ਸਿੱਧੂ ਮੂਸੇਵਾਲਾ ਨੂੰ ਜਾਨ ਦੇ ਖਤਰੇ ਬਾਰੇ ਪਹਿਲਾਂ ਹੀ ਪਤਾ ਸੀ।ਇਸੇ ਕਾਰਨ ਉਹ ਹਰ ਸਮੇਂ ਸੁਰੱਖਿਆ ਦੀ ਟੈਨਸ਼ਨ ਵਿਚ ਰਹਿੰਦੇ ਸੀ। ਉਨ੍ਹਾਂ ਨੇ ਪਿਛਲੀ ਕਾਂਗਰਸ ਸਰਕਾਰ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਇਹ ਗੱਲ ਦੱਸੀ ਸੀ। ਮੂਸੇਵਾਲਾ ਨੇ ਕਿਹਾ ਸੀ ਕਿ ਜੇਕਰ ਮੈਂ ਵਿਧਾਇਕ ਬਣ ਗਿਆ ਤਾਂ ਮੇਰੀ ਜਾਨ ਬਚ ਜਾਏਗੀ। ਮੈਨੂੰ ਸਕਿਓਰਿਟੀ ਮਿਲ ਜਾਵੇਗੀ। ਮੂਸੇਵਾਲਾ ਦੀ 29 ਸ਼ਾਮ ਨੂੰ ਸਾਢੇ 5 ਵਜੇ ਮਾਨਸਾ ਦੇ ਜਵਾਹਰਕੇ ਪਿੰਡ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਤੋਂ ਇਕ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਉਸ ਦੀ ਸੁਰੱਖਿਆ ਘਟਾਈ ਸੀ।
ਸਾਬਕਾ ਗ੍ਰਹਿ ਮੰਤਰੀ ਰੰਧਾਵਾ ਨੇ ਕਿਹਾ ਕਿ 2020 ਤੋਂ ਮੂਸੇਵਾਲਾ ਮੇਰੇ ਘਰ ਆਉਂਦਾਰਿਹਾ ਹੈ। ਜਦੋਂ ਮੂਸੇਵਾਲਾ ਨੇ ਚੋਣ ਲੜਨ ਦੀ ਇੱਛਾ ਪ੍ਰਗਟਾਈ ਤਾਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਰੋਕਿਆ ਸੀ। ਰਾਜਾ ਵੜਿੰਗ ਨੇ ਮੂਸੇਵਾਲਾ ਨੂੰ ਕਿਹਾ ਕਿ ਉਹ ਚੋਣ ਨਾ ਲੜੇ। ਤੁਹਾਡਾ ਬਹੁਤ ਵੱਡਾ ਨਾਂ ਹੈ, ਸਿਆਸਤ ਵਿਚ ਨਾ ਆਓ।
ਰੰਧਾਵਾ ਨੇ ਕਿਹਾ ਕਿ ਵੜਿੰਗ ਦੇ ਮਨ੍ਹਾ ਕਰਨ ‘ਤੇ ਮੂਸੇਵਾਲਾ ਨੇ ਕਿਹਾ ਕਿ ਭਰਾ, ਜੇਕਰ ਮੈਂ ਵਿਧਾਇਕ ਬਣ ਗਿਆ ਤਾਂ ਮੇਰੀ ਜਾਨ ਬਚ ਜਾਵੇਗੀ। ਮੈਨੂੰ ਸਕਿਓਰਿਟੀ ਮਿਲ ਜਾਵੇਗੀ। ਮੈਂ ਰੋਜ਼ ਕਿਸੇ ਨਾ ਕਿਸੇ ਅੱਗੇ ਹੱਥ ਜੋੜਦਾ ਰਹਿੰਦਾ ਹਾਂ ਕਿ ਮੈਨੂੰ ਸਕਿਓਰਿਟੀ ਦੇ ਦਿਓ। ਰੰਧਾਵਾ ਨੇ ਕਿਹਾ ਕਿ ਇਹ ਅਸਲੀ ਕਾਰਨ ਸੀ ਕਿ ਜਿਸ ਦੀ ਵਜ੍ਹਾ ਨਾਲ ਮੂਸੇਵਾਲਾ ਚੋਣ ਲੜ ਰਿਹਾ ਸੀ। ਮੂਸੇਵਾਲਾ ਵਿਧਾਇਕ ਨਹੀਂ ਬਣ ਸਕਿਆ ਤੇ ਉਸ ਦੀ ਹੱਤਿਆ ਵੀ ਹੋ ਗਈ।
ਚੋਣਾਂ ਤੋਂ ਬਾਅਦ ਮੂਸੇਵਾਲਾ ਦੀ ਸਕਿਓਰਿਟੀ ਘਟਨਾ ਦਿੱਤੀ ਗਈ। ਉਸ ਕੋਲ 4 ਗੰਨਮੈਨ ਰਹਿ ਗਏ। ਸਰਕਾਰ ਨੇ ਅਸਥਾਈ ਤੌਰ ‘ਤੇ 2 ਹੋਰ ਕਮਾਂਡੋ ਵਾਪਸ ਲੈ ਲਏ। ਮੂਸੇਵਾਲਾ ਕੋਲ ਸਿਰਫ 2 ਗੰਨਮੈਨ ਹੀ ਰਹਿ ਗਏ ਸਨ। ਹੱਤਿਆ ਵਾਲੇ ਦਿਨ ਇਹ ਦੋਵੇਂ ਗੰਨਮੈਨ ਵੀ ਉੁਸ ਨਾਲ ਨਹੀਂ ਸਨ।
ਵੀਡੀਓ ਲਈ ਕਲਿੱਕ ਕਰੋ -: