ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਹੰਗਾਮਾ ਹੋਇਆ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬੋਲਣ ਲਈ ਖੜ੍ਹੇ ਹੋਏ ਤਾਂ ਕਾਂਗਰਸ ਦੇ ਵਿਧਾਇਕਾਂ ਨੇ ਸ਼ੋਰ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਬੋਲਣ ਦਾ ਪੂਰਾ ਮੌਕਾ ਨਹੀਂ ਦਿੱਤਾ ਜਾ ਰਿਹਾ। ਜਿਸ ‘ਤੇ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਤੈਅ ਸਮਾਂ ਦਿੱਤਾ ਜਾ ਚੁੱਕਾ ਹੈ।
ਇਹ ਸੁਣ ਕੇ ਕਾਂਗਰਸੀ ਵਿਧਾਇਕਾਂ ਨੇ ਵਾਕਆਊਟ ਕਰ ਦਿੱਤਾ। ਬਾਹਰ ਆ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਕੁੱਲੂ ਮਨਾਲੀ ਜਾਣਾ ਸੀ। ਇਸ ਲਈ ਸਦਨ ਦੀ ਕਾਰਵਾਈ ਜਲਦ ਖਤਮ ਕਰ ਦਿੱਤੀ ਗਈ। ਵਿਧਾਨ ਸਭਾ ਦੇ 2 ਵਜੇ ਤੱਕ ਦਾ ਬਿਜ਼ਨੈੱਸ ਹੋਣਾ ਤੈਅ ਸੀ। ਸਾਨੂੰ ਕੱਲ੍ਹ ਸਪੀਕਰ ਨੇ ਭਰੋਸਾ ਵੀ ਦਿਵਾਇਆ। ਇਸ ਦੇ ਬਾਵਜੂਦ ਅੱਜ ਸਾਨੂੰ ਬੋਲਣ ਨਹੀਂ ਦਿੱਤਾ ਗਿਆ।
ਕਾਂਗਰਸ ਦੇ ਵਾਕਆਊਟ ‘ਤੇ ਮੁੱਖ ਮੰਤਰੀ ਮਾਨ ਨੇ ਵੀ ਤੰਜ ਕੱਸਿਆ ਕਿ ਕਾਂਗਰਸ ਵਿਚ ਸੁਣਨ ਦੀ ਸਮਰੱਥਾ ਨਹੀਂ ਹੈ, ਜਿਸ ਦੇ ਬਾਅਦ ਸਦਨ ਦੀ ਕਾਰਵਾਈ ਨੂੰ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਮਾਈਨਿੰਗ ਨੂੰ ਲੈ ਕੇ ਜੰਮ ਕੇ ਬਵਾਲ ਹੋਇਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਸਤਾ ਰੇਤਾ ਤੇ ਬਜਰੀ ਦੇਣਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਿੰਨੀ ਆਮਦਨ ਪਿਛਲੇ 5 ਸਾਲਾਂ ‘ਚ ਆਈ ਹੈ, ਉਹ ਅਸੀਂ 1 ਸਾਲ ‘ਚ ਲਿਆਵਾਂਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਮਾਰਕੀਟ ਵਿਚ ਰੇਤ ਦਾ ਰੇਟ ਔਸਤਨ 26 ਤੋਂ 28 ਰੁਪਏ ਅਤੇ ਬਜਰੀ ਦਾ 29 ਤੋਂ 39 ਰੁਪਏ ਹੈ। 16 ਮਾਰਚ ਤੋਂ 22 ਜੂਨ 2022 ਤੱਕ 30 ਕਰੋੜ 8 ਲੱਖ ਆਦਮਨੀ ਹੋਈ ਹੈ।
ਪਿਛਲੀ ਸਰਕਾਰ ਦੀ ਪਾਲਿਸੀ ਦੇ ਹਿਸਾਬ ਨਾਲ 7 ਬਲਾਕ ਦਿੱਤੇ ਗਏ ਸਨ, ਉਸ ਵਿਚੋਂ 3 ਅਜੇ ਬੰਦ ਪਏ ਹਨ। ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ 277 ਕੇਸ ਦਰਜ ਕੀਤੇ ਜਾ ਚੁੱਕੇ ਹਨ। ਮਾਈਨਿੰਗ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਸਾਢੇ 5 ਰੁਪਏ ਫੁੱਟ ਰੇਟ ਤਾਂ ਕਹਿ ਦਿੱਤਾ ਪਰ ਮਿਲਿਆ ਨਹੀਂ।