ਮੈਡੀਕਲ ਜਰਨਲ ‘ਦਿ ਲੈਂਸੇਟ’ ਨੇ ਭਾਰਤ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਬਾਰੇ ਵੱਡਾ ਦਾਅਵਾ ਕੀਤਾ ਹੈ। ਲੈਂਸੇਟ ਇਨਫੈਕਸ਼ਨਸ ਡਿਜ਼ੀਜ਼ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਸਟੱਡੀ ਮੁਤਾਕ ਸਾਲ 2021 ਵਿੱਚ ਕੋਵਿਡ ਵੈਕਸੀਨ ਦੇਸ਼ ਵਿੱਚ 42 ਲੱਖ ਤੋਂ ਵੱਧ ਮੌਤਾਂ ਨੂੰ ਰੋਕਣ ਵਿੱਚ ਸਫਲ ਰਹੀ ਹੈ। ਇਹ ਅਧਿਐਨ 8 ਦਸੰਬਰ, 2020 ਤੋਂ 8 ਦਸੰਬਰ, 2021 ਤੱਕ ਦੇਸ਼ ਵਿੱਚ ਵੱਧ ਮੌਤ ਦਰ ਦੇ ਅਨੁਮਾਨਾਂ ‘ਤੇ ਆਧਾਰਿਤ ਹੈ। WHO ਨੇ ਜਨਵਰੀ 2020 ਤੋਂ ਦਸੰਬਰ 2021 ਦਰਮਿਆਨ ਦੇਸ਼ ਵਿੱਚ 47 ਲੱਖ ਮੌਤਾਂ ਦਾ ਅਨੁਮਾਨ ਲਗਾਇਆ ਸੀ।
ਵੈਕਸੀਨ ਨੇ ਦੁਨੀਆ ਭਰ ਵਿੱਚ 20 ਮਿਲੀਅਨ ਤੋਂ ਵੱਧ ਲੋਕਾਂ ਦੀ ਜਾਨ ਬਚਾਈ ਹੈ। ਰਿਸਰਚਰਸ ਨੇ ਪਾਇਆ ਕਿ ਟੀਕਾਕਰਣ ਦੇ ਪਹਿਲੇ ਸਾਲ ਵਿੱਚ ਦੁਨੀਆ ਭਰ ਵਿੱਚ 31.14 ਮਿਲੀਅਨ ਸੰਭਾਵਿਤ ਮੌਤਾਂ ਨੂੰ ਰੋਕਿਆ ਗਿਆ ਸੀ। ਇਹ ਅੰਦਾਜ਼ੇ 185 ਦੇਸ਼ਾਂ ਵਿਚ ਹੋਈਆਂ ਵਾਧੂ ਮੌਤਾਂ ਦੇ ਆਧਾਰ ‘ਤੇ ਜਾਰੀ ਕੀਤੇ ਗਏ ਹਨ।
ਵਿਸ਼ਵ ਸਿਹਤ ਸੰਗਠਨ (WHO) ਨੇ 2021 ਦੇ ਅੰਤ ਤੱਕ ਹਰੇਕ ਦੇਸ਼ ਦੀ 40 ਫੀਸਦੀ ਆਬਾਦੀ ਨੂੰ ਟੀਕਾਕਰਨ ਕਰਨ ਦਾ ਟੀਚਾ ਰੱਖਿਆ ਸੀ। ਸਟੱਡੀ ਮੁਤਾਬਕ ਜੇ ਇਹ ਟੀਚਾ ਪੂਰਾ ਹੋ ਜਾਂਦਾ ਤਾਂ ਦੁਨੀਆ ਭਰ ‘ਚ 5 ਲੱਖ 99 ਹਜ਼ਾਰ 300 ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਸਟੱਡੀ 8 ਦਸੰਬਰ, 2020 ਤੋਂ 8 ਦਸੰਬਰ, 2021 ਦੇ ਦਰਮਿਆਨ ਰੋਕੀਆਂ ਜਾਣ ਵਾਲੀਆਂ ਮੌਤਾਂ ਦੀ ਗਿਣਤੀ ਦਾ ਅਨੁਮਾਨ ਲਗਾਇਆ ਗਿਆ ਹੈ। ਇਹ ਭਾਰਤ ਦੇ ਵੈਕਸੀਨ ਵੰਡਣ ਦਾ ਪਹਿਲਾ ਸਾਲ ਸੀ।
ਲੈਂਸੇਟ ਦੀ ਸਟੱਡੀ ਦੇ ਮੁਖੀ ਅਤੇ ਇੰਪੀਰੀਅਲ ਕਾਲਜ ਲੰਡਨ ਦੇ ਪ੍ਰੋਫੈਸਰ ਓਲੀਵਰ ਵਾਟਸਨ ਨੇ ਕਿਹਾ ਕਿ ਭਾਰਤ ਵਿੱਚ 42.10 ਲੱਖ ਮੌਤਾਂ ਨੂੰ ਰੋਕਿਆ ਗਿਆ ਹੈ। ਸਾਡਾ ਅਨੁਮਾਨ 36.65 ਲੱਖ ਤੋਂ 43.70 ਲੱਖ ਦਰਮਿਆਨ ਸੀ। ਵਾਟਸਨ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਟੀਕਾਕਰਨ ਮੁਹਿੰਮ ਨੇ ਲੱਖਾਂ ਜਾਨਾਂ ਬਚਾਈਆਂ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਭਾਰਤ ਵਿੱਚ ਮਹਾਂਮਾਰੀ ਦੌਰਾਨ 51.60 ਲੱਖ (48.24 ਲੱਖ ਤੋਂ 56.29 ਲੱਖ) ਮੌਤਾਂ ਹੋਈਆਂ ਹੋਣਗੀਆਂ। ਇਹ ਗਿਣਤੀ ਹੁਣ ਤੱਕ ਦਰਜ ਕੀਤੇ ਗਏ 5 ਲੱਖ 24 ਹਜ਼ਾਰ 941 ਮੌਤਾਂ ਦੇ ਸਰਕਾਰੀ ਅੰਕੜੇ ਤੋਂ 10 ਗੁਣਾ ਹੈ। ਉਨ੍ਹਾਂ ਦੱਸਿਆ ਕਿ ਸਾਡੀ ਸਟੱਡੀ ਮਹਾਂਮਾਰੀ ਦੌਰਾਨ ਭਾਰਤ ਵਿੱਚ ਉੱਚ ਮੌਤ ਦਰ ਦੇ ਅਨੁਮਾਨਾਂ ‘ਤੇ ਅਧਾਰਤ ਹੈ, ਜਿਸਦਾ ਸੋਰਸ WHO ਅਤੇ The Economist ਦੇ ਅੰਕੜੇ ਹਨ।
ਦਿ ਇਕਨਾਮਿਸਟ ਦੇ ਅੰਦਾਜ਼ੇ ਮੁਤਾਬਕ ਮਈ 2021 ਦੀ ਸ਼ੁਰੂਆਤ ਤੱਕ ਭਾਰਤ ‘ਚ 23 ਲੱਖ ਲੋਕਾਂ ਦੀ ਮੌਤਾਂ ਕੋਰੋਨਾ ਨਾਲ ਹੋਈਆਂ ਸਨ, ਜਦਕਿ ਅਧਿਕਾਰਤ ਅੰਕੜੇ 2 ਲੱਖ ਦੇ ਕਰੀਬ ਸਨ। ਇਸ ਦੇ ਨਾਲ ਹੀ WHO ਨੇ ਪਿਛਲੇ ਮਹੀਨੇ ਜਨਵਰੀ 2020 ਤੋਂ ਦਸੰਬਰ 2021 ਤੱਕ ਦਾ ਅੰਕੜਾ ਜਾਰੀ ਕੀਤਾ ਅਤੇ ਕਿਹਾ ਕਿ ਭਾਰਤ ਵਿੱਚ ਕੋਰੋਨਾ ਕਰਕੇ 47 ਲੱਖ ਮੌਤਾਂ ਹੋਈਆਂ ਹਨ। ਡਬਲਯੂਐਚਓ ਨੇ ਇਨ੍ਹਾਂ ਮੌਤਾਂ ਵਿੱਚ ਸਿੱਧੀ ਅਤੇ ਅਸਿੱਧੇ ਮੌਤਾਂ ਨੂੰ ਸ਼ਾਮਲ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਉਸ ਸਮੇਂ ਤੱਕ WHO ਦੇ ਇਹ ਅੰਕੜੇ ਦੁਨੀਆ ਦੀਆਂ ਮੌਤਾਂ ਦਾ ਇੱਕ ਤਿਹਾਈ ਸਨ ਅਤੇ ਅਧਿਕਾਰਤ ਅੰਕੜਿਆਂ ਨਾਲੋਂ 10 ਗੁਣਾ ਵੱਧ ਸਨ। ਇਨ੍ਹਾਂ ਅੰਕੜਿਆਂ ਨੂੰ ਕੇਂਦਰ ਸਰਕਾਰ ਨੇ ਨਕਾਰ ਦਿੱਤਾ ਸੀ।