ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਖਰੜ ਕੋਰਟ ਤੋਂ ਨੋਟਿਸ ਭੇਜਿਆ ਗਿਆ ਹੈ ਅਤੇ ਉਨ੍ਹਾਂ ਨੂੰ 25 ਜੁਲਾਈ ਨੂੰ ਕੋਰਟ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਨੋਟਿਸ ਸਿਸਵਾਂ ਜ਼ਮੀਨ ਨੂੰ ਲੈ ਕੇ ਆਇਆ ਨੋਟਿਸ ਭੇਜਿਆ ਗਿਆ ਹੈ, ਜਿਸ ਤੋਂ ਪੰਚਾਇਤ ਮੰਤਰੀ ਨੇ ਕਬ਼ਜ਼ਾ ਛੁਡਵਾਇਆ ਸੀ। ਇਸ ਜ਼ਮੀਨ ਨੂੰ ਅਦਾਲਤ ਵਿੱਚ ਜ਼ਮੀਨ ‘ਤੇ ਮਿਲਿਆ ਹੋਇਆ ਸੀ। ਅਦਾਲਤ ਨੇ ਨੋਟਿਸ ਭੇਜ ਕੇ ਇਸ ਦਾ ਜਵਾਬ ਮੰਗਿਆ ਹੈ।
ਇਸ ਨੂੰ ਲੈ ਕੇ ਵਿਰੋਧੀ ਪਾਰਟੀ ਦੇ ਕਾਂਗਰਸੀ ਨੇਤਾ ਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਦਾਲਤ ਵੱਲੋਂ ਭੇਜੇ ਇਸ ਨੋਟਿਸ ‘ਤੇ ਮੰਤਰੀ ਧਾਲੀਵਾਲ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਨਿਯਮਾਂ ਨੂੰ ਬਾਈਪਾਸ ਕਰਕੇ ਸਸਤੀ ਵਾਹ-ਵਾਹੀ ਕਮਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਅਜਿਹਾ ਹੁੰਦਾ ਹੈ।
ਦੱਸ ਦੇਈਏ ਕਿ ਇਹ ਸਿਸਵਾਂ ਵਿੱਚ ਪੰਚਾਇਤ ਮੰਤਰੀ ਵੱਲੋਂ 29 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਦਾ ਮਾਮਲਾ ਹੈ। ਕੈਪਟਨ ਬਿਕਰਮਜੀਤ ਨੇ ਕੁਲਦੀਪ ਧਾਲੀਵਾਲ ‘ਤੇ 5 ਕਰੋੜ ਮਾਣਹਾਣੀ ਦਾ ਦਾਅਵਾ ਠੋਕਿਆ ਸੀ ਤੇ ਹੁਣ ਖਰੜ ਅਦਾਲਤ ਵੱਲੋਂ ਨੋਟਿਸ ਭੇਜਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: