ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅੱਜ ਬੈਠਕ ਹੋਈ। ਇਸ ਬੈਠਕ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਵੱਡਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਚੋਣ ਲਈ ਅਕਾਲੀ ਦਲ NDA ਦੇ ਉਮੀਦਵਾਰ ਦ੍ਰੋਪਦੀ ਮੂਰਮੂ ਨੂੰ ਸਮਰਥਨ ਦੇਵੇਗਾ।
ਭਾਜਪਾ ਨੇ ਆਦਿਵਾਸੀ ਸਮਾਜ ਤੋਂ ਦ੍ਰੋਪਦੀ ਮੂਰਮੂ ਨੂੰ ਰਾਸ਼ਟਰਪਤੀ ਉਮੀਦਵਾਰ ਬਣਾਇਆ ਹੈ। ਇਸ ਸਬੰਧ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਸੁਖਬੀਰ ਸਿੰਘ ਬਾਦਲ ਨਾਲ ਗੱਲ ਵੀ ਕੀਤੀ ਸੀ। ਅਕਾਲੀ ਨੇਤਾ ਇਸ ਗੱਲ ਨੂੰ ਲੈ ਕੇ ਰਾਜ਼ੀ ਹਨ ਕਿ ਦ੍ਰੋਪਦੀ ਮੂਰਮੂ ਦੇ ਮਹਿਲਾ ਤੇ ਆਦਿਵਾਸੀ ਸਮਾਜ ਤੋਂ ਹੋਣ ਦੀ ਵਜ੍ਹਾ ਨਾਲ ਉੁਨ੍ਹਾਂ ਨੂੰ ਸਮਰਥਨ ਦੇਣਾ ਚਾਹੀਦਾ ਹੈ।
ਦੱਸ ਦੇਈਏ ਕਿ ਅਕਾਲੀ ਦਲ ਤੇ ਭਾਜਪਾ ਲਗਭਗ 24 ਸਾਲ ਤੱਕ ਪੰਜਾਬ ਵਿਚ ਗਠਜੋੜ ਵਿਚ ਰਹੇ। ਪਿਛਲੇ ਸਾਲ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਲੈ ਕੇ ਆਈ ਜਿਸ ਦੇ ਵਿਰੋਧ ਵਿਚ ਪਹਿਲਾਂ ਅਕਾਲੀ ਦਲ ਨੇ ਕੇਂਦਰ ਵਿਚ ਹਰਸਿਮਰਨਤ ਬਾਦਲ ਦਾ ਮੰਤਰੀ ਅਹੁਦਾ ਛੱਡਿਆ। ਇਸ ਦੇ ਬਾਅਦ ਸੁਖਬੀਰ ਬਾਦਲ ਨੇ ਭਾਜਪਾ ਨਾਲ ਗਠਜੋੜ ਤੋੜ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: