ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਪੰਜਾਬ ਵਿੱਚ ਮੁਹੱਲਾ ਕਲੀਨਿਕ ਪ੍ਰਾਜੈਕਟ ਨੂੰ ਸ਼ਰੂ ਕਰਨ ਲਈ ਪੂਰੀ ਤਿਆਰੀ ‘ਚ ਹੈ। ਇਸ ਲਈ ਡਾਕਟਰਾਂ ਦੀ ਠੇਕੇ ‘ਤੇ ਡਾਕਟਰਾਂ ਨਿਯੁਕਤੀ ਕੀਤੀ ਜਾਵੇਗੀ। ਨਵੇਂ ਭਰਤੀ ਕੀਤੇ ਡਾਕਟਰਾਂ ਨੂੰ ਰੋਜ਼ਾਨਾ 50 ਮਰੀਜ਼ਾਂ ਲਈ 50 ਰੁਪਏ ਪ੍ਰਤੀ ਮਰੀਜ਼ ਦੀ ਦਰ ਨਾਲ ਘੱਟੋ-ਘੱਟ ਤਨਖ਼ਾਹ ਮਿਲੇਗੀ, ਜੋਕਿ ਪ੍ਰਤੀ ਮਹੀਨਾ ਲਗਭਗ 63,000 ਰੁਪਏ ਹੋਵੇਗੀ।
ਪਹਿਲੇ ਪੜਾਅ ਵਿੱਚ ਸਰਕਾਰ ਮੁਹੱਲਾ ਕਲੀਨਿਕਾਂ ਲਈ 231 ਡਾਕਟਰਾਂ ਦੀ ਨਿਯੁਕਤੀ ਕਰੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਹ 15 ਅਗਸਤ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਇਤਿਹਾਸਕ ਮੌਕੇ ‘ਤੇ ਅਜਿਹੇ 75 ਮੁਹੱਲਾ ਕਲੀਨਿਕ ਸਮਰਪਿਤ ਕਰਨਗੇ।
ਇਸ ਸੰਬੰਧੀ ਅਜੋਏ ਸ਼ਰਮਾ ਪ੍ਰਮੁੱਖ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਨੇ ਕਿਹਾ ਕਿ ਸਾਨੂੰ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੀ ਲੋੜ ਹੈ। ਸਾਡੀ ਇੱਕ ਸਕ੍ਰੀਨਿੰਗ ਕਮੇਟੀ ਹੋਵੇਗੀ ਅਤੇ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ। ਸਾਨੂੰ ਆਸ ਹੈ ਕਿ ਮੁਹੱਲਾ ਕਲੀਨਿਕ ਬਹੁਤ ਸਫਲ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: