ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਆਈ.ਐਫ.ਐਸ.ਓ. ਯੂਨਿਟ ਦੇ ਡੀਸੀਪੀ ਕੇਪੀਐਸ ਮਲਹੋਤਰਾ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਕੇਸ ਤੋਂ ਬਾਅਦ ਇੱਕ ਨਾਬਾਲਗ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਾਰੈਂਸ ਬਿਸ਼ਨੋਈ ਅਤੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਪੰਜਾਬੀ ਗਾਇਕਾਂ ਅਤੇ ਹੋਰ ਲੋਕਾਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਧਮਕੀਆਂ ਮਿਲ ਰਹੀਆਂ ਸਨ।
ਇੰਸਟਾਗ੍ਰਾਮ ਅਕਾਊਂਟ ਅਤੇ ਵੀਡੀਓਜ਼ ਰਾਹੀਂ ਮਨਕੀਰਤ ਔਲਖ ਨੂੰ ਐਕਸ ਕਰਾਸ ਦਾ ਨਿਸ਼ਾਨ ਲਗਾ ਕੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੀ ਪੋਸਟ ਪਾਈ ਜਾ ਰਹੀ ਸੀ। ਇਸ ਸਬੰਧੀ ਸਪੈਸ਼ਲ ਸੈੱਲ ਨੇ ਆਈਪੀਐਸ ਦੀ ਧਾਰਾ 506 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਇੱਕ ਇੰਸਟਾਗ੍ਰਾਮ ਅਕਾਊਂਟ @gangwar_302 ਦੀ ਜਾਂਚ ਕੀਤੀ ਗਈ ਅਤੇ ਪੁਲਿਸ ਨੂੰ ਵੱਡੀ ਸਫਲਤਾ ਮਿਲੀ।
ਨਾਬਾਲਗ ਤੋਂ ਪੁੱਛਗਿੱਛ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣਾ ਚਾਹੁੰਦਾ ਸੀ, ਤਾਂਜੋ ਉਸ ਦੇ ਇਕ ਯੂ-ਟਿਊਬ ਚੈਨਲ ਰਾਹੀਂ ਉਸ ਦੀ ਪੋਸਟ ਵੀਡੀਓ ਦੇਸ਼-ਵਿਦੇਸ਼ ‘ਚ ਫੈਲੇ।
ਜਾਂਚ ਤੋਂ ਪਤਾ ਲੱਗਾ ਹੈ ਕਿ ਨਾਬਾਲਗ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ ਅਤੇ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੀ ਉਸਨੇ ਇੰਸਟਾਗ੍ਰਾਮ ‘ਤੇ ਇਹ ਅਕਾਊਂਟ ਬਣਾਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿਵੇਂ ਹੀ ਉਸ ਨੇ ਇਹ ਪੇਜ ਬਣਾਇਆ ਅਤੇ ਉਸ ਪੇਜ ‘ਤੇ ਮਨਕੀਰਤ ਔਲਖ ਅਤੇ ਲਾਰੈਂਸ ਬਿਸ਼ਨੋਈ ਦੀਆਂ ਪੋਸਟਾਂ ਪਾਈਆਂ ਤਾਂ ਉਸ ਦੀ ਫਾਲੋਇੰਗ ਵਧ ਗਈ।
ਆਫ ਦਾ ਰਿਕਾਰਡ ਇਹ ਵੀ ਸਾਹਮਣੇ ਆਇਆ ਹੈ ਕਿ ਨਾਬਾਲਗ ਗੈਂਗਸਟਰ ਨੀਰਜ ਬਬਾਨੀਆ ਗੈਂਗ ਤੋਂ ਪ੍ਰਭਾਵਿਤ ਹੈ। ਜੋ ਪੋਸਟ ਕੀਤੀ ਗਈ ਸੀ, ਉਸ ਵਿੱਚ ਸਾਫ ਲਿਖਿਆ ਸੀ ਕਿ
‘ਸਿੱਧੂ ਮੂਸੇਵਾਲਾ ਸਾਡਾ ਦਿਲ ਦਾ ਭਰਾ ਸੀ, 2 ਦਿਨ ‘ਚ ਬਿਹਤਰ ਰਿਜ਼ਰ ਦਿਆਂਗੇ।’