ਸਿੱਧੂ ਮੂਸੇਵਾਲਾ ਹੱਤਿਆਕਾਂਤ ‘ਚ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪਹਿਲੀ ਵਾਰ ਚੁੱਪੀ ਤੋੜੀ ਹੈ। ਦਿੱਲੀ ਪੁਲਿਸ ਦੀ ਪੁੱਛਗਿਛ ਵਿਚ ਲਾਰੈਂਸ ਨੇ ਕਬੂਲ ਕੀਤਾ ਕਿ ਹਾਂ ਸਾਡੇ ਗੈਂਗ ਮੈਂਬਰ ਨੇ ਮੂਸੇਵਾਲਾ ਨੂੰ ਮਰਵਾਇਆ ਹੈ। ਇਸ ਦੇ ਨਾਲ ਹੀ ਲਾਰੈਂਸ ਨੇ ਕਿਹਾ ਕਿ ਕਾਲਜ ਸਮੇਂ ਤੋਂ ਵਿੱਕੀ ਮਿੱਢੂਖੇੜਾ ਮੇਰਾ ਵੱਡਾ ਭਰਾ ਸੀ, ਸਾਡੇ ਗਰੁੱਪ ਨੇ ਉਸ ਦੀ ਮੌਤ ਦਾ ਬਦਲਾ ਲਿਆ ਹੈ।
ਲਾਰੈਂਸ ਨੇ ਕਿਹਾ ਕਿ ਇਹ ਕੰਮ ਇਸ ਵਾਰ ਮੇਰਾ ਨਹੀਂ ਹੈ ਕਿਉਂਕਿ ਮੈਂ ਜੇਲ ਵਿਚ ਲਗਾਤਾਰ ਬੰਦ ਸੀ ਤੇ ਫੋਨ ਦਾ ਇਸਤੇਮਾਲ ਨਹੀਂ ਕਰ ਰਿਹਾ ਸੀ ਪਰ ਮੈਂ ਕਬੂਲ ਕਰਦਾ ਹਾਂ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਵਿਚ ਸਾਡੇ ਗੈਂਗ ਦਾ ਹੱਥ ਹੈ। ਦਿੱਲੀ ਪੁਲਿਸ ਦੀ ਪੁੱਛਗਿਛ ਦੌਰਾਨ ਗੈਂਗਸਟਰ ਲਾਰੈਂਸ ਨੇ ਕਿਹਾ ਕਿ ਮੈਨੂੰ ਤਾਂ ਸਿੱਧੂ ਮੂਸੇਵਾਲਾ ਹੱਤਿਆਕਾਂਡ ਬਾਰੇ ਤਿਹਾੜ ਜੇਲ੍ਹ ਵਿਚ ਟੀਵੀ ਦੇਖ ਕੇ ਪਤਾ ਲੱਗਾ ਸੀ। ਲਾਰੈਂਸ ਦੇ ਇਸ ਕਬੂਲਨਾਮੇ ਤੋਂ ਸਾਫ ਹੋ ਗਿਆ ਕਿ ਕੈਨੇਡਾ ਵਿਚ ਬੈਠੇ ਗੋਲਡੀ ਬਰਾੜ ਤੋਂ ਇਲਾਵਾ ਉਸ ਦੇ ਗੈਂਗ ਨੂੰ ਜੇਲ੍ਹ ਦੇ ਬਾਹਰ ਤੋਂ ਆਪ੍ਰੇਟ ਕਰਨ ਵਾਲਾ ਸਚਿਨ ਬਿਸ਼ਨੋਈ ਵੀ ਸਿੱਧੂ ਮੂਸੇਵਾਲਾ ਦੀ ਹੱਤਿਆ ਵਿਚ ਸ਼ਾਮਲ ਸੀ।
ਮਾਨਸਾ ਵਿਚ ਸਿੱਧੂ ਮੂਸੇਵਾਲਾ ਦੇ ਕਤਲ ਨੂੰ 5 ਦਿਨ ਬੀਤ ਚੁੱਕੇ ਹਨ। ਕਤਲ ਵਿਚ ਪੰਜਾਬ ਤੋਂ ਲੈ ਕੇ ਦਿੱਲੀ, ਹਰਿਆਣਾ, ਰਾਜਸਥਾਨ, ਉਤਰਾਖੰਡ, ਉੱਤਰ ਪ੍ਰਦੇਸ਼ ਇਥੋਂ ਤੱਕ ਕਿ ਕੈਨੇਡਾ ਤੱਕ ਦਾ ਕਨੈਕਸ਼ਨ ਸਾਹਮਣੇ ਆ ਗਿਆ। ਕਤਲ ਤੋਂ ਪਹਿਲਾਂ ਸਿੱਧੂ ਦੇ ਘਰ ਦੇ ਬਾਹਰ ਰੇਕੀ ਕਰਦੇ ਹੋਏ ਤੇ ਫਿਰ ਕਤਲ ਦੇ ਬਾਅਦ ਭੱਜਦੀਆਂ ਗੱਡੀਆਂ ਦੀਆਂ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀਆਂ ਹਨ।
ਕਤਲ ਦੇ ਬਾਅਦ ਭੱਜਣ ਲਈ ਦੋਸ਼ੀਆਂ ਨੇ ਜੋ ਆਲਟੋ ਕਾਰ ਲੁੱਟੀ ਸੀ, ਪੁਲਿਸ ਨੇ ਉਹ ਵੀ ਬਰਾਮਦ ਕਰ ਲਈ ਪਰ ਇੰਨੇ ਸਾਰੇ ਸਬੂਤ ਹੋਣ ਦੇ ਬਾਵਜੂਦ ਪੁਲਿਸ ਦੇ ਹੱਥ ਹੁਣ ਤੱਕ ਸ਼ੂਟਰਸ ਨਹੀਂ ਪਹੁੰਚੇ। ਫਿਲਹਾਲ ਪੁਲਿਸ ਲਾਰੈਂਸ ਤੋਂ ਪੁੱਛਗਿਛ ਕਰ ਰਹੀ ਹੈ।ਮੂਸੇਵਾਲਾ ਦੀ ਹੱਤਿਆ ਵਿਚ ਇਸਤੇਮਾਲ ਕਾਰਾਂ ਪੁਲਿਸ ਨੇ ਬਰਾਮਦ ਕਰ ਲਈਆਂ ਹਨ। ਹੁਣ ਤੱਕ ਪੁਲਿਸ ਵੱਲੋਂ 4 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਸਾਰਿਆਂ ਤੋਂ ਪੁੱਛਗਿਛ ਕਰ ਰਹੀ ਹੈ।
ਪੁਲਿਸ ਹੁਣ ਲਾਰੈਂਸ ਦੇ ਕਰੀਬੀ ਰਾਜਸਥਾਨ ਦੇ ਗੈਂਗਸਟਰ ਸੰਪਤ ਨਹਿਰਾ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲੈ ਕੇ ਆਈ ਹੈ। ਸੰਪਤ ਨੂੰ ਪੁਲਿਸ ਲਿਆ ਤਾਂ ਦੂਜੇ ਮਾਮਲੇ ਵਿਚ ਜਾਂਚ ਲਈ ਹੈ ਪਰ ਉਸ ਤੋਂ ਪੁੱਛਗਿਛ ਵਿਚ ਸਿੱਧੂ ਮੂਸੇਵਾਲਾ ਦੇ ਮਾਮਲੇ ਵਿਚ ਵੀ ਹੋਵੇਗੀ। ਪੁਲਿਸ ਗੈਂਗਸਟਰ ਸੰਪਤ ਨਹਿਰਾ ਤੋਂ ਕਤਲ ਵਿਚ ਸ਼ਾਮਲ ਸ਼ੂਟਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਹੁਣ ਤੱਕ ਤਿਹਾੜ ਜੇਲ੍ਹ ਵਿਚ ਬੰਦ ਲਾਰੈਂਸ ਬਿਸ਼ਨੋਈ, ਗੈਂਗਸਟ ਜੱਗੂ ਭਗਵਾਨਪੁਰੀਆ ਤੇ ਦਿੱਲੀ ਦੇ ਗੈਂਗਸਟਰ ਸ਼ਾਹਰੁਖ ਤੋਂ ਪੁੱਛਗਿਛ ਕਰ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: