ਵਿਦੇਸ਼ਾਂ ਵਿੱਚ ਮੰਕੀਪਾਕਸ ਦੇ ਵਧ ਰਹੇ ਕਹਿਰ ਵਿਚਾਲੇ ਦੇਸ਼ ਵਿੱਚ ਇੱਕ ਪੰਜ ਸਾਲਾਂ ਬੱਚੀ ਵਿੱਚ ਇਸ ਬੀਮਾਰੀ ਵਰਗੇ ਲੱਛਣ ਸਾਹਮਣੇ ਆਏ ਹਨ। ਗਾਜ਼ੀਆਬਾਦ ਵਿੱਚ ਮਿਲੀ ਇਸ ਬੱਚੀ ਦੇ ਸਰੀਰ ‘ਤੇ ਖਾਰਿਸ਼ ਤੇ ਧੱਫੜ ਦੀ ਸ਼ਿਕਾਇਤ ਹੋਣ ਤੋਂ ਬਾਅਦ ਉਸ ਦਾ ਮੰਕੀਪਾਕਸ ਟੈਸਟ ਕੀਤਾ ਜਾ ਰਿਹਾ ਹੈ। ਇਸ ਦੀ ਸੂਚਨਾ ਮਿਲਣ ‘ਤੇ ਸਿਹਤ ਵਿਭਾਗ ਦੀ ਟੀਮ ਨੇ ਉਸ ਦੇ ਸੈਂਪਲ ਲੈ ਕੇ ਜਾਂਚ ਲਈ ਪੁਣੇ ਭੇਜ ਦਿੱਤੇ ਹਨ।
ਜ਼ਿਲ੍ਹੇ ਦੇ ਮੁੱਖ ਮੈਡੀਕਲ ਅਫੈਸਰ (ਸੀ.ਐੱਮ.ਓ.) ਨੇ ਕਿਹਾ ਕਿ ਟੈਸਟ ਸਿਰਫ ਇੱਕ ਸਾਵਧਾਨੀ ਵਜੋਂ ਉਪਾਅ ਹੈ, ਕਿਉਂਕਿ ਬੱਚੀ ਨੂੰ ਕੋਈ ਹੋਰ ਸਿਹਤ ਸਮੱਸਿਆ ਨਹੀਂ ਹੈ ਤੇ ਨਾ ਹੀ ਉਸ ਦਾ ਕਿਸੇ ਅਜਿਹੇ ਵਿਅਕਤੀ ਨਾਲ ਕੋਈ ਨੇੜਲਾ ਸੰਪਰਕ ਹੈ ਜਿਸ ਨੇ ਪਿਛਲੇ ਮਹੀਨੇ ਵਿਦੇਸ਼ ਯਾਤਰਾ ਕੀਤੀ ਹੈ।
ਸੀ.ਐੱਮ.ਓ. ਨੇ ਕਿਹਾ ਕਿ ਬੱਚੀ ਦੇ ਸੈਂਪਲ ਮੰਕੀਪਾਕਸ ਦੇ ਟੈਸਟ ਲਈ ਲਏ ਗਏ ਹਨ ਕਿਉਂਕਿ ਉਸ ਦੇ ਸਰੀਰ ‘ਤੇ ਖਾਰਿਸ਼ ਤੇ ਧੱਫੜ ਦੀ ਸ਼ਿਕਾਇਤ ਸੀ। ਉਸ ਨੂੰ ਹੋਰ ਕੋਈ ਸਮੱਸਿਆ ਨਹੀਂ ਹੈ ਤੇ ਨਾ ਹੀ ਉਸ ਨੂੰ ਹੋਰ ਨਾ ਹੀ ਉਸ ਦੇ ਕਿਸੇ ਨੇੜਲੇ ਸੰਪਰਕ ਨੇ ਪਿਛਲੇ ਇੱਕ ਮਹੀਨੇ ਵਿੱਚ ਵਿਦੇਸ਼ ਯਾਤਰਾ ਕੀਤੀ ਹੈ.
ਯੂਪੀ ਦੇ ਮੁੱਖ ਮੰਤਰੀ ਤੇ ਸਿਹਤ ਮੰਤਰੀ ਬ੍ਰਜੇਸ਼ ਪਾਠਕ ਕਿਹਾ ਕਿ ਗਾਜ਼ੀਆਬਾਦ ਵਿੱਚ ਮੰਕੀਪਾਕਸ ਦਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਸਥਿਤੀ ਦੀ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਸੈਂਪਲ ਆਈ.ਸੀ.ਐੱਮ.ਆਰ. ਐੱਨ.ਆੱ.ਵੀ. ਪੁਣੇ ਭੇਜੇ ਗਏ ਹਨ।
ਦੱਸ ਦੇਈਏ ਕਿ ਕੁਝ ਦੇਸ਼ਾਂ ਵਿੱਚ ਮੰਕੀਪਾਕਸ ਦੇ ਮਾਮਲਿਆਂ ਦੀਆਂ ਵਧਦੀਆਂ ਰਿਪੋਰਟਾਂ ਦੇ ਚੱਲਦਿਆਂ ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਸਰਗਰਮੀ ਦਿਖਾਉਂਦੇ ਹੋਏ ਦੇਸ਼ ਵਿੱਚ ਅਗਲੀ ਤਿਆਰੀ ਯਕੀਨੀ ਬਣਆਉਣ ਲਈ ‘ਮੰਕੀਪਾਕਸ ਬੀਮਾਰੀ ਦੇ ਮੈਨੇਜਮੈਂਟ ‘ਤੇ ਦਿਸ਼ਾ-ਨਿਰਦੇਸ਼’ ਜਾਰੀ ਕੀਤੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਅਜੇ ਤੱਕ ਅਧਿਕਾਰਕ ਤੌਰ ‘ਤੇ ਦੇਸ਼ ਵਿੱਚ ਮੰਕੀਪਾਕਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ ਸਥਿਤੀ ‘ਤੇ ਸਖਤ ਨਜ਼ਰ ਰਖੇ ਹੋਏ ਹੈ।