ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਗਨੀਪੱਥ ਯੋਜਨਾ ਦਾ ਵਿਰੋਧੀ ਪਾਰਟੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਕੜੀ ‘ਚ ਰਾਜ ਸਭਾ ਮੈਂਬਰ ਅਤੇ ‘ਆਪ’ ਨੇਤਾ ਰਾਘਵ ਚੱਢਾ ਨੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਇਸ ਸਕੀਮ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਰਾਘਵ ਚੱਢਾ ਨੇ ਇਸ ਪੱਤਰ ਵਿੱਚ ਅਗਨੀਪੱਥ ਸਕੀਮ ਦੀਆਂ ਕਮੀਆਂ ਵੀ ਗਿਣਾਈਆਂ ਹਨ। ਉਨ੍ਹਾਂ ਨੇ ਇਸ ਨੂੰ ਦੇਸ਼ ਦੀ ਫੌਜ ਲਈ ਵੀ ਚੰਗਾ ਨਹੀਂ ਦੱਸਿਆ ਹੈ ਅਤੇ ਕਿਹਾ ਹੈ ਕਿ ਇੰਨੇ ਘੱਟ ਸਮੇਂ ਦੀ ਕ੍ਰੈਸ਼ ਕੋਰਸ ਟਰੇਨਿੰਗ ਨਾਲ ਫੌਜ ਦੀ ਕੁਆਲਿਟੀ ਆਫ ਸਰਵਿਸ ‘ਤੇ ਵੀ ਅਸਰ ਪਵੇਗਾ।
ਰਾਘਵ ਚੱਢਾ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਰਾਜ ਸਭਾ ਮੈਂਬਰ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਪੱਤਰ ਲਿਖ ਰਿਹਾ ਹਾਂ। ਕੇਂਦਰ ਸਰਕਾਰ ਵੱਲੋਂ 14 ਜੂਨ, 2022 ਨੂੰ ਅਗਨੀਪੱਥ ਯੋਜਨਾ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੇਸ਼ ਭਰ ਦੇ ਨੌਜਵਾਨਾਂ ਵੱਲੋਂ ਇਸ ਦੇ ਖਿਲਾਫ ਆਵਾਜ਼ ਉਠਾਈ ਜਾ ਰਹੀ ਹੈ। ਦੇਸ਼ ਦੀ ਫੌਜ ਵਿੱਚ ਨੌਕਰੀ ਕਰਨਾ ਅਤੇ ਇਸ ਲਈ ਆਪਣੀ ਪੂਰੀ ਜ਼ਿੰਦਗੀ ਕੁਰਬਾਨ ਕਰਨਾ ਹਜ਼ਾਰਾਂ ਨੌਜਵਾਨਾਂ ਦਾ ਸੁਪਣਾ ਹੈ।
ਇਸ ਦੀਆਂ ਕਮੀਆਂ ਗਿਣਾਉਂਦੇ ਹੋਏ ਉਨ੍ਹਾਂ ਲਿਖਿਆ ਹੈ ਕਿ ਇਸ ਭਰਤੀ ਨਾਲ ਉਨ੍ਹਾਂ ਅਗਨੀਵੀਰਾਂ ਦਾ ਮਨ ਸ਼ਾਂਤ ਨਹੀਂ ਹੋਵੇਗਾ, ਜੋ ਦੇਸ਼ ਦੀ ਸੇਵਾ ਲਈ ਬਹੁਤ ਜ਼ਰੂਰੀ ਹੈ, ਉਨ੍ਹਾਂ ਦੇ ਦਿਮਾਗ ‘ਚ ਇਹ ਗੱਲ ਹਮੇਸ਼ਾ ਰਹੇਗੀ ਕਿ 4 ਸਾਲ ਬਾਅਦ ਉਨ੍ਹਾਂ ਦਾ ਕੀ ਬਣੇਗਾ? ਜਾਂ ਉਨ੍ਹਾਂ ਦੇ ਪਰਿਵਾਰ ਦਾ ਕੀ ਹੋਵੇਗਾ ਜੋ ਫੌਜ ਲਈ ਚੰਗਾ ਨਹੀਂ ਹੈ।
‘ਆਪ’ ਨੇਤਾ ਨੇ ਇਸ ਚਿੱਠੀ ‘ਚ 6 ਮਹੀਨਿਆਂ ਦੀ ਟ੍ਰੇਨਿੰਗ ਨੂੰ ਵੀ ਗਲਤ ਦੱਸਿਆ ਅਤੇ ਲਿਖਿਆ ਕਿ ਇਸ ਕਰੈਸ਼ ਕੋਰਸ ਨਾਲ ਫੌਜ ਦੀ ਕੁਆਲਿਟੀ ‘ਤੇ ਵੀ ਅਸਰ ਪਵੇਗਾ।
ਰਾਘਵ ਚੱਢਾ ਨੇ ਅੱਗੇ ਕਿਹਾ ਕਿ ਸਰਕਾਰ ਨੂੰ ਆਪਣੇ ਵਿੱਤੀ ਸੰਤੁਲਨ ਲਈ ਫੌਜ ਅਤੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਅਤੇ ਆਪਣੀ ਬੈਲੇਂਸ ਸ਼ੀਟ ਨੂੰ ਹੋਰ ਕਿਤੋਂ ਸੁਧਾਰਨਾ ਚਾਹੀਦਾ ਹੈ। ਉਨ੍ਹਾਂ ਸਰਕਾਰ ਨੂੰ ਇਹ ਵੀ ਹਦਾਇਤ ਕੀਤੀ ਕਿ ਇਸ ਸਕੀਮ ਨੂੰ ਲਾਗੂ ਕਰਨ ਤੋਂ ਪਹਿਲਾਂ ਕੁਝ ਪਾਇਲਟ ਪ੍ਰਾਜੈਕਟ ਚਲਾਏ ਜਾਣ ਅਤੇ ਫਿਰ ਉਨ੍ਹਾਂ ਦੇ ਨਤੀਜੇ ਦੇਖ ਕੇ ਇਸ ਨੂੰ ਲਾਗੂ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਅਖੀਰ ‘ਚ ਸਾਂਸਦ ਨੇ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਕੀਮ ਨੂੰ ਵਾਪਸ ਲੈਣ ਅਤੇ ਦੇਸ਼ ਇਸ ਟ੍ਰਾਇਲ ਬਾਈ ਫਾਇਰ ਨੂੰ ਬੰਦ ਕਰਨ। ਉਨ੍ਹਾਂ ਅੱਗੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੇ ਵੀ ਸਰਕਾਰ ਨੂੰ ਇਸ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।