ਇੱਕ ਤਾਂ ਅੱਤ ਦੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ, ਉਤੋਂ ਲੁਧਿਆਣਾ ਵਾਲਿਆਂ ਨੂੰ ਅੱਜ ਬਿਜਲੀ ਦੇ ਲੰਮੇ ਪਾਵਰ ਕੱਟ ਵੀ ਝੱਲਣੇ ਪੈਣਗੇ। 11 ਕੇਵੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਸੋਮਵਾਰ ਨੂੰ ਕਈ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ 3 ਅਤੇ ਕਈਆਂ ਵਿੱਚ 4 ਵਜੇ ਤੱਕ ਬਿਜਲੀ ਬੰਦ ਰਹੇਗੀ।
ਢੰਡਾਰੀ ਪਿਂਡ, ਗਿਆਸਪੁਰਾ ਏਰੀਆ, ਡਾਬਾ ਏਰੀਆ, ਸੁਰਜੀਤ ਸਿਨੇਮਾ ਰੋਡ, ਐਸਜੀਡੀ ਗ੍ਰਾਮਰ ਸਕੂਲ, ਸੀਤਾ ਹਲਵਾਈ ਨੇੜੇ, ਗਹਿਰ ਕੰਡਾ ਨੇੜੇ, ਅੰਬੇਦਕਰ ਨਗਰ, ਅਜੀਤ ਸਿੰਘ ਕਲੋਨੀ, ਸਿਟੀ ਗਾਰਡਨ ਕਾਲੋਨੀ, 33 ਫੁੱਟਾ ਰੋਡ, ਪ੍ਰੀਤਮ ਕਲੋਨੀ, ਸਵਾਮੀ ਵਿਵੇਕਾਨੰਦ ਨਗਰ, ਪਾਖਰ ਕਲੋਨੀ, ਲਕਸ਼ਮਣ ਨਗਰ, ਗਗਨ ਨਗਰ, ਨਿਊ ਜੈਨ ਦ ਥੇਕਾ, ਆਦਰਸ਼ ਕਲੋਨੀ, ਐਮ.ਸੀ.ਐਲ ਫਲੈਟ, ਗੁਰੂ ਨਾਨਕ ਕਲੋਨੀ, ਪੰਮਾ ਕਰਿਆਨਾ ਸਟੋਰ ਨੇੜੇ, ਫਤਿਹ ਸਿੰਘ ਨਗਰ, ਪਾਰਸ ਸਕੂਲ ਨੇੜੇ, ਮੇਨ ਕਲੋਨੀ, ਢਾਬਾ ਲੋਹਾਰਾ ਰੋਡ, ਬਾਬਾ ਮੁਕੰਦ ਸਿੰਘ ਸਕੂਲ ਨੇੜੇ, ਗੁਰਪ੍ਰੀਤ ਨਗਰ, ਮਹਾਂ ਸਿੰਘ ਨਗਰ, ਮੌਜੀ ਕਲੋਨੀ, ਨਿਰਮਲ ਪੈਲੇਸ ਨੇੜੇ, ਡਾਬਾ ਗਾਓਂ, ਈਸਟਮੈਨ ਚੌਕ, ਨੇੜੇ ਦੋਸਤੀ ਕਰਿਆਨਾ ਸਟੋਰ, ਗੁਰੂ ਗੋਬਿੰਦ ਸਿੰਘ ਕਲੋਨੀ, ਨਿਊ ਰਾਮ ਨਗਰ, ਨੇੜੇ ਜੀ.ਕੇ.ਕੰਡਾ, ਸ਼ੁਭ ਮੋਟਰ ਆਦਿ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਇਸ ਤੋਂ ਇਲਾਵਾ ਗੋਲਫ ਲਿੰਕ, ਜੈਨ ਕਲੋਨੀ, ਓਰੀਐਂਟਲ ਫਾਰਮ, ਸੂਰਿਆ ਐਨਕਲੇਵ, ਸ਼ਰਮਾਂ ਐਨਕਲੇਵ ਆਦਿ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪਾਵਰ ਕੱਟ ਲੱਗੇਗਾ।