ਦੇਸ਼ ਵਿਚ ਕੋਰੋਨਾ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ‘ਚ 12805 ਨਵੇਂ ਕੇਸ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ ਦੇਸ਼ ਵਿਚ 13079 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਇਸ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ 12,847 ਕੇਸ ਮਿਲੇ ਸਨ। 13 ਤੋਂ 17 ਜੂਨ ਤੱਕ ਦੇਸ਼ ਵਿਚ 50,000 ਤੋਂ ਵਧ ਕੇਸ ਸਾਹਮਣੇ ਆ ਚੁੱਕੇ ਹਨ। ਕੇਰਲ ਤੇ ਮਹਾਰਾਸ਼ਟਰ ਵਿਚ ਸੰਕਰਮਣ ਤੇਜ਼ੀ ਨਾਲ ਵਧਿਆ ਹੈ। ਇਥੇ 3000 ਤੋਂ ਵੱਧ ਕੇਸ ਸਾਹਮਣੇ ਆਏ ਹਨ।
ਬੀਤੇ 24 ਘੰਟਿਆਂ ਵਿਚ ਦੇਸ਼ ਵਿਚ 15 ਲੋਕਾਂ ਦੀ ਜਾਨ ਗਈ ਹੈ। ਇਸ ਤੋਂ ਪਹਿਲਾਂ 17 ਜੂਨ ਤੋਂ 23 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਸੀ। ਇਸ ਦੇ ਨਾਲ ਹੀ ਦੇਸ਼ ਵਿਚ ਐਕਟਿਵ ਕੇਸ ਯਾਨੀ ਇਲਾਜ ਕਰਾ ਰਹੇ ਮਰੀਜ਼ਾਂ ਦੀ ਗਿਣਤੀ ਵਧ ਕੇ 71,022 ਹੋ ਗਈ ਹੈ। ਇਹ ਅੰਕੜਾ ਇਕ ਦਿਨ ਪਹਿਲਾਂ 66,701 ਸੀ।
ਦਿੱਲੀ ਵਿਚ ਸ਼ਨੀਵਾਰ ਨੂੰ 1534 ਨਵੇਂ ਕੋਰੋਨਾ ਕੇਸ ਮਿਲੇ ਤੇ 3 ਮਰੀਜ਼ਾਂ ਦੀ ਮੌਤ ਹੋਈ। ਇਸ ਤੋੰ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਇਥੇ 1797 ਅਤੇ ਵੀਰਵਾਰ ਨੂੰ 1323 ਕੇਸ ਮਿਲੇ ਸਨ। ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 5119 ਹੋ ਗਈ ਹੈ ਜੋ ਕਿ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ 4843 ਸੀ। ਰਾਜਧਾਨੀ ਦਿੱਲੀ ਵਿਚ ਪਾਜੀਟਿਵਿਟੀ ਰੇਟ ਵੀ ਘਟ ਕੇ 7.71 ਫੀਸਦੀ ਹੋ ਗਿਆ ਹੈ ਜੋ ਕਿ ਇਕ ਦਿਨ ਪਹਿਲਾਂ 8.18 ਫੀਸਦੀ ਸੀ।
ਸੂਬੇ ਵਿਚ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1255 ਹੈ। ਪਿਛਲੇ 24 ਘੰਟਿਆਂ ਵਿਚ ਇਥੇ 19,889 ਕੋਵਿਡ ਸੈਂਪਲ ਦੀ ਜਾਂਚ ਕੀਤੀ ਗਈ। 10 ਤੋਂ 15 ਜੂਨ ਦੇ ਵਿਚ ਦਿੱਲੀ ਭਰ ਵਿਚ 5300 ਤੋਂ ਵਧ ਚਾਲਾਨਾ ਕੀਤੇ ਗਏ ਹਨ ਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ 26 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਜਾ ਚੁੱਕਾ ਹੈ।
ਅਮਰੀਕਾ ਵਿਚ ਹੁਣ 6 ਮਹੀਨੇ ਦੇ ਬੱਚਿਆਂ ਨੂੰ ਵੀ ਵੈਕਸੀਨ ਲਗਾਈ ਜਾਵੇਗੀ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਵੈਕਸੀਨ ਲਈ ਯੋਗ ਮੰਨਿਆ ਗਿਆ ਹੈ ਤੇ ਇਨ੍ਹਾਂ ਦੀ ਗਿਣਤੀ 18 ਮਿਲੀਅਨ ਹੈ।
ਵੀਡੀਓ ਲਈ ਕਲਿੱਕ ਕਰੋ -: