ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦਾ ਪਹਿਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਸ਼ਾਰਪ ਸ਼ੂਟਰਸ ਦੀ ਬੋਲੇਰੋ ਨਜ਼ਰ ਆ ਰਹੀ ਹੈ। ਇਹ ਵੀਡੀਓ ਮੂਸੇਵਾਲਾ ਦੇ ਕਤਲ ਦੇ 18 ਮਿੰਟ ਬਾਅਦ ਦਾ ਹੈ।
ਪਹਿਲੇ ਸਾਹਮਣੇ ਆਏ CCTV ਫੁਟੇਜ ਵਿੱਚ ਮੂਸੇਵਾਲਾ ਦਾ ਕਤਲ ਕਰਨ ਵਾਲਿਆਂ ਦੀ ਫਾਇਰਿੰਗ 5.29 ਵਜੇ ਸੁਣਾਈ ਦਿੱਤੀ ਸੀ। ਨਵੇਂ ਵੀਡੀਓ ਵਿੱਚ ਬੋਲੇਰੋ 5.47 ਵਜੇ ਨਜ਼ਰ ਆਈ। ਬੋਲੇਰੋ ਵਿੱਚ ਅੱਗੇ 3 ਲੋਕ ਬੈਠੇ ਨਜ਼ਰ ਆਏ ਹਨ। ਪਿੱਛੇ ਕਿੰਨੇ ਬੈਠੇ ਹੋਏ ਸਨ, ਇਸ ਦਾ ਪਤਾ ਨਹੀਂ ਲੱਗ ਰਿਹਾ ਹੈ।
ਇਸ ਸੀਸੀਟੀਵੀ ਫੁਟੇਜ ਵਿੱਚ ਦਿਸ ਰਿਹਾ ਹੈ ਕਿ ਅੱਗੇ ਆਲਟੋ ਕਾਰ ਜਾ ਰਹੀ ਹੈ। ਪਿੱਛਿਓਂ ਤੇਜ਼ ਰਫਤਾਰ ਨਾਲ ਬੋਲੇਰੋ ਗੱਡੀ ਆ ਰਹੀ ਹੈ। ਪਹਿਲੀ ਵਾਰ ਬੋਲੇਰੋ ਦਾ ਫਰੰਟ ਵੀ ਸਾਹਮਣੇ ਆਇਆ ਹੈ। ਬੋਲੇਰੋ ਦੇ ਅੱਗੇ ਚੱਲ ਰਹੀ ਆਲਟੋ ਕਾਰ ਨੂੰ ਸ਼ਾਰਪ ਸ਼ੂਟਰਸ ਨੇ ਲੁੱਟਿਆ ਸੀ। ਇਸ ਤੋਂ ਬਾਅਦ ਉਹ ਇਸੇ ਆਲਟੋ ਵਿੱਚ ਫਰਾਰ ਹੋ ਗਏ।
ਇਹ ਆਲਟੋ ਹਰਿਆਣਾ ਦੇ ਫਤਿਹਾਬਾਦ ਦੇ ਰਹਿਣ ਵਾਲੇ ਬੰਦੇ ਦੀ ਸੀ। ਬਾਅਦ ਵਿੱਚ ਇਹ ਆਲਟੋ ਬਿਨਾਂ ਨੰਬਰ ਪਲੇਟ ਦੇ ਮੋਗਾ ਤੋਂ ਬਰਾਮਦ ਹੋਈ। ਸੀਸੀਟੀਵੀ ਫੁਟੇਜ ਮਾਨਸਾ ਤੋਂ ਬੁਢਲਾਡਾ ਦੇ ਰਸਤੇ ਦੇ ਪਿੰਡ ਬੱਬੀਆਣਾ ਦੀ ਹੈ। ਉਥੇ ਇੱਕ ਘਰ ‘ਤੇ ਲੱਗੇ ਸੀਸੀਟੀਵੀ ਕੈਮਰੇ ਤੋਂ ਇਹ ਫੁਟੇਜ ਰਿਕਾਰਡ ਹੋਈ ਹੈ।
ਮੂਸੇਵਾਲਾ ਦੇ ਕਤਲ ਮਾਮਲੇ ਨਾਲ ਜੁੜੇ ਹੁਣ ਤੱਕ 6 ਵੀਡੀਓ ਸਾਹਮਣੇ ਆ ਚੁੱਕੇ ਹਨ। ਪਹਿਲੇ ਵੀਡੀਓ ਵਿੱਚ ਕੋਰੋਨਾ ਗੱਡੀ ਮੂਸੇਵਾਲਾ ਦੀ ਥਾਰ ਜੀਪ ਦਾ ਪਿੱਛਾ ਕਰਦੀ ਦਿਸੀ। ਇਸ ਤੋਂ ਬਾਅਦ ਕੁਝ ਹੋਰ ਵੀਡੀਓ ਸਾਹਮਣੇ ਆਏ, ਜਿਨ੍ਹਾਂ ਵਿੱਚ ਮੂਸੇਵਾਲਾ ਦੀ ਥਾਰ ਜੀਪ, ਬੋਲੇਰੋ ਤੇ ਕੋਰੋਨਾ ਗੱਡੀ ਨਜ਼ਰ ਆਈ। ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਫਾਇਰਿੰਗ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਇਹੀ ਉਹ 5.29 ਵਜੇ ਦਾ ਸਮਾਂ ਸੀ, ਜਦੋੰ ਮੂਸੇਵਾਲਾ ‘ਤੇ ਗੋਲੀਆਂ ਚਲਾਈਆਂ ਗਈਆਂ। ਇਸ ਮਗਰੋਂ ਕੋਰੋਲਾ ਤੇ ਬੋਲੇਰੋ ਗੱਡੀ ਵਿੱਚ ਸਵਾਰ ਸ਼ਾਰਪ ਸ਼ੂਟਰਸ ਉਥੋਂ ਭੱਜ ਨਿਕਲੇ। ਬਾਅਦ ਵਿੱਚ ਇਹ ਦੋਵੇਂ ਗੱਡੀਆਂ ਰਸਤੇ ਵਿੱਚ ਮਿਲੀਆਂ।
ਮੂਸੇਵਾਲਾ ਦੇ ਕਤਲ ਵਿੱਚ ਇਸਤੇਮਾਲ ਹੋਈ ਬੋਲੇਰੋ 4 ਦਿਨ ਪਹਿਲਾਂ ਵੀ ਮਾਨਸਾ ਵਿੱਚ ਦਿਸੀ ਸੀ। ਇਹ ਬੋਲੇਰੋ ਹਰਿਆਣਾ ਦੇ ਫਤਿਹਾਬਾਦ ਤੋਂ ਮਾਨਸਾ ਵਿੱਚ ਆਈ ਸੀ। ਸੂਤਰਾਂ ਦੀ ਮੰਨੀਏ ਤਾਂ ਮੂਸੇਵਾਲਾ ਦੇ ਕਾਤਲ ਪਹਿਲਾਂ ਹੀ ਮਾਨਸਾ ਪਹੁੰਚ ਚੁੱਕੇ ਸਨ। ਇਸ ਤੋਂ ਬਾਅਦ ਉਹ ਮੂਸੇਵਾਲਾ ਦੀ ਰੇਕੀ ਕਰਦੇ ਰਹੇ। ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਬਿਨਾਂ ਗੰਨਮੈਨ ਤੇ ਬੁਲੇਟ ਪਰੂਫ ਗੱਡੀ ਦੇ ਥਾਰ ਜੀਪ ਤੋਂ ਜਾ ਰਹੇ ਮੂਸੇਵਾਲਾ ਨੂੰ ਘੇਰ ਕੇ ਕਤਲ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: