ਲੁਧਿਆਣਾ ਦੇ ਮੰਨੇ-ਪ੍ਰਮੰਨੇ ਆਰਥੋਪੈਡਿਕ ਸਰਜਨ ਤੇ ਈਵਾ ਹਸਪਤਾਲ ਦੇ ਸੰਚਾਲਕ ਡਾ. ਤਨਵੀਰ ਸਿੰਘ ਭੁਟਾਨੀ ਨੂੰ ਬੈਸਟ ਆਰਥੋਪੈਡਿਕ ਸਰਜਨ ਇਨ ਨਾਰਥ ਇੰਡੀਆ ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ। ਡਾ. ਭੁਟਾਨੀ ਇਹ ਐਵਾਰਡ ਜਿੱਤਣ ਵਾਲੇ ਉੱਤਰ ਭਾਰਤ ਦੇ ਇਕੱਲੇ ਆਰਥੋਪੈਡਿਕ ਸਰਜਨ ਹਨ। ਮੁੰਬਈ ਵਿੱਚ ਹੋਈ ਇੰਟਰਨੈਸ਼ਨਲ ਬੈਸਟ ਹੈਲਥਕੇਅਰ ਐਵਾਰਡ-2022 ਕਾਨਫਰੰਸ ਦੌਰਾਨ ਸਾਬਕਾ ਕ੍ਰਿਕੇਟਰ ਸੁਨੀਲ ਗਵਾਸਕਰ ਨੇ ਉਨ੍ਹਾਂ ਨੂੰ ਇਹ ਸਨਮਾਨ ਦੇਣ ਦਾ ਐਲਾਨ ਕੀਤਾ।
ਡਾ. ਭੁਟਾਨੀ ਲੁਧਿਆਣਾ ਵਿੱਚ ਈਵਾ ਹਸਪਤਾਲ ਰਾਹੀਂ ਪਿਛਲੇ 12 ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਹਨਾਂ ਨੂੰ ਜੁਆਇੰਟ ਰਿਪਲੇਸਮੈਂਟ ਅਤੇ ਸਪੋਰਟਸ ਇੰਜਰੀ ਵਿੱਚ ਮੁਹਾਰਤ ਹਾਸਲ ਹੈ। ਇਸੇ ਮੁਹਾਰਤ ਕਾਰਣ ਉਨ੍ਹਾਂ ਨੇ ਕਈ ਰਾਜ ਪੱਧਰੀ ਤੇ ਰਾਸ਼ਟਰ ਪੱਧਰ ਦੇ ਕਈ ਖਿਡਾਰੀਆਂ ਨੂੰ ਠੀਕ ਕਰਕੇ ਖੇਡਣ ਲਈ ਵਾਪਸ ਮੈਦਾਨ ਵਿੱਚ ਭੇਜਿਆ ਹੈ।
ਇਹ ਖਿਡਾਰੀ ਖੇਡਦੇ ਸਮੇਂ ਲੱਗੀ ਸੱਟ ਕਰਕੇ ਮੈਦਾਨ ਤੋਂ ਬਾਹਰ ਹੋ ਚੁੱਕੇ ਸਨ, ਪ੍ਰੰਤੂ ਡਾ. ਭੁਟਾਨੀ ਤੋਂ ਇਲਾਜ ਕਰਵਾਉਣ ਤੋਂ ਬਾਅਦ ਉਹ ਦੁਬਾਰਾ ਖੇਡ ਮੈਦਾਨ ਵਿੱਚ ਆਪਣੀ ਪ੍ਰਤਿਭਾ ਦਾ ਜੌਹਰ ਦਿਖਾ ਰਹੇ ਹਨ। ਇਸਤੋਂ ਇਲਾਵਾ ਗੋਡੇ ਤੇ ਚੂਹਲੇ ਬਦਲ ਕੇ ਉਹ ਲਗਭਗ ਅੱਠ ਹਜਾਰ ਲੋਕਾਂ ਨੂੰ ਆਮ ਜੀਵਨ ਜੀਊਣ ਦਾ ਮੌਕਾ ਦੇ ਚੁੱਕੇ ਹਨ। 38 ਸਾਲ ਤੋਂ ਲੈ ਕੇ 90 ਸਾਲ ਤੱਕ ਦੀ ਉਮਰ ਦੇ ਮਰੀਜ਼ ਉਹਨਾਂ ਕੋਲੋਂ ਆਪਣੇ ਜੋੜ ਬਦਲਵਾ ਚੁੱਕੇ ਹਨ।
ਡਾ. ਭੁਟਾਨੀ ਦੀ ਮੁਹਾਰਤ ਕਰਕੇ ਉਹਨਾਂ ਤੋਂ ਗੋਡੇ ਬਦਲਵਾ ਚੁੱਕੇ ਮਰੀਜ਼ ਆਮ ਲੋਕਾਂ ਵਾਂਗ ਹੀ ਚੌਂਕੜੀ ਮਾਰ ਕੇ ਬੈਠ ਸਕਦੇ ਹਨ ਅਤੇ ਭੰਗੜਾ ਵੀ ਪਾਉਣ ਲੱਗ ਪਏ ਹਨ।
ਡਾ. ਭੁਟਾਨੀ ਨੇ ਦੱਸਿਆ ਕਿ ਮੁੰਬਈ ਵਿੱਚ ਹੋਈ ਇੰਟਰਨੈਸ਼ਨਲ ਬੈਸਟ ਹੈਲਥ ਕੇਅਰ ਅਵਾਰਡ-2022 ਕਾਨਫਰੰਸ ਦੌਰਾਨ ਪ੍ਰਸਿੱਧ ਕ੍ਰਿਕੇਟਰ ਰਹੇ ਸੁਨੀਲ ਗਵਾਸਕਰ ਨੇ ਉਹਨਾਂ ਨੂੰ ਬੈਸਟ ਆਰਥੋਪੈਡਿਕ ਸਰਜਨ ਇਨ ਨਾਰਥ ਇੰਡੀਆ ਅਵਾਰਡ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਮਰੀਜ਼ਾਂ ਦੀ ਸੇਵਾ ਵਿੱਚ ਰੁਝੇ ਹੋਣ ਕਰਕੇ ਉਹ ਆਪ ਇਹ ਐਵਾਰਡ ਲੈਣ ਲਈ ਮੁੰਬਈ ਨਹੀਂ ਜਾ ਸਕੇ। ਕਾਨਫਰੰਸ ਦੇ ਆਯੋਜਕ ਕੋਰੀਅਰ ਰਾਹੀਂ ਉਹਨਾਂ ਨੂੰ ਇਹ ਐਵਾਰਡ ਭੇਜ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: