ਸੰਗਰੂਰ ਲੋਕ ਸਭਾ ਉਪ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹਾਰ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਦਿੱਲੀ ਪਹੁੰਚੇ ਹਨ। ਇਥੇ ਉਨ੍ਹਾਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਹੋ ਰਹੀ ਹੈ। ਇਸ ਮੌਕੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਮੌਜੂਦ ਰਹਿਣਗੇ। ਸੰਗਰੂਰ ਉਪ ਚੋਣਾਂ ਦੇ ਨਤੀਜੇ ਦੇ ਲਿਹਾਜ਼ ਨਾਲ ਇਹ ਮੁਲਾਕਾਤ ਕਾਫੀ ਅਹਿਮ ਹੈ। ਵਿਧਾਨ ਸਭਾ ਚੋਣ ਵਿਚ ਜਿੱਤ ਤੋਂ ਬਾਅਦ ਪੰਜਾਬ ਵਿਚ ਆਪ ਉਸ ਨੂੰ ਬਰਕਰਾਰ ਨਹੀਂ ਰੱਖ ਸਕੀ। ਇਸ ਦੇ ਉਲਟ ਦਿੱਲੀ ਵਿਚ ‘ਆਪ’ ਨੇ ਵਿਧਾਨ ਸਭਾ ਜ਼ਿਮਨੀ ਚੋਣ ਜਿੱਤ ਲਿਆ।
ਜੁਲਾਈ ਵਿਚ ਹੀ ਮਾਨ ਸਰਕਾਰ ਨੇ ਕੈਬਨਿਟ ਦਾ ਵਿਸਥਾਰ ਕਰਨਾ ਹੈ। ਹੁਣ CM ਸਣੇ 10 ਮੰਤਰੀ ਹਨ। ਮਾਨ ਸਰਕਾਰ 8 ਮੰਤਰੀ ਹੋਰ ਬਣਾ ਸਕਦੀ ਹੈ। ਇਸ ਨੂੰ ਲੈ ਕੇ ਚਰਚਾ ਹੋ ਸਕਦੀ ਹੈ। ਇਸ ਵਿਚ ਭ੍ਰਿਸ਼ਟਾਚਾਰ ਕੇਸ ਵਿਚ ਬਰਖਾਸਤ ਕੀਤੇ ਗਏ ਹੈਲਥ ਮਨਿਸਟਰ ਡਾ. ਵਿਜੈ ਸਿੰਗਲਾ ਦਾ ਅਹੁਦਾ ਵੀ ਸ਼ਾਮਲ ਹੈ।
ਪੰਜਾਬ ਵਿਚ ਆਮ ਆਦਮੀ ਪਾਰਟੀ ਨੇ 3 ਮਹੀਨੇ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਵਿਚ 117 ਸੀਟਾਂ ਵਿਚੋਂ 92 ਸੀਟਾਂ ਜਿੱਤੀਆਂ ਸਨ। ਮੁੱਖ ਮੰਤਰੀ ਮਾਨ ਦੇ ਇਲਾਵਾ 2 ਮੰਤਰੀ ਹਰਪਾਲ ਚੀਮਾ ਤੇ ਮੀਤ ਹੇਅਰ ਵੀ ਜਿੱਤੇ। ਸਰਕਾਰ ਬਣਦੇ ਹੀ ਆਪ ਨੇ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਡਾ ਮੁੱਦਾ ਚੁੱਕਿਆ। ਹਾਲਾਂਕਿ ਸੰਗਰੂਰ ਉਪ ਚੋਣ ਵਿਚ ਆਪ ਉਮੀਦਵਾਰ ਗੁਰਮੇਲ ਸਿੰਘ ਹਾਰ ਗਏ। ਇਹ ਹਾਰ ਇਸ ਲਈ ਵੀ ਅਹਿਮ ਰਹੀ ਕਿਉਂਕਿ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਵਿਚ ਸਿਰਫ ਰਸਮੀ ਚੋਣ ਲੜਨ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੇ ਹਰਾਇਆ।
‘ਆਪ’ ਦੀ ਹਾਰ ਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਸਿੱਧੂ ਮੂਸੇਵਾਲਾ ਦੀ ਹੱਤਿਆ ਮੰਨੀ ਜਾ ਰਹੀ ਹੈ। ‘ਆਪ’ ਸਰਕਾਰ ਨੇ ਮੂਸੇਵਾਲਾ ਦੀ ਸਕਿਓਰਿਟੀ ਘਟਾਈ ਸੀ ਜਿਸ ਦੇ ਅਗਲੇ ਹੀ ਦਿਨ ਉਸ ਦੀ ਹੱਤਿਆ ਹੋ ਗਈ। ਹਾਲਾਂਕਿ ਕਤਲ ਸਮੇਂ ਉਸ ਦੇ 2 ਗੰਨਮੈਨ ਨਾਲ ਨਹੀਂ ਸਨ। ਮੂਸੇਵਾਲਾ ਦੀ ਹੱਤਿਆ ਦੀ ਵਜ੍ਹਾ ਨਾਲ ਯੂਥ ਮਾਨ ਸਰਕਾਰ ਤੋਂ ਨਾਰਾਜ਼ ਹੋ ਗਿਆ। ਮੂਸੇਵਾਲਾ ਸਿਮਰਨਜੀਤ ਸਿੰਘ ਮਾਨ ਲਈ ਚੋਣ ਪ੍ਰਚਾਰ ਕਰਨ ਵਾਲੇ ਸਨ। ਇਸ ਲਈ ਨੌਜਵਾਨਾਂ ਨੇ ਮਾਨ ਨੂੰ ਹੀ ਵੋਟ ਪਾਈ ਤੇ ਉੁਹ ਜਿੱਤ ਗਏ।
ਵੀਡੀਓ ਲਈ ਕਲਿੱਕ ਕਰੋ -: