ਕਾਂਗਰਸ ਸਾਂਸਦ ਰਾਹੁਲ ਗਾਂਧੀ ਦੇ ਕੇਰਲ ਦੇ ਵਾਇਨਾਡ ‘ਚ ਦਫ਼ਤਰ ‘ਤੇ ਹਮਲਾ ਹੋਇਆ ਹੈ। ਹਮਲੇ ਦੌਰਾਨ ਰਾਹੁਲ ਗਾਂਧੀ ਦੇ ਦਫ਼ਤਰ ਦੀ ਭੰਨਤੋੜ ਕੀਤੀ ਗਈ। ਇਸ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆਂ ਹਨ।
ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਇੰਡੀਆ-ਮਾਰਕਸਿਸਟ (ਸੀਪੀਆਈ-ਐਮ) ਦੇ ਵਿਦਿਆਰਥੀ ਵਿੰਗ ਐਸਐਫਆਈ ਦਾ ਰੋਸ ਮਾਰਚ ਹਿੰਸਕ ਹੋ ਗਿਆ ਅਤੇ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਰਾਹੁਲ ਗਾਂਧੀ ਦੇ ਦਫ਼ਤਰ ਵਿੱਚ ਭੰਨਤੋੜ ਕੀਤੀ। ਕੇਰਲ ਦੇ ਸੀਐਮ ਪਿਨਾਰਾਈ ਵਿਜਯਨ ਨੇ ਇਸ ਹਮਲੇ ਦੀ ਕੀਤੀ ਨਿੰਦਾ ਕੀਤੀ।
ਕਾਂਗਰਸੀ ਨੇਤਾ ਕੇਸੀ ਵੇਣੁਗੋਪਾਲ ਨੇ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਕਰੀਬ 3 ਵਜੇ ਐੱਸ.ਐੱਫ.ਆਈ. ਦੇ ਵਰਕਰਾਂ ਤੇ ਨੇਤਾਵਾਂ ਨੇ ਵਾਇਨਾਡ ਸਥਿਤ ਰਾਹੁਲ ਗਾਂਧੀ ਦੇ ਦਫਤਰ ‘ਤੇ ਹਮਲਾ ਕਰਦੇ ਹੋਏ ਭੰਨ-ਤੋੜ ਕੀਤੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਦਫਤਰ ਦੇ ਮੁਲਾਜ਼ਮਾਂ ਤੇ ਉਥੇ ਮੌਜੂਦ ਲੋਕਾਂ ਦੇ ਨਾਲ ਮਾਰਕੁੱਟ ਵੀ ਕੀਤੀ। ਹਮਲਾ ਕਿਉਂ ਕੀਤਾ ਗਿਆ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ।
ਪੁਲਿਸ ਨੇ ਦੱਸਿਆ ਕਿ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸਐਫਆਈ) ਦੇ ਕਰੀਬ 100 ਵਰਕਰ ਰੋਸ ਮਾਰਚ ਵਿੱਚ ਸ਼ਾਮਲ ਸਨ ਅਤੇ ਉਹ ਦਫ਼ਤਰ ਵਿੱਚ ਦਾਖ਼ਲ ਹੋ ਗਏ। ਪੁਲਿਸ ਨੇ ਕਿਹਾ, “ਲਗਭਗ 80-100 ਕਰਮਚਾਰੀ ਸਨ। ਇਨ੍ਹਾਂ ਵਿੱਚੋਂ ਅੱਠ ਨੂੰ ਹੁਣ ਤੱਕ ਹਿਰਾਸਤ ਵਿੱਚ ਲਿਆ ਗਿਆ ਹੈ। ਵੱਧ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।”
ਵਿਦਿਆਰਥੀ ਜਥੇਬੰਦੀ ਨੇ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੇ ਕੇਰਲ ਦੇ ਪਹਾੜੀ ਇਲਾਕਿਆਂ ਵਿੱਚ ਜੰਗਲਾਂ ਦੇ ਆਲੇ-ਦੁਆਲੇ ‘ਬਫਰ ਜ਼ੋਨ’ ਬਣਾਉਣ ਦੇ ਮੁੱਦੇ ਵਿੱਚ ਦਖ਼ਲ ਨਹੀਂ ਦਿੱਤਾ।
ਟੈਲੀਵਿਜ਼ਨ ਚੈਨਲਾਂ ਨੇ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਵੱਲੋਂ ਰਾਹੁਲ ਗਾਂਧੀ ਦੇ ਦਫ਼ਤਰ ਦੇ ਅੰਦਰ ਹੰਗਾਮੇ ਦੀਆਂ ਤਸਵੀਰਾਂ ਪ੍ਰਸਾਰਿਤ ਕੀਤੀਆਂ। ਵਿਰੋਧੀ ਧਿਰ ਦੇ ਨੇਤਾ ਵੀਡੀ ਸਤੀਸਨ ਨੇ ਇਸ ਘਟਨਾ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਹਮਲਾ ਅਰਾਜਕਤਾ ਅਤੇ ਗੁੰਡਾਗਰਦੀ ਨੂੰ ਦਰਸਾਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਉਨ੍ਹਾਂ ਟਵੀਟ ਕੀਤਾ, ”ਵਾਇਨਾਡ ‘ਚ ਰਾਹੁਲ ਗਾਂਧੀ ਦੇ ਐਮਪੀ ਦਫ਼ਤਰ ‘ਤੇ ਐਸਐਫਆਈ ਦੇ ਗੁੰਡਿਆਂ ਦਾ ਭਿਆਨਕ ਹਮਲਾ। ਇਹ ਅਰਾਜਕਤਾ ਅਤੇ ਗੁੰਡਾਗਰਦੀ ਹੈ। ਸੀਪੀਆਈ (ਐਮ) ਇੱਕ ਸੰਗਠਿਤ ਮਾਫ਼ੀਆ ਵਿੱਚ ਬਦਲ ਗਈ ਹੈ। ਅਸੀਂ ਇਸ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ।