ਕਪੂਰਥਲਾ ‘ਚ ਸਾਲ 2016 ਵਿਚ ਹੋਏ 14 ਸਾਲਾ ਜਸਕੀਰਤ ਸਿੰਘ ਜੱਸੀ ਹੱਤਿਆਕਾਂਡ ਵਿਚ ਸੈਸ਼ਨ ਕੋਰਟ ਨੇ ਹੱਤਿਆ ਦੇ ਤਿੰਨੋਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਹਤਿਆਰੇ ਪਲਵਿੰਦਰ ਸਿੰਘ ਉਰਫ ਸ਼ੈਲੀ, ਉਸ ਦੇ 2 ਸਾਥੀ ਰਾਜਵਿੰਦਰ ਸਿੰਘ ਉਰਫ ਰਾਜਾ ਤੇ ਅਰਸ਼ਦੀਪ ਸਿੰਘ ਹੁਣ ਮੌਤ ਤੱਕ ਜੇਲ੍ਹ ‘ਚ ਰਹਿਣਗੇ। ਪਲਵਿੰਦਰ ਸਿੰਘ ਮ੍ਰਿਤਕ ਜੱਸੀ ਦੇ ਤਾਏ ਦਾ ਲੜਕਾ ਹੈ। ਰਰਕੋਰਟਦੇ ਸਜ਼ਾ ਸੁਣਾਉਣ ਦ ਬਾਅਦ ਜੱਸੀ ਦੇ ਪਿਤਾ ਨਰਿੰਦਰ ਜੀਤ ਸਿੰਘ ਨੇ ਕਿਹਾ ਕਿ ਉਸ ਦਾ ਜੱਸੀ ਤਾਂ ਵਾਪਸ ਨਹੀਂ ਆ ਸਕਦਾ ਪਰ ਹਤਿਆਰਿਆਂ ਨੂੰ ਸਜ਼ਾ ਮਿਲਣ ਨਾਲ ਮਨ ਨੂੰ ਸਕੂਨ ਜ਼ਰੂਰ ਮਿਲ ਗਿਆ ਹੈ।
ਦੱਸ ਦੇਈਏ ਕਿ ਕਪੂਰਥਲਾ ਦੇ ਰੋਜ ਐਵੇਨਿਊ ਨਿਵਾਸੀ ਨਰਿੰਦਰ ਜੀਤ ਸਿੰਘ ਦਾ 14 ਸਾਲ ਦਾ ਪੁੱਤ ਜਸਕੀਰਨ ਸਿੰਘ ਜੱਸੀ 11 ਅਪ੍ਰੈਲ ਨੂੰ ਸ਼ਾਮ ਨੂੰ ਟਿਊਸ਼ਨ ਪੜ੍ਹਨ ਗਿਆ ਸੀ ਪਰ ਫਿਰ ਵਾਪਸ ਨਹੀਂ ਆਇਆ। ਜਸਕੀਰਤਨ ਦੇ ਪਿਤਾ ਨੂੰ ਫੋਨ ਕਰਕੇ ਜੱਸੀ ਨੂੰ ਛੱਡਣ ਲਈ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਉਨ੍ਹਾਂ ਨੇ ਪੁੱਤ ਦੀ ਸਲਾਮਤੀ ਲਈ ਫਿਰੌਤੀ ਦੀ ਰਕਮ ਦੇਣ ਲਈ ਹਾਂ ਵੀ ਕਰ ਦਿੱਤੀ ਪਰ ਦੋ ਦਿਨ ਬਾਅਦ 13 ਅਪ੍ਰੈਲ ਨੂੰ ਤਰਨਤਾਰਨ ਦੇ ਨੇੜੇ ਸੜਕ ਕਿਨਾਰੇ ਜੱਸੀ ਦੀ ਲਾਸ਼ ਖੂਨ ਨਾਲ ਲੱਥਪੱਥ ਮਿਲੀ।
ਬਲਾਈਂਡ ਮਰਡਰ ਦੀ ਛਾਣਬੀਣ ਵਿਚ ਲੱਗੀ ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਨੇ ਹਤਿਆਰਾ ਤੱਕ ਪਹੁੰਚਾ ਦਿੱਤਾ। ਜਸਕੀਰਤ ਸਿੰਘ ਜੱਸੀ ਦੇ ਤਾਏ ਦਾ ਲੜਕਾ ਪਲਵਿੰਦਰ ਸਿੰਘ ਉਰਫ ਸ਼ੈਲੀ ਜੋ ਕਿ ਪਹਿਲੇ ਦਿਨ ਤੋਂ ਹੀ ਪਰਿਵਾਰ ਨਾਲ ਹਮਦਰਦੀ ਦਿਖਾਉਂਦੇ ਹੋਏ ਥਾਂ-ਥਾਂ ‘ਤੇ ਘੁੰਮ ਰਿਹਾ ਸੀ, ਪੁਲਿਸ ਦੇ ਸ਼ੱਕ ਦੀ ਸੂਈ ਆ ਕੇ ਟਿਕ ਗਈ। ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਤਾਂ ਸਾਰਾ ਖੁਲਾਸਾ ਹੋਇਆ।
ਜੱਸੀ ਦੀ ਹੱਤਿਆ ਵਿਚ ਸ਼ੈਲੀ ਦੇ ਦੋ ਸਾਥੀਆਂ ਰਾਜਵਿੰਦਰ ਸਿੰਘ ਉਰਫ ਰਾਜਾ ਤੇ ਅਰਸ਼ਦੀਪ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ। ਪੁੱਛਗਿਛ ਵਿਚ ਤਿੰਨਾਂ ਨੇ ਦੱਸਿਆ ਕਿ ਟੀਵੀ ‘ਤੇ ਕ੍ਰਾਈਮ ਪੈਟਰੋਲ ਸੀਰੀਅਲ ਦੇਖ ਕੇ ਜੱਸੀ ਦੀ ਹੱਤਿਆ ਦੀ ਸਾਜ਼ਿਸ਼ ਤੇ ਫਿਰੌਤੀ ਮੰਗਣ ਦੀ ਯੋਜਨਾ ਤਿਆਰ ਕੀਤੀ ਗਈ।
ਅਦਾਲਤ ਨੇ 6 ਸਾਲ ਬਾਅਦ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੇ ਸਬੂਤ ਦੇਖਣ ਦੇ ਬਾਅਦ ਪਲਵਿੰਦਰ ਸਿੰਘ ਉਰਫ ਸ਼ੈਲੀ, ਰਾਜਵਿੰਦਰ ਸਿੰਘ ਤੇ ਅਰਸ਼ਦੀਪ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ। ਮਾਮਲੇ ਵਿਚ ਵਧੀਕ ਜ਼ਿਲ੍ਹਾ ਸਰਕਾਰੀ ਵਕੀਲ ਅਨਿਲ ਬੋਪਾਰਾਏ ਤੇ ਐਡਵੋਕੇਟ ਰਾਜੀਵ ਪੁਰੀ ਨੇ ਦੱਸਿਆ ਕਿ ਮਾਣਯੋਗ ਸੈਸ਼ਨ ਜੱਜ ਨੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਪੀੜਤ ਪਰਿਵਾਰ ਨੂੰ ਨਿਆਂ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: