ਆਮ ਆਦਮੀ ਪਾਰਟੀ ਦੇ ਪੰਜਾਬ ਸੰਗਠਨ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਚੱਢਾ ਦਾ ਅੱਜ ਦਿਲ ਦੀ ਬੀਮਾਰੀ ਕਾਰਨ ਦੇਹਾਂਤ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਟਵੀਟ ਕਰਦਿਆਂ CM ਮਾਨ ਨੇ ਕਿਹਾ ਕਿ ‘ਯਕੀਨ ਨਹੀਂ ਹੋ ਰਿਹਾ ਕਿ ਆਮ ਆਦਮੀ ਪਾਰਟੀ ਦੇ ਸਾਡੇ ਸਾਥੀ, ਜੁਝਾਰੂ ਵਲੰਟੀਅਰ, ਪੰਜਾਬ ‘ਚ ਸਾਡਾ ਸੰਗਠਨ ਬਣਾਉਣ ‘ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਸਾਡੇ ਵਿੱਚਕਾਰ ਨਹੀਂ ਰਹੇ..ਇਸ ਘੜੀ ‘ਚ ਪੂਰੀ ਪਾਰਟੀ ਪਰਿਵਾਰ ਨਾਲ ਹੈ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖਸ਼ੇ।’
ਇਹ ਵੀ ਪੜ੍ਹੋ : ਪੰਜਾਬ ‘ਚ ਫਿਰ ਤੋਂ ਡਰਾਉਣ ਲੱਗਾ ਕੋਰੋਨਾ, ਬੀਤੇ 24 ਘੰਟਿਆਂ ‘ਚ ਹੋਈਆਂ 2 ਮੌਤਾਂ, 134 ਨਵੇਂ ਮਾਮਲੇ ਆਏ ਸਾਹਮਣੇ
ਦੱਸ ਦੇਈਏ ਕਿ ਪਟਿਆਲਾ ਨਿਵਾਸੀ ਗਗਨਦੀਪ ਸਿੰਘ ਚੱਢਾ ਪਿਛਲੇ ਲੰਬੇ ਸਮੇਂ ਤੋਂ ਦਿਲ ਦੀ ਬੀਮਾਰੀ ਤੋਂ ਪੀੜਤ ਸਨ , ਜਿਨ੍ਹਾਂ ਨੇ ਪਿਛਲੇ ਸਾਲ ਮਾਰਚ ਮਹੀਨੇ ਹੀ ਦਿੱਲੀ ਦੇ ਏਮਸ ਹਸਪਤਾਲ ਤੋਂ ਦਿਲ ਦੀ ਸਰਜਰੀ ਕਰਵਾਈ ਸੀ। ਗਗਨਦੀਪ ਸਿੰਘ ਚੱਢਾ ਦੀ ਮੌਤ ਨਾਲ ਪਰਿਵਾਰ ਤੇ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “























