ਸੰਗਰੂਰ ਸੀਟ ਜਿੱਤ ਲਈ ਮੁੱਖ ਮੰਤਰੀ ਭਗਵੰਤ ਮਾਨ ਰੋਡ ਸ਼ੋਅ ਕੱਢਣਗੇ। ਆਮ ਆਦਮੀ ਪਾਰਟੀ ਨੇ ਪਹਿਲਾਂ ਹੀ 6 ਮੰਤਰੀਆਂ ਦੀ ਡਿਊਟੀ ਲਗਾਈ ਹੋਈ ਹੈ ਜੋ ਲਗਾਤਾਰ ਪਾਰਟੀ ਪ੍ਰਚਾਰ ਵਿਚ ਜੁਟੇ ਹੋਏ ਹਨ। ਇਸ ਤੋਂ ਇਲਾਵਾ ਪੂਰੇ ਪੰਜਾਬ ਤੋਂ ਵਿਧਾਇਕਾਂ ਨੂੰ ਪਿੰਡਾਂ ਵਿਚ ਪ੍ਰਚਾਰ ਲਈ ਲਗਾਇਆ ਗਿਆ ਹੈ। ਸੰਗਰੂਰ ਸੀਟ ‘ਤੇ 23 ਜੂਨ ਨੂੰ ਵੋਟਿੰਗ ਹੋਣੀ ਹੈ।
ਜਿੱਤ ਵਾਸਤੇ ਆਮ ਆਦਮੀ ਪਾਰਟੀ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ। ਸਰਕਾਰ ਦੇ 6 ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਮੀਤ ਹੇਅਰ ਹਰਭਜਨ ਸਿੰਘ, ਕੁਲਦੀਪ ਧਾਲੀਵਾਲ, ਲਾਲਜੀਤ ਭੁੱਲਰ ਤੇ ਡਾ. ਬਲਜੀਤ ਕੌਰ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਨੂੰ ਜ਼ਿਲ੍ਹਾ ਪੱਧਰ ‘ਤੇ ਲਗਾਇਆ ਗਿਆ ਹੈ। ਨਾਲ ਹੀ 15 ਤੋਂ 20 ਪਿੰਡਾਂ ਵਿਚ ਇੱਕ ਵਿਧਾਇਕ ਨੂੰ ਪ੍ਰਚਾਰ ਲਈ ਲਗਾਇਆ ਗਿਆ ਹੈ। ਪੰਜਾਬ ਵਿਚ ਇਸ ਵਾਰ ਆਪ ਨੇ 117 ਸੀਟਾਂ ‘ਚੋਂ 92 ‘ਤੇ ਜਿੱਤ ਹਾਸਲ ਕੀਤੀ ਹੈ।
ਲੋਕ ਸਭਾ ਸੀਟ ਭਗਵੰਤ ਮਾਨ ਦੀ ਗੜ੍ਹ ਰਹੀ ਹੈ। ਉਹ ਲਗਾਤਾਰ ਉਥੋਂ ਸਾਂਸਦ ਚੁਣੇ ਗਏ। 2019 ਵਿਚ ਜਦੋਂ ਆਪ ਦੇ ਸਾਰੇ ਲੋਕ ਸਭਾ ਉਮੀਦਵਾਰ ਹਾਰ ਗਏ ਤਾਂ ਭਗਵੰਤ ਮਾਨ ਜਿੱਤਣ ਵਿਚ ਕਾਮਯਾਬ ਰਹੇ। ਇਸ ਤੋਂ ਬਾਅਦ ਉਹ ਧੂਰੀ ਵਿਸ ਸੀਟ ਤੋਂ ਵਿਧਾਇਕ ਚੁਣੇ ਗਏ। ਪਾਰਟੀ ਨੂੰ ਬਹੁਮਤ ਮਿਲਿਆ ਤਾਂ ਉਨ੍ਹਾਂ ਨੇ ਸੀਐੱਮ ਬਣਨ ਤੋਂ ਪਹਿਲਾਂ ਲੋਕ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: