‘ਆਮ ਆਦਮੀ ਪਾਰਟੀ’ ਨੇ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿਚ ਪੰਜਾਬ ਲਈ ਕਈ ਇਤਿਹਾਸਕ ਫੈਸਲੇ ਲਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘1 ਵਿਧਾਇਕ, 1 ਪੈਨਸ਼ਨ’ ਦਾ ਮਤਾ ਪਾਸ ਕੀਤਾ ਗਿਆ ਤੇ ਇਸ ਤੋਂ ਇਲਾਵਾ ਅਗਨੀਪਥ ਸਕੀਮ ਖਿਲਾਫ ਵੀ ਸੈਸ਼ਨ ਵਿਚ ਪ੍ਰਸਤਾਵ ਪਾਸ ਕੀਤਾ ਗਿਆ।
ਸੈਸ਼ਨ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਖਰੜਾ ਤਿਆਰ ਹੈ। ਇਸ ਸਬੰਧੀ ਰਾਜਪਾਲ ਕੋਲ ਫਾਈਲ ਭੇਜੀ ਗਈ ਹੈ ਤੇ ਮੈਂ ਇਸ ਨੂੰ ਜਲਦੀ ਕਲੀਅਰ ਕਰਨ ਲਈ ਰਾਜਪਾਲ ਬੀ. ਐੱਲ. ਪੁਰੋਹਿਤ ਨਾਲ ਗੱਲਬਾਤ ਕਰਾਂਗੇ। ਉੁਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਵੱਲੋਂ 3 ਲੋਕਾਂ ਦੀ ਸਬ-ਕਮੇਟੀ ਵੀ ਬਣਾਈ ਗਈ ਹੈ ਤਾਂ ਜੋ ਕੱਚੇ ਮੁਲਾਜ਼ਮਾਂ ਦੀ ਪੁਸ਼ਟੀ ਹੋ ਸਕੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਿੱਲ ਪਾਸ ਕਰ ਦਿੱਤਾ ਗਿਆ ਹੈ ਤੇ ਇਸ ਲਈ ਜੇ ਸਾਨੂੰ ਹਾਈਕੋਰਟ ਵੀ ਜਾਣਾ ਪਿਆ ਤਾਂ ਜਾਵਾਂਗੇ ਪਰ ਮੁਲਾਜ਼ਮ ਪੱਕੇ ਕਰਕੇ ਰਹਾਂਗੇ ਤੇ ਇਸ ਤੋਂ ਇਲਾਵਾ ਜੇਕਰ ਲੋੜ ਪਈ ਤਾਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਦੀ ਪੁਸ਼ਟੀ ਲਈ ਜਿਹੜੀ ਸਬ-ਕਮੇਟੀ ਬਣਾਈ ਗਈ ਹੈ, ਉਹ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਰਾਹ ‘ਚ ਆਉਣ ਵਾਲੀ ਹਰ ਕਾਨੂੰਨੀ ਅੜਚਨ ਨੂੰ ਦੂਰ ਕਰਨ ਦਾ ਕੰਮ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: