ਸਿੱਧੂ ਮੂਸੇਵਾਲਾ ਦੇ ਕਤਲਕਾਂਡ ਲਈ ਵਰਤੀ ਗਈ ਮਹਿੰਦਰਾ ਬਲੈਰੋ ਗੱਡੀ ਫਿਰੋਜ਼ਪੁਰ ਦੇ ਪਿੰਡ ਧੀਰਾ ਘਾਰਾ ਦੀ ਹੈ। ਇਸ ‘ਤੇ ਲੱਗਾ ਹੋਇਆ ਨੰਬਰ ਪੀਬੀ05ਏਪੀ6114 ਕੰਵਰ ਸ਼ਮਸ਼ੇਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਦੇ ਨਾਂ ‘ਤੇ ਸੀ। ਇਹ ਗੱਡੀ ਦਿੱਲੀ ਤੋਂ ਖਰੀਦੀ ਗਈ ਸੀ ਤੇ ਇਸ ਗੱਡੀ ਦੀ ਆਰਸੀ 9 ਮਾਰਚ 2022 ਨੂੰ ਫਿਰੋਜ਼ਪੁਰ ਦੇ ਆਰਟੀਏ ਦਫਤਰ ਤੋਂ ਜਾਰੀ ਹੋਈ ਸੀ।
ਗੱਡੀ ਮਾਲਕ ਕੰਵਰ ਸ਼ਮਸ਼ੇਰ ਨੇ ਦੱਸਿਆ ਕਿ ਮੇਰੀ ਗੱਡੀ ਸਕਾਰਪੀਓ ਨੂੰ ਇਹ ਨੰਬਰ ਲੱਗਾ ਹੋਇਆ ਹੈ। ਮੈਂ ਆਪਣੀ ਗੱਡੀ ਵੇਚਣ ਲਈ OLX ‘ਤੇ ਪਾਈ ਹੋਈ ਸੀ। ਹੋ ਸਕਦੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੇ ਇਸ ਨੰਬਰ ਨੂੰ ਉਥੋਂ ਚੁੱਕ ਲਿਆ ਹੋਵੇ।
ਦੱਸ ਦੇਈਏ ਕਿ ਮੋਗਾ ਦੇ ਸੀਆਈ.ਏ ਸਟਾਫ ਨੇ ਗੈਂਗਸਟਰ ਨਾਲ ਸੰਬੰਧਤ 2 ਦੋਸ਼ੀਆਂ ਨੂੰ ਮੋਹਾਲੀ ਸਕਾਰਪੀਓ ਨੰਬਰ ਪੀਬੀ 65 ਈ 0222 ਦੇ ਨਾਲ ਗ੍ਰਿਫਤਾਰ ਕੀਤਾ। ਪੁਲਿਸ ਨੇ ਇਨ੍ਹਾਂ ਕੋਲੋਂ 3 ਪਿਸਤੌਲਾਂ 32 ਬੋਰ, 5 ਜ਼ਿੰਦਾ ਕਾਰਤੂਸ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ।
ਚਸ਼ਮਦੀਦਾਂ ਮੁਤਾਬਕ ਸਿੱਧੂ ਮੂਸੇਵਾਲਾ ਨੂੰ ਸਿਰਫ ਦੋ ਮਿੰਟ ਵਿੱਚ ਲਗਭਗ 30 ਗੋਲੀਆਂ ਮਾਰੀਆਂ ਗਈਆਂ। ਦੋਸ਼ੀ ਸਿਰਫ 2 ਮਿੰਟ ਹੀ ਮੌਕੇ ਵਾਲੀ ਥਾਂ ‘ਤੇ ਰੁਕੀ। ਇਸ ਘਟਨਾ ਨੂੰ ਅੱਖੀਂ ਵੇਖਣ ਵਾਲੇ ਪ੍ਰਿੰਸ ਨੇ ਦੱਸਿਆ ਕਿ ਦੋ ਗੱਡੀਆਂ ਆਉਂਦੀਆਂ ਹਨ, ਇੱਕ ਬੋਲੇਰੋ ਤੇ ਦੂਜੀ ਲੰਮੀ ਵਾਲੀ ਕਾਰ ਸੀ। ਦੋਵੇਂ ਗੱਡੀਆਂ ਮੂਸੇਵਾਲਾ ਦੀ ਥਾਰ ਨੂੰ ਓਵਰਟੇਕ ਕਰਦੀਆਂ ਹਨ। ਮੂਸੇਵਾਲਾ ਜਿਵੇਂ ਹੀ ਆਪਣੀ ਕਾਰ ਸੰਭਾਲਦੇ ਨੇ ਦੋਵੇਂ ਕਾਰਾਂ ਤੋਂ 7 ਨੌਜਵਾਨ ਉਤਰਦੇ ਹਨ ਤੇ ਤਾਬੜਤੋੜ ਫਾਇਰਿੰਗ ਕਰਨ ਲੱਗਦੇ ਹਨ। ਫਾਇਰਿੰਗ ਕਰਨ ਵੇਲੇ ਉਹ 1 ਤੋਂ 2 ਮਿੰਟ ਤੱਕ ਮੌਕੇ ‘ਤੇ ਰੁਕਦੇ ਹਨ, ਫਿਰ ਫਰਾਰ ਹੋ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਪਿੰਡ ਦੇ ਕਿਸੇ ਵਿਅਕਤੀ ਨੇ ਮੂਸੇਵਾਲਾ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਕੋਈ ਨਿਕਲ ਕੇ ਬਾਹਰ ਨਹੀਂ ਆਇਆ। ਇੱਕ ਅਣਜਾਨ ਸ਼ਖਸ ਨੇ ਆਪਣੀ ਮੋਟਰਸਾਈਕਲ ‘ਤੇ ਮੂਸੇਵਾਲਾ ਨੂੰ ਹਸਪਤਾਲ ਪਹੁੰਚਾਇਆ ਜਿਥੇ ਉਸ ਨੂੰ ਮ੍ਰਿਤਕ ਐਲਾਨਿਆ ਗਿਆ।