ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੌਰਾਨ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਅਤੇ ਉੁਨ੍ਹਾਂ ਨਾਲ ਜੁੜੇ ਲੋਕਾਂ ਖਿਲਾਫ ਛਾਪੇਮਾਰੀ ਕਰਕੇ ਈਡੀ ਨੇ 2.82 ਕਰੋੜ ਰੁਪਏ ਦੀ ਨਕਦੀ ਤੇ ਸੋਨੇ ਦੇ 133 ਸਿੱਕੇ ਬਰਾਮਦ ਕੀਤੇ ਹਨ। ਇਸ ‘ਤੇ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ।
ਈਡੀ ਦੀ ਇਸ ਛਾਪੇਮਾਰੀ ਤੋਂ ਬਾਅਦ ‘ਆਪ’ ਨੇ ਕੇਂਦਰ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਸਮੇਂ ਪ੍ਰਧਾਨ ਮੰਤਰੀ ਜੀ ਪੂਰੀ ਤਾਕਤ ਨਾਲ ਆਮ ਆਦਮੀ ਪਾਰਟੀ ਦੇ ਪਿੱਛੇ ਪੈ ਗਏ ਹਨ। ਖਾਸ ਕਰਕੇ ਦਿੱਲੀ ਤੇ ਪੰਜਾਬ ਸਰਕਾਰਾਂ ਦੇ, ਝੂਠ ‘ਤੇ ਝੂਠ, ਝੂਠ ‘ਤੇ ਝੂਠ, ਤੁਹਾਡੇ ਕੋਲ ਸਾਰੀ ਏਜੰਸੀਆਂ ਦੀ ਤਾਕਤ ਹੈ ਪਰ ਭਗਵਾਨ ਸਾਡੇ ਨਾਲ ਹੈ।’
ਨਾਲ ਹੀ ‘ਆਪ’ ਨੇਤਾ ਸੰਜੇ ਸਿੰਘ ਨੇ ਵੀ ਪੀਐੱਮ ਮੋਦੀ ‘ਤੇ ਤਿੱਖਾ ਹਮਲਾ ਬੋਲਦੇ ਹੋਏ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਤਿੰਦਰ ਜੈਨ ਦੇ ਘਰ ਤੋਂ ਕੁਝ ਨਹੀਂ ਮਿਲਿਆ ਹੈ। ਜ਼ਬਰਦਸਤੀ ਸਤਿੰਦਰ ਜੈਨ ਨੂੰ ਫਸਾਉਣ ਲਈ ਕਿਸੇ ਵੀ ਆਦਮੀ ਨੂੰ ਉਨ੍ਹਾਂ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਸਿੰਘ ਨੇ ਅੱਗੇ ਕਿਹਾ ਕਿ ਜਦੋਂ ਸਤਿੰਦਰ ਜੈਨ ਦੇ ਘਰੋਂ ਕੁਝ ਨਹੀਂ ਮਿਲਿਆ ਤਾਂ ਭਾਜਪਾ ਬੌਖਲਾ ਕੇ ਕੁਝ ਵੀ ਦੋਸ਼ ਲਗਾ ਰਹੀ ਹੈ। ਸਤਿੰਦਰ ਦੇ ਘਰ ਤੋਂ 2 ਲੱਖ 79 ਹਜ਼ਾਰ ਰੁਪਏ ਹੀ ਮਿਲੇ ਹਨ ਬਸ, ਬਾਕੀ ਸਾਰਾ ਕੁਝ ਝੂਠ ਹੈ।
ਇਹ ਵੀ ਪੜ੍ਹੋ : ਸਤਿੰਦਰ ਜੈਨ ਦੇ ਕਰੀਬੀ ਦੇ ਘਰੋਂ ED ਨੇ ਬਰਾਮਦ ਕੀਤੇ 2.82 ਕਰੋੜ ਰੁਪਏ ਨਕਦ ਤੇ 133 ਸੋਨੇ ਦੇ ਸਿੱਕੇ
ਇਸ ਦੇ ਨਾਲ ਹੀ ‘ਆਪ’ ਨੇਤਾ ਸੌਰਭ ਭਾਰਦਵਾਜ ਨੇ ਕਿਹਾ ਕਿ ਦੇਰ ਰਾਤ ਈਡੀ ਦੇ ਲੋਕ ਜੋ 7 ਵਜੇ ਦਾਖਲ ਹੋਏ ਉਹ ਰਾਤ 2 ਵਜੇ ਨਿਕਲੇ ਸਨ। ਈਡੀ ਕੋਲ ਕੋਈ ਖਾਸ ਸੂਚਨਾ ਨਹੀਂ ਸੀ। ਈਡੀ ਕੇਂਦਰ ਸਰਕਾਰ ਦੇ ਨਿਸ਼ਾਨੇ ‘ਤੇ ਕੰਮ ਕਰ ਰਹੀ ਹੈ। ਈਡੀ ਇਸ ਤਰੀਕੇ ਦਾ ਵਿਵਹਾਰ ਕੇਂਦਰ ਸਰਕਾਰ ਦੇ ਕਹਿਣ ‘ਤੇ ਕਰ ਰਹੀ ਹੈ। ਦੱਸ ਦੇਈਏ ਕਿ ਆਪ ਨੇਤਾ ਤੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਮਨੀ ਲਾਂਡਰਿੰਗ ਕੇਸ ਵਿਚ 3 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਦੇ ਬਾਅਦ 31 ਮਈ ਨੂੰ ਟ੍ਰਾਇਲ ਕੋਰਟ ਨੇ ਸਤਿੰਦਰ ਜੈਨ ਨੂੰ 9 ਜੈਨ ਤੱਕ ਈਡੀ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: