ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਰਾਤ ਨੂੰ ਸ਼ਿਵਸੇਨਾ ਦੀਆਂ ਦਲੀਲਾਂ ਨੂੰ ਖਾਰਿਜ ਕਰਦੇ ਹੋਏ ਵੀਰਵਾਰ ਫਲੋਰ ਟੈਸਟ ਕਰਵਾਉਣ ਦਾ ਹੁਕਮ ਦੇ ਦੱਤਾ। ਇਸ ਦੇ ਕੁਝ ਦੇਰ ਬਾਅਦ ਹੀ ਸੀ.ਐੱਮ. ਊਧਵ ਠਾਕਰੇ ਨੇ ਫੇਸਬੁੱਕ ਲਾਈਵ ਹੋ ਕੇ ਅਸਤੀਫੇ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਹਾ ਕਿ ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੈ ਕਿ ਮੈਂ ਅਸਤੀਫਾ ਦੇ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਰਿਹਾਇਸ਼ ਨੂੰ ਪਹਿਲਾਂ ਹੀ ਛੱ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਤੋਂ ਸ਼ਿਵਸੈਨਾ ਆਫਿਸ ਜਾਵਾਂਗਾ। ਠਾਕਰੇ ਅਸਤੀਫਾ ਦੇਣ ਰਾਜਭਵਨ ਜਾਣਗੇ।
ਅਰਸ਼ ਤੋਂ ਫਰਸ਼ ‘ਤੇ ਆਉਣ ਦੀਆਂ ਪੰਜ ਗਲਤੀਆਂ
- ਕੁਰਸੀ ਨਾਲ ਮੋਹ
ਜਦੋਂ ਵੀ ਬਾਲਾ ਸਾਹਿਬ ਠਾਕਰੇ ਦੀ ਸ਼ਿਵ ਸੈਨਾ ਅਤੇ ਊਧਵ ਠਾਕਰੇ ਦੀ ਸ਼ਿਵ ਸੈਨਾ ਦੀ ਗੱਲ ਹੁੰਦੀ ਹੈ ਤਾਂ ਕੁਰਸੀ ਦੀ ਮੋਹ ਸਭ ਤੋਂ ਪਹਿਲਾਂ ਦਿੱਸਦਾ ਹੈ। ਊਧਵ ਠਾਕਰੇ ਤੋਂ ਪਹਿਲਾਂ ਠਾਕਰੇ ਪਰਿਵਾਰ ਵਿੱਚ ਕੋਈ ਮੁੱਖ ਮੰਤਰੀ ਨਹੀਂ ਸੀ। ਸ਼ਿਵ ਸੈਨਾ ਦੇ ਸਾਬਕਾ ਮੁਖੀ ਬਾਲਾਸਾਹਿਬ ਠਾਕਰੇ ਨੇ ਕਦੇ ਵੀ ਸੱਤਾ ਸਿੱਧੇ ਆਪਣੇ ਹੱਥਾਂ ਵਿੱਚ ਨਹੀਂ ਲਈ। ਉਹ ਕਿੰਗ ਨਹੀਂ ਬਣੇ, ਸਗੋਂ ਕਿੰਗਮੇਕਰ ਬਣੇ ਅਤੇ ਸੂਬੇ ਦੀ ਰਾਜਨੀਤੀ ਵਿੱਚ ਆਪਣੀ ਅਹਿਮੀਅਤ ਨੂੰ ਹਮੇਸ਼ਾ ਕਾਇਮ ਰੱਖਿਆ। ਮਹਾਰਾਸ਼ਟਰ ‘ਚ ਊਧਵ ਸਰਕਾਰ ਲੰਬੇ ਸਮੇਂ ਤੋਂ ਆਲੋਚਨਾ ਦਾ ਸ਼ਿਕਾਰ ਰਹੀ ਹੈ। ਵਿਰੋਧੀ ਧਿਰ ਕਈ ਮੌਕਿਆਂ ‘ਤੇ ਲਏ ਗਏ ਫੈਸਲਿਆਂ ਨੂੰ ਲੈ ਕੇ ਸੀ.ਐੱਮ. ਊਧਵ ਠਾਕਰੇ ‘ਤੇ ਹਮਲੇ ਕਰਦੀ ਰਹੀ ਹੈ। - ਬੇਮੇਲ ਗਠਜੋੜ
ਊਧਵ ਠਾਕਰੇ ਅਤੇ ਸ਼ਿਵ ਸੈਨਾ ਦੀ ਇੱਕ ਵੱਡੀ ਗਲਤੀ ਇੱਕ ਬੇਮੇਲ ਗਠਜੋੜ, ਵਿਚਾਰਧਾਰਾ ਤੋਂ ਦੂਰ ਹੋਣਾ ਕਿਹਾ ਜਾਂਦਾ ਹੈ। ਸਿਆਸੀ ਵਿਸ਼ਲੇਸ਼ਕ ਡਾਕਟਰ ਸੰਤੋਸ਼ ਰਾਏ ਦਾ ਕਹਿਣਾ ਹੈ ਕਿ ਸ਼ਿਵ ਸੈਨਾ ਦੀ ਵਿਚਾਰਧਾਰਾ ਹਿੰਦੂਤਵ ਦੀ ਰਹੀ ਹੈ, ਜੋ ਭਾਜਪਾ ਨਾਲ ਮੇਲ ਖਾਂਦੀ ਹੈ। ਸ਼ਿਵ ਸੈਨਾ ਨੇ ਬਾਲਾ ਸਾਹਿਬ ਠਾਕਰੇ ਦੇ ਸਮੇਂ ਭਾਜਪਾ ਨਾਲ ਹਮੇਸ਼ਾ ਗਠਜੋੜ ਕੀਤਾ ਸੀ। ਦੋਵੇਂ 2019 ਦੀਆਂ ਵਿਧਾਨ ਸਭਾ ਚੋਣਾਂ ਵੀ ਇਕੱਠੇ ਲੜੇ ਸਨ। ਪਰ ਚੋਣ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਊਧਵ ਨੇ ਐਨਸੀਪੀ ਅਤੇ ਕਾਂਗਰਸ ਦਾ ਸਾਥ ਦਿੱਤਾ। ਕਾਂਗਰਸ ਅਤੇ ਐਨਸੀਪੀ ਨੂੰ ਹਮੇਸ਼ਾ ਸ਼ਿਵ ਸੈਨਾ ਦੇ ਸਿਆਸੀ ਦੁਸ਼ਮਣ ਵਜੋਂ ਦੇਖਿਆ ਜਾਂਦਾ ਹੈ। ਅਜਿਹੇ ‘ਚ ਊਧਵ ਦੇ ਇਸ ਫੈਸਲੇ ਨਾਲ ਸ਼ਿਵ ਸੈਨਿਕਾਂ ਨਾਲ ਉਨ੍ਹਾਂ ਦੀ ਭਾਵਨਾਤਮਕ ਦੂਰੀ ਵਧ ਗਈ ਹੈ। - ਹਿੰਦੂ ਧਰਮ ਤੋਂ ਦੂਰੀ
ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਊਧਵ ਠਾਕਰੇ ਆਪਣੇ ਮੂਲ ਸਿਧਾਂਤ ਤੋਂ ਭਟਕ ਗਏ ਹਨ। ਹਿੰਦੂਤਵ ਉਨ੍ਹਾਂ ਦੀ ਪਾਰਟੀ ਦਾ ਮੂਲ ਵੈਲਿਊ ਰਹੀ ਹੈ। ਪਰ ਉਨ੍ਹਾਂ ਕਈ ਮੁੱਦਿਆਂ ‘ਤੇ ਬੋਲਣ ਤੋਂ ਵੀ ਗੁਰੇਜ਼ ਕੀਤਾ। ਪਾਲਘਰ ਵਿੱਚ ਦੋ ਸਾਧੂਆਂ ਦੀ ਹੱਤਿਆ ਦਾ ਮਾਮਲਾ, ਹਿੰਦੂ ਵਿਰੋਧੀ ਅਕਸ ਵਾਲੇ ਪਰਮਬੀਰ ਸਿੰਘ ਨੂੰ ਕਮਿਸ਼ਨਰ ਬਣਾਉਣ ਤੋਂ ਲੈ ਕੇ ਅਦਾਕਾਰਾ ਕੰਗਨਾ ਰਣੌਤ ਤੱਕ ਦਾ ਮਾਮਲਾ ਹੋਵੇ, ਰਾਣਾ ਜੋੜੇ ਨਾਲ ਸਬੰਧਤ ਮਾਮਲਾ ਹੋਵੇ ਜਾਂ ਇਸ ਤਰ੍ਹਾਂ ਦੇ ਹੋਰ ਮਾਮਲੇ, ਹਿੰਦੂਤਵ ਤੋਂ ਦੂਰੀ ਸਾਫ਼-ਸਾਫ਼ ਸਾਹਮਣੇ ਆਈ ਹੈ। ਵੀਰ ਸਾਵਰਕਰ ਨੂੰ ਲੈ ਕੇ ਵੀ ਕਾਂਗਰਸ ਨੇਤਾ ਟਿੱਪਣੀ ਕਦੇ ਰਹੇ ਅਤੇ ਊਧਵ ਚੁੱਪ ਵੱਟੀ ਬੈਠੇ ਰਹੇ। - ਬੰਦ ਕਮਰੇ ਦੀ ਰਾਜਨੀਤੀ
ਊਧਵ ਠਾਕਰੇ ‘ਤੇ ਬੰਦ ਕਮਰਿਆਂ ਦੀ ਰਾਜਨੀਤੀ ਕਰਨ ਦਾ ਵੀ ਇਲਜ਼ਾਮ ਲੱਗਾ ਹੈ ਅਤੇ ਅਜਿਹਾ ਹੀ ਦਿਖਾਇਆ ਗਿਆ ਹੈ। ਮੁੱਖ ਮੰਤਰੀ ਬਣਦੇ ਹੀ ਊਧਵ ਨੇ ਬੰਦ ਕਮਰੇ ਵਿੱਚ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਆਪਣੇ ਵਿਧਾਇਕਾਂ ਨੂੰ ਮਿਲਣਾ ਵੀ ਬੰਦ ਕਰ ਦਿੱਤਾ। ਉਨ੍ਹਾਂ ਨੇ ਨਵੇਂ ਸਾਥੀਆਂ ਵਿੱਚ ਵਧੇਰੇ ਭਰੋਸਾ ਦਿਖਾਇਆ। ਅਜਿਹੇ ‘ਚ ਪਾਰਟੀ ਨੇਤਾਵਾਂ ਅਤੇ ਵਿਧਾਇਕਾਂ ਤੋਂ ਉਨ੍ਹਾਂ ਦੀ ਦੂਰੀ ਵਧ ਗਈ ਹੈ। ਬਾਗੀ ਧੜੇ ਵਿੱਚ ਸ਼ਾਮਲ ਔਰੰਗਾਬਾਦ ਪੱਛਮੀ ਤੋਂ ਵਿਧਾਇਕ ਸੰਜੇ ਸਿਰਸਾਤ ਨੇ ਇੱਕ ਪੱਤਰ ਲਿਖ ਕੇ ਇਸ ਨੂੰ ਕਾਰਨ ਦੱਸਿਆ, ਉਨ੍ਹਾਂ ਦਾਅਵਾ ਕੀਤਾ ਕਿ ਠਾਕਰੇ ਦੇ ਕਰੀਬੀ ਵਿਧਾਇਕਾਂ ਨੂੰ ਉਨ੍ਹਾਂ ਨੂੰ ਮਿਲਣ ਤੱਕ ਨਹੀਂ ਦਿੰਦੇ ਸਨ। - ਬਗਾਵਤ ਦੀ ਭਿਣਕ ਨਹੀਂ ਜਾਂ ਇਸ ਨੂੰ ਹਲਕੇ ਤੌਰ ‘ਤੇ ਲੈਣਾ
ਮਹਾਰਾਸ਼ਟਰ ਵਿੱਚ ਸਿਆਸੀ ਸੰਕਟ ਤੋਂ ਬਾਅਦ ਸ਼ਿਵ ਸੈਨਾ ਦੀ ਸਹਿਯੋਗੀ ਐਨਸੀਪੀ ਨੇ ਵੀ ਸਵਾਲ ਉਠਾਇਆ ਹੈ ਕਿ ਜਦੋਂ ਸ਼ਿਵ ਸੈਨਾ ਵਿੱਚ ਇੰਨੀ ਵੱਡੀ ਬਗਾਵਤ ਹੋ ਰਹੀ ਸੀ ਤਾਂ ਮੁੱਖ ਮੰਤਰੀ ਊਧਵ ਨੂੰ ਕੋਈ ਭਿਣਕ ਕਿਉਂ ਨਹੀਂ ਲੱਗੀ? ਸਵਾਲ ਇਹ ਵੀ ਉਠਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਡਾਕਟਰ ਸੰਤੋਸ਼ ਰਾਏ ਦਾ ਕਹਿਣਾ ਹੈ ਕਿ ਇਹ ਊਧਵ ਦੀ ਵੱਡੀ ਗਲਤੀ ਸੀ। ਸ਼ਿਵ ਸੈਨਾ ਦੇ ਅੰਦਰ ਇੰਨੀ ਵੱਡੀ ਬਗਾਵਤ ਹੋ ਗਈ ਹੈ ਅਤੇ ਉਨ੍ਹਾਂ ਨੂੰ ਇਸ ਦਾ ਅਹਿਸਾਸ ਨਹੀਂ ਹੋਇਆ। ਹਾਲਾਂਕਿ ਊਧਵ ਨੇ ਇਸ ਮੁੱਦੇ ‘ਤੇ ਐੱਨਸੀਪੀ ਨੂੰ ਸਪੱਸ਼ਟੀਕਰਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਏਕਨਾਥ ਸ਼ਿੰਦੇ ਨੇ ਦੋ ਮੁੱਦੇ ਉਠਾਏ ਹਨ। ਪਹਿਲਾ- ਦੁਬਾਰਾ ਭਾਜਪਾ ਨਾਲ ਜਾਣ ਬਾਰੇ ਵਿਚਾਰ ਕਰਨਾ ਅਤੇ ਦੂਜਾ- ਵਿਕਾਸ ਕਾਰਜਾਂ ਅਤੇ ਫੰਡਾਂ ਦੇ ਮੁੱਦੇ ‘ਤੇ ਵਿਧਾਇਕਾਂ ਦੀਆਂ ਸ਼ਿਕਾਇਤਾਂ। ਊਧਵ ਦੂਜੇ ਮੁੱਦੇ ‘ਤੇ ਗੱਲ ਕਰਨ ਲਈ ਸਹਿਮਤ ਹੋਏ, ਪਰ ਪਹਿਲੇ ਮੁੱਦੇ ਨੂੰ ਰੱਦ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: