ਸੰਗਰੂਰ ਲੋਕ ਸਭਾ ਸੀਟਾਂ ‘ਤੇ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ। ਵੋਟਾਂ ਦੇ ਆਮ ਆਦਮੀ ਪਾਰਟੀ ਨੂੰ ਲਗਾਤਾਰ ਝਟਕਾ ਲੱਗਾ ਹੈ। ਪਹਿਲੇ ਰੁਝਾਨ ਵਿੱਚ ਆਮ ਆਦਮੀ ਪਾਰਟੀ ਨੂੰ 1766 ਤੇ ਸਿਮਨਜੀਤ ਮਾਨ ਨੂੰ 2622 ਵੋਟਾਂ ਮਿਲੀਆਂ ਹਨ। ਦੂਜੇ ਤੇ ਤੀਜੇ ਰੁਝਾਨ ਵਿੱਚ ਵੀ ਸਿਮਰਨਜੀਤ ਸਿੰਘ ਮਾਨ ਅੱਗੇ ਚੱਲਦੇ ਰਹੇ।
ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ 26660 ਵੋਟਾਂ ਦੇ ਨਾਲ ਅੱਗੇ ਹਨ, ‘ਆਪ’ ਦੇ ਗੁਰਮੇਲ ਸਿੰਘ ਘਰਾਚੋਂ ਨੂੰ ਹੁਣ ਤੱਕ 24599 ਵੋਟਾਂ ਪਈਆਂ ਹਨ। ਉਥੇ ਹੀ ਕਾਂਗਰਰਸ ਦੇ ਦਲਬੀਰ ਗੋਲਡੀ ਨੂੰ ਹੁਣ ਤੱਕ 6288 ਵੋਟਾਂ, ਅਕਾਲੀ ਦਲ ਦੀ ਬੀਬੀ ਰਾਜੋਆਣਾ ਨੂੰ 3736 ਵੋਟਾਂ ਤੇ BJP ਦੇ ਕੇਵਲ ਸਿੰਘ ਢਿੱਲੋਂ ਨੂੰ ਪਈਆਂ 5260 ਵੋਟਾਂ ਪਈਆਂ ਹਨ।
ਦੱਸ ਦੇਈਏ ਕਿ ਸ਼ਹਿਰੀ ਇਲਾਕਿਆਂ ਵਿੱਚ ਆਮ ਆਦਮੀ ਪਾਰਟੀ ਅੱਗੇ ਹਨ ਜਦਕਿ ਦਿਹਾਤੀ ਇਲਾਕਿਆਂ ਵਿੱਚ ਸਿਮਨਰਜੀਤ ਸਿੰਘ ਮਾਨ ਅੱਗੇ ਹਨ। ਇਸ ਲਈ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਆਮ ਆਦਮੀ ਪਾਰਟੀ ਤੇ ਸਿਮਨਰਜੀਤ ਸਿੰਘ ਮਾਨ ਵਿੱਚ ਕਾਂਟੇ ਦੀ ਟੱਕਰ ਵੇਖਣ ਨੂੰ ਮਿਲ ਰਹੀ ਹੈ। ਆਖਰੀ ਰਾਊਂਡ ਤੱਕ ਕੁਝ ਵੀ ਹੋ ਸਕਦਾ ਹੈ।