ਲਾਰੈਂਸ ਬਿਸ਼ਨੋਈ, ਜਿਸ ਦਾ ਨਾਂ ਇਕ ਵਾਰ ਫਿਰ ਸੁਰਖੀਆਂ ਵਿੱਚ ਹੈ, ਦੀ ਆਮ ਵਿਦਿਆਰਥੀ ਤੋਂ ਮਸ਼ਹੂਰ ਗੈਂਗਸਟਰ ਬਣਨ ਦੀ ਕਹਾਣੀ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਕਾਲਜ ਦੀ ਪੜ੍ਹਾਈ ਦੌਰਾਨ ਇੱਕ ਚੋਣ ਦੀ ਜਿੱਤ-ਹਾਰ ਨੂੰ ਲੈ ਕੇ ਹੋਏ ਝਗੜਿਆਂ ਦਾ ਸਿਲਸਿਲਾ ਅਜਿਹਾ ਚੱਲਿਆ ਕਿ ਅੱਜ ਤੱਕ ਨਹੀਂ ਰੁਕਿਆ। ਅਜਿਹਾ ਨਹੀਂ ਹੈ ਕਿ ਲਾਰੈਂਸ ਸ਼ੁਰੂ ਤੋਂ ਹੀ ਝਗੜਾਲੂ ਸੀ। ਸਗੋਂ ਉਸ ਨੇ ਸਕੂਲ ਪੱਧਰ ਤੱਕ ਆਪਣੀ ਪੜ੍ਹਾਈ ਬਹੁਤ ਵਧੀਆ ਢੰਗ ਨਾਲ ਪੂਰੀ ਕੀਤੀ।
ਉਹ ਖੇਡਾਂ ਦਾ ਸ਼ੌਕੀਨ ਸੀ ਅਤੇ ਕ੍ਰਿਕਟ ਉਸ ਨੂੰ ਕਾਫੀ ਪਸੰਦ ਸੀ। ਪਰ ਜਿਵੇਂ ਹੀ ਉਸ ਨੇ ਕਾਲਜ ਲਾਈਫ ਵਿੱਚ ਪੈਰ ਰਖਿਆ ਤਾਂ ਵਿਦਿਆਰਥੀਆਂ ਦਾ ਗਰੁੱਪ ਉਸਨੂੰ ਪਸੰਦ ਆਉਣ ਲੱਗਾ। ਉਹ ਚਾਹੁੰਦਾ ਸੀ ਕਿ ਵਿਦਿਆਰਥੀ ਉਸ ਦੇ ਆਲੇ-ਦੁਆਲੇ ਹੋਣ, ਜਿਸ ਲਈ ਉਸ ਨੇ ਕਾਲਜ ਵਿੱਚ ਚੋਣ ਲੜਨ ਦਾ ਮਨ ਬਣਾਇਆ, ਪਰ ਉਹ ਹਾਰ ਗਿਆ। ਇਸ ਤੋਂ ਬਾਅਦ ਲੜਾਈ ਝਗੜੇ ਨਾਲ ਸ਼ੁਰੂ ਹੋਈ ਇਸ ਘਟਨਾ ਤੋਂ ਬਾਅਦ ਉਸ ਦੇ ਖਿਲਾਫ ਲਗਾਤਾਰ ਮਾਮਲੇ ਦਰਜ ਕੀਤੇ ਜਾ ਰਹੇ ਹਨ ਅਤੇ 5 ਸੂਬਿਆਂ ‘ਚ ਉਸ ‘ਤੇ ਕਈ ਮਾਮਲੇ ਦਰਜ ਹਨ।
ਉਸ ‘ਤੇ ਕੁਝ ਸਮਾਂ ਪਹਿਲਾਂ ਹੋਏ ਮਸ਼ਹੂਰ ਗਾਇਕ ਮੂਸੇਵਾਲਾ ਦੇ ਕਤਲ ‘ਚ ਵੀ ਸ਼ਾਮਲ ਹੋਣ ਦਾ ਸ਼ੱਕ ਹੈ, ਜਿਸ ਕਾਰਨ ਪੰਜਾਬ ਪੁਲਿਸ ਉਸ ਨੂੰ ਪੁੱਛਗਿੱਛ ਲਈ ਦਿੱਲੀ ਤੋਂ ਪੰਜਾਬ ਲੈ ਕੇ ਆਈ ਹੈ।
ਲਾਰੈਂਸ ਦਾ ਜਨਮ ਜ਼ਿਲ੍ਹਾ ਫਾਜ਼ਿਲਕਾ ਦੀ ਤਹਿਸੀਲ ਅਬੋਹਰ ਦੇ ਪਿੰਡ ਦੁਰਤਾਂਵਾਲੀ ਵਿੱਚ ਹੋਇਆ ਸੀ। ਉਸਦੇ ਪਿਤਾ ਲਵਿੰਦਰ ਸਿੰਘ ਇੱਕ ਖੁਸ਼ਹਾਲ ਕਿਸਾਨ ਹਨ। ਜਦੋਂਕਿ ਮਾਂ ਹਾਊਸਵਾਈਫ ਹੈ। ਬਚਪਨ ਤੋਂ ਹੀ ਲਾਰੈਂਸ ਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ। ਇੱਥੋਂ ਦੇ ਸਕੂਲਾਂ ਵਿੱਚ ਚੰਗੀ ਪੜ੍ਹਾਈ ਕਰਨ ਤੋਂ ਬਾਅਦ ਉਸਨੇ ਲਾਅ ਦੀ ਬੈਚਲਰ ਕਰਨ ਲਈ ਚੰਡੀਗੜ੍ਹ ਦੇ ਡੀਏਵੀ ਕਾਲਜ ਵਿੱਚ ਦਾਖਲਾ ਲਿਆ।
ਇਸ ਦੌਰਾਨ ਲਾਰੈਂਸ ਨੇ ਕਾਲਜ ਵਿੱਚ ਹੀ ਬਣੀ ਵਿਦਿਆਰਥੀ ਯੂਨੀਅਨ ਦੀ ਚੋਣ ਲੜਨ ਦਾ ਫੈਸਲਾ ਕੀਤਾ। ਪਰ ਉਹ ਚੋਣ ਹਾਰ ਗਿਆ। ਪਰ ਹਾਰ ਤੋਂ ਬਾਅਦ ਵੀ ਲਾਰੈਂਸ ਨੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਈ। ਇਸ ਦੌਰਾਨ ਉਸ ਦੀ ਇਕ ਹੋਰ ਧਿਰ ਨਾਲ ਲੜਾਈ ਵੀ ਹੋ ਗਈ, ਜਿਸ ਲਈ ਉਸ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ। ਪਰ ਇੱਥੋਂ ਸ਼ੁਰੂ ਹੋਇਆ ਉਸਦਾ ਸਫਰ ਅਜੇ ਖਤਮ ਨਹੀਂ ਹੋਇਆ।
ਉਹ ਉਦੋਂ ਸੁਰਖੀਆਂ ਵਿੱਚ ਆਇਆ ਸੀ ਜਦੋਂ ਉਸਨੇ ਅਦਾਲਤ ਵਿੱਚ ਪੇਸ਼ੀ ਦੌਰਾਨ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਪਿੱਛੇ ਅਸਲ ਕਾਰਨ ਇਹ ਹੈ ਕਿ ਸਲਮਾਨ ਖਾਨ ‘ਤੇ ਕਾਲੇ ਹਿਰਨ ਦੇ ਸ਼ਿਕਾਰ ਦਾ ਦੋਸ਼ ਲੱਗਾ ਸੀ। ਦਰਅਸਲ ਇੱਕ ਮਾਮਲੇ ਵਿੱਚ 2018 ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਇਆ ਗਿਆ ਸੀ। ਜਿੱਥੇ ਉਸ ਨੇ ਕਿਹਾ ਕਿ ਉਹ ਕਾਲਾ ਕਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਤੋਂ ਬਹੁਤ ਨਾਰਾਜ਼ ਹੈ ਅਤੇ ਉਸ ਨੂੰ ਮਾਰਿਆ ਜਾਵੇਗਾ। ਪਰ ਸਮਾਂ ਬੀਤਣ ਦੇ ਨਾਲ ਇਹ ਮਾਮਲਾ ਵੀ ਠੰਡਾ ਪੈ ਗਿਆ ਪਰ ਹੁਣ ਸਿੱਧੂ ਮੂਸੇਵਾਲਾ ਕੇਸ ਵਿੱਚ ਉਸਦਾ ਨਾਮ ਆਉਣ ਤੋਂ ਬਾਅਦ ਉਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: