖਿਆ ਕਿ ਸਿੱਧੂ ਮੂਸੇਵਾਲਾ ਨੇ ਪਾਕਿਸਤਾਨ ਆਉਣ ਦਾ ਵਾਅਦਾ ਕੀਤਾ ਸੀ। ਕਲਾ ਸਾਰੀਆਂ ਸਰਹੱਦਾਂ ਨੂੰ ਪਾਰ ਕਰਦੀ ਹੈ ਅਤੇ ਅੱਜ ਪਾਕਿਸਤਾਨੀਆਂ ਨੇ ਮੂਸੇਵਾਲਾ ਦੀ ਮੌਤ ‘ਤੇ ਸਾਡੇ ਭਾਰਤੀ ਭੈਣਾਂ-ਭਰਾਵਾਂ ਨਾਲ ਦੁੱਖ ਸਾਂਝਾ ਕੀਤਾ ਹੈ।
ਇੱਕ ਹੋਰ ਪ੍ਰਸ਼ੰਸਕ ਨੇ ਕਿਹਾ ਕਿ ਭਾਰਤ ਵਿੱਚ ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਦੀ ਦੁਖਦਾਈ ਖ਼ਬਰ ਹੈ। ਉਹ ਸਿਰਫ਼ 28 ਸਾਲਾਂ ਦਾ ਸੀ। ਉਹ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੇ ਸਨ।
ਇੱਕ ਫੈਨ ਨੇ ਲਿਖਿਆ ਕਿ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰ ਦਿੱਤੀ ਗਈ ਹੈ। ਇੱਕ ਨੌਜਵਾਨ ਪ੍ਰਤਿਭਾਸ਼ਾਲੀ ਵਿਅਕਤੀ ਦਾ ਅਜਿਹਾ ਹਸ਼ਰ। ਮੂਸੇਵਾਲਾ ਏਸ਼ੀਆ ਦੇ ਸਭ ਤੋਂ ਪ੍ਰਸਿੱਧ ਗਾਇਕਾਂ ਵਿੱਚੋਂ ਇੱਕ ਸੀ। ਉਸ ਦੇ ਪਰਿਵਾਰ ਨੂੰ ਪ੍ਰਾਰਥਨਾ ਅਤੇ ਤਾਕਤ।
ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਇੱਕ ਮਹਿਲਾ ਪ੍ਰਸ਼ੰਸਕ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਪਾਕਿਸਤਾਨ ਵਿੱਚ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਹ ਭਾਰਤੀ ਪੰਜਾਬ ਦਾ ਹੀ ਨਹੀਂ ਸਗੋਂ ਪਾਕਿਸਤਾਨੀ ਪੰਜਾਬ ਦਾ ਵੀ ਮਸ਼ਹੂਰ ਗਾਇਕ ਹੈ। ਉਸ ਦੇ ਕਤਲ ਦੀ ਖ਼ਬਰ ਨੇ ਸਾਨੂੰ ਬਹੁਤ ਦੁਖੀ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸਣਯੋਗ ਹੈ ਕਿ ਕੈਨੇਡਾ ‘ਚ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨਈ ਗਰੁੱਪ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਕਿ ਉਨ੍ਹਾਂ ਨੇ ਵਿੱਕੀ ਮਿੱਢੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ। ਹਾਲਾਂਕਿ ਵਿੱਕੀ ਦੇ ਕਤਲ ਵਾਲੇ ਦਿਨ ਉਸ ਨੇ ਉਸੇ ਅੰਦਾਜ਼ ਵਿੱਚ ਬਦਲਾ ਲੈਣ ਦਾ ਐਲਾਨ ਕੀਤਾ ਸੀ।