ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਨਿਸ਼ਾਨੇ ‘ਤੇ ਆ ਗਏ ਹਨ। ਵੜਿੰਗ ਦੇ ਟਰਾਂਪੋਰਟ ਮੰਤਰੀ ਰਹਿੰਦੇ ਬੱਸਾਂ ਦੀ ਬਾਡੀ ਨੂੰ ਲੈ ਕੇ 30.24 ਕਰੋੜ ਦੇ ਘਪਲੇ ਦੇ ਦੋਸ਼ ਲੱਗੇ ਹਨ। ਪੰਜਾਬ ਵਿਚ ਸਸਤੀ ਬਾਡੀ ਹੋਣ ਦੇ ਬਾਵਜੂਦ ਵੜਿੰਗ ਦੇ ਮੰਤਰੀ ਰਹਿੰਦੇ ਰਾਜਸਥਾਨ ਦੇ ਜੈਪੁਰ ਸਥਿਤ ਕੰਪਨੀ ਤੋਂ ਬਾਡੀ ਲਗਵਾਈ ਗਈ। ਇਸ ਲਈ ਜ਼ਿਆਦਾ ਰੁਪਏ ਖਰਚ ਕੀਤੇ ਗਏ। ਬੱਸਾਂ ਨੂੰ ਰਾਜਸਥਾਨ ਭੇਜਣ ‘ਤੇ ਲਗਭਗ ਡੇਢ ਕਰੋੜ ਦਾ ਡੀਜ਼ਲ ਖਰਚ ਹੋਇਆ।
ਵੜਿੰਗ ਪਿਛਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ 3 ਮਹੀਨੇ ਟਰਾਂਸਪੋਰਟ ਮੰਤਰੀ ਰਹੇ। ਇਸ ਦੌਰਾਨ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਲਈ 840 ਬੱਸਾਂ ਖਰੀਦੀਆਂ ਗਈਆਂ ਜਿਨ੍ਹਾਂ ਦੀ ਬਾਡੀ ਰਾਜਸਥਾਨ ਦੀ ਕੰਪਨੀ ਤੋਂ ਲਗਵਾਈ ਗਈ। ਰਾਜਸਥਾਨ ਦੀ ਕੰਪਨੀ ਨੇ ਇੱਕ ਬੱਸ ਦੀ ਬਾਡੀ ਬਦਲੇ 12 ਲੱਖ ਰੁਪਏ ਲਏ ਇਸ ਤਰ੍ਹਾਂ ਕੁੱਲ 100.80 ਕਰੋੜ ਰੁਪਏ ਖਰਚ ਕੀਤੇ ਗਏ।
ਟਰਾਂਸਪੋਰਟ ਮੰਤਰੀ ਸੰਨੀ ਢਿੱਲੋਂ ਨੇ ਕਿਹਾ ਕਿ ਮੈਂ ਆਰਟੀਆਈ ਤੋਂ ਜਾਣਕਾਰੀ ਕਢਵਾਈ ਜਿਸ ਤੋਂ ਪਤਾ ਲੱਗਾ ਕਿ ਭਦੌੜ ਦੀ ਹਰਗੋਬਿੰਦ ਕੋਚ ਤੇ ਗੋਬਿੰਦ ਕੋਚ ਨੇ ਸਰਕਾਰ ਨੂੰ 8.40 ਲੱਖ ਅਤੇ 8.25 ਲੱਖ ਰੁਪਏ ਦੀ ਕੋਟੇਸ਼ਨ ਦਿੱਤੀ। ਇਸ ਦੇ ਬਾਵਜੂਦ ਮੰਤਰੀ ਵੜਿੰਗ ਨੇ ਬੱਸਾਂ ਨੂੰ ਬਾਡੀ ਲਗਵਾਉਣ ਲਈ ਰਾਜਸਥਾਨ ਭੇਜਿਆ। ਇਸ ਤਰ੍ਹਾਂ ਇੱਕ ਬੱਸ ਦੀ ਬਾਡੀ ਲਗਵਾਉਣ ਲਈ 3 ਤੋਂ 4 ਲੱਖ ਰੁਪਏ ਖਰਚ ਕੀਤੇ ਗਏ।
ਸੰਨੀ ਢਿੱਲੋਂ ਨੇ ਕਿਹਾ ਕਿ 2018 ਵਿਚ ਪੰਜਾਬ ਵਿਚ ਭਦੌਰ ਤੋਂ ਹੀ ਪੀਆਰਟੀਸੀ ਦੀਆਂ 100 ਬੱਸਾਂ ‘ਤੇ ਬਾਡੀ ਲਗਵਾਈ ਗਈ ਸੀ। ਉਸ ਸਮੇਂ ਹਰੇਕ ਬੱਸ 7.10 ਲੱਖ ਰੁਪਏ ਖਰਚ ਕੀਤੇ ਗਏ। ਪੰਜਾਬ ਲਈ ਖਰੀਦੀਆਂ ਬੱਸਾਂ ਨੂੰ ਬਾਡੀ ਲਗਵਾਉਣ ਲਈ ਰਾਜਸਥਾਨ ਭੇਜਿਆ ਗਿਆ। ਇਸ ਦੌਰਾਨ ਡੀਜ਼ਲ ਖਰੀਦਣ ‘ਤੇ 1.51 ਕਰੋੜ ਰੁਪਏ ਖਰਚ ਕੀਤੇ ਗਏ। ਜੇਕਰ ਇਹੀ ਬਾਡੀ ਭਦੌੜ ਵਿਚ ਲਗਾਈ ਜਾਂਦੀ ਤਾਂ ਡੀਜ਼ਲ ਦਾ ਵੀ ਪੈਸਾ ਬਚਦਾ।
ਇਹ ਵੀ ਪੜ੍ਹੋ : ਨਸ਼ਾ ਤਸਕਰਾਂ ਖਿਲਾਫ ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, ਕਾਜ਼ੀ ਮੰਡੀ ਤੋਂ ਸੂਰਿਆ ਇਨਕਲੇਵ ਤੱਕ ਕਈ ਘਰਾਂ ‘ਚ ਮਾਰੇ ਛਾਪੇ
ਇਸ ‘ਤੇ ਕਾਂਗਰਸ ਪ੍ਰਧਾਨ ਵੜਿੰਗ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ। ਇਹ ਸਿਆਸੀ ਬਦਲਾਖੋਰੀ ਹੈ ਕਿਉਂਕਿ ਸਾਬਕਾ ਮੰਤਰੀਆਂ ਨੂੰ ਟਾਰਗੈੱਟ ਕੀਤਾ ਜਾ ਰਿਹਾ ਹੈ। 99 ਫੀਸਦੀ ਕੰਮ ਉਹੀ ਹੁੰਦਾ ਹੈ, ਜੋ ਅਫਸਰ ਕਹਿੰਦੇ ਹਨ ਫਿਰ ਇਸ ਮਾਮਲੇ ਵਿਚ ਅਧਿਕਾਰੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: