ਦੇਸ਼ ਵਿਚ 24 ਘੰਟੇ ਅੰਦਰ ਕੋਰੋਨਾ ਦੇ 8822 ਨਵੇਂ ਕੇਸ ਮਿਲੇ ਹਨ। ਪਿਛਲੇ ਤਿੰਨ ਮਹੀਨੇ ਵਿਚ ਇੱਕ ਦਿਨ ਦੇ ਅੰਦਰ ਇਹ ਸਭ ਤੋਂ ਵੱਧ ਮਾਮਲੇ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਇੱਕ ਦਿਨ ਵਿਚ 15 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 3089 ਤੋਂ ਵਧ ਕੇ 53,637 ਹੋ ਗਈ ਹੈ। ਰੋਜ਼ਾਨਾ ਸੰਕਰਮਣ ਦਰ 2 ਫੀਸਦੀ ਹੀ ਹੈ। ਪਿਛਲੇ 3 ਦਿਨਾਂ ਤੱਕ ਲਗਾਤਾਰ ਰੋਜ਼ਾਨਾ 8000 ਤੋਂ ਵੱਧ ਕੇਸ ਆਏ ਸਨ।
ਸੋਮਵਾਰ ਨੂੰ 8084 ਨਵੇਂ ਮਰੀਜ਼ ਮਿਲੇ ਸਨ।ਉਸ ਤੋਂ ਪਹਿਲਾਂ 10 ਜੂਨ ਨੂੰ 8328 ਨਵੇਂ ਅਤੇ 11 ਜੂਨ ਨੂੰ 8528 ਕੇਸ ਆਏ ਸਨ। ਸਰਗਰਮ ਮਾਮਲਿਆਂ ਵਿਚ ਸਭ ਤੋਂ ਵੱਧ 787 ਦਾ ਵਾਧਾ ਮਹਾਰਾਸ਼ਟਰ ਵਿਚ ਦਰਜ ਕੀਤਾ ਗਿਆ। ਉਸ ਦੇ ਬਾਅਦ ਦਿੱਲੀ ਵਿਚ 616, ਕੇਰਲ ‘ਚ 406, ਕਰਨਾਟਕ ‘ਚ 196 ਦਾ ਵਾਧਾ ਹੋਇਆ। ਉਤਰਾਖੰਡ ਤੇ ਤ੍ਰਿਪੁਰਾ ਅਜਿਹੇ ਸੂਬੇ ਰਹੇ ਜਿਥੇ ਐਕਟਿਵ ਮਾਮਲਿਆਂ ਵਿਚ ਕਮੀ ਆਈ ਹੈ। ਸਿਹਤ ਮੰਤਰਾਲੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਿਕਵਰੀ ਰੇਟ 98.66 ਫੀਸਦੀ ਹੈ। 24 ਘੰਟੇ ਵਿਚ 5718 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਇਸ ‘ਚ ਸਭ ਤੋਂ ਵੱਧ 2165 ਲੋਕ ਮਹਾਰਾਸ਼ਟਰ ਵਿਚ ਤੇ 1576 ਲੋਕ ਕੇਰਲ ਵਿਚ ਠੀਕ ਹੋਏ।
ਕੋਰੋਨਾ ਕਾਰਨ ਬੀਤੇ 24 ਘੰਟਿਆਂ ਵਿਚ 15 ਲੋਕਾਂ ਦੀ ਮੌਤ ਦਰਜ ਕੀਤੀ ਗਈ। ਹੈਲਥ ਮਨਿਸਟਰੀ ਦੀ ਵੈੱਬਸਾਈਟ ਮੁਤਾਬਕ ਇਸ ‘ਚ 7 ਮੌਤਾਂ ਕੇਰਲ ਦੀਆਂ ਹਨ ਜੋ ਪਿਛਲੇ ਦਿਨੀਂ ਹੋਈਆਂ। ਇਸ ਤੋਂ ਇਲਾਵਾ ਮਹਾਰਾਸ਼ਟਰ ‘ਚ 4, ਦਿੱਲੀ ‘ਚ 2 ਅਤੇ ਐੱਮਪੀ ਰਾਜਸਥਾਨ ‘ਚ 1-1 ਵਿਅਕਤੀ ਦੀ ਕੋਰੋਨਾ ਕਾਰਨ ਜਾਨ ਚਲੀ ਗਈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਮੰਤਰਾਲੇ ਮੁਤਾਬਕ ਪਿਛਲੇ ਇਕ ਦਿਨ ਵਿਚ ਕੋਰੋਨਾ ਦੇ 4,40,278 ਟੈਸਟ ਕੀਤੇ ਗਏ ਹਨ। ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ 13,58,607 ਲੋਕਾਂ ਨੂੰ ਵੈਕਸੀਨ ਲਗਾਈ ਗਈ। ਹੁਣ ਤੱਕ ਵੈਕਸੀਨ ਦੀਆਂ ਕੁੱਲ 195 ਕਰੋੜ ਤੋਂ ਵਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।