ਇੱਕ ਵਾਰ ਫਿਰ ਅਮਰੀਕਾ ਵਿੱਚ ਗੋਲੀਬਾਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਸੋਮਵਾਰ ਨੂੰ ਅਮਰੀਕਾ ਦੇ ਨੈਸ਼ਨਲ ਪਰੇਡ ਵਿਚ ਵੱਡਾ ਸ਼ੂਟਆਊਟ ਹੋਇਆ। ਰਿਪੋਰਟਾਂ ਮੁਤਾਬਕ ਸ਼ਿਕਾਗੋ ਦੇ ਉੱਤਰੀ ਉਪਨਗਰ ਇਲਿਨੋਇਸ ਦੇ ਹਾਈਲੈਂਡ ਪਾਰਕ ਵਿੱਚ ਫ੍ਰੀਡਮ ਡੇ ਦੀ ਨੈਸ਼ਨਲ ਪਰੇਡ ਸੁਰੂ ਹੋਣ ਦੇ ਲਗਭਗ 10 ਮਿੰਟ ਬਾਅਦ ਅਚਾਨਕ ਗੋਲੀਆਂ ਚੱਲਣ ਗਈਆਂ। ਹਮਲਾਵਰ ਨੇ ਇੱਕ ਘਰ ਦੀ ਛੱਤ ਤੋਂ ਕਈ ਲੋਕਾਂ ਨੂੰ ਗੋਲੀ ਮਾਰੀ, ਜਿਸ ਵਿੱਚ 6 ਦੀ ਮੌਤ ਹੋ ਗਈ ਤੇ ਲਗਭਗ 59 ਲੋਕ ਜ਼ਖਮੀ ਹੋ ਗਏ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਫ੍ਰੀਡਮ ਡੇ ਪਰੇਡ ਵਿੱਚ ਅੰਨ੍ਹੇਵਾਹ ਫਾਇਰਿੰਗ ਨਾਲ ਭਾਜੜਾਂ ਪੈ ਗਈਆਂ। ਵੇਖਦੇ ਹੀ ਵੇਖਦੇ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਆਜ਼ਾਦੀ ਦੇ ਜਸ਼ਨ ਦੀ ਰੇਡ ਮਾਤਮ ਵਿੱਚ ਤਬਦੀਲ ਹੋ ਗਈ। ਹਰ ਕੋਈ ਜਾਨ ਬਚਾਉਣ ਲਈ ਇੱਧਰ-ਉਧਰ ਭੱਜਣ ਲੱਗਾ। ਚਾਰੇ ਪਾਸੇ ਕੁਰਲਾਹਟ ਮਚ ਗਈ। ਫਾਇਰਿੰਗ ਸ਼ੁਰੂ ਹੋਣ ਦੇ 10 ਮਿੰਟ ਦੇ ਅੰਦਰ ਪਰੇਡ ਰੋਕ ਦਿੱਤੀ ਗਈ।
ਸ਼ੱਕੀ ਦੀ ਪਛਾਣ ਰੌਬਰਟ ਕ੍ਰਿਮੋ (22) ਵਜੋਂ ਪਛਾਣ ਹੋਈ ਸੀ, ਜਿਸ ਨੂੰ ਇਲੀਨੋਇਸ ਦੇ ਹਾਈਲੈਂਡ ਪਾਰਕ ਕਸਬੇ ਵਿੱਚ ਇੱਕ ਵੱਡੇ ਛਾਪੇਮਾਰੀ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ। .
ਅਮਰੀਕਾ ‘ਚ ਆਜ਼ਾਦੀ ਦਿਵਸ ‘ਤੇ ਆਯੋਜਿਤ ਰਾਸ਼ਟਰੀ ਪਰੇਡ ਦੌਰਾਨ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਸਰਗਰਮ ਮੋਡ ‘ਚ ਆ ਗਈਆਂ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਏਜੰਸੀ ਮੌਕੇ ‘ਤੇ ਪਹੁੰਚ ਗਈ। ਜਿਸ ਦੇ ਤਹਿਤ ਅਮਰੀਕਾ ਦੇ ਸ਼ਿਕਾਗੋ ਦੇ ਉੱਤਰੀ ਉਪਨਗਰ ਇਲੀਨੋਇਸ ਅਤੇ ਹਾਈਲੈਂਡ ਪਾਰਕ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।
ਅਮਰੀਕਾ ‘ਚ ਆਜ਼ਾਦੀ ਦਿਵਸ ਲਈ ਆਯੋਜਿਤ ਰਾਸ਼ਟਰੀ ਪਰੇਡ ਦੌਰਾਨ ਹੋਈ ਗੋਲੀਬਾਰੀ ਦੀ ਘਟਨਾ ਦੇ ਚਸ਼ਮਦੀਦ ਗਵਾਹ ਵੀ ਸਾਹਮਣੇ ਆਏ ਹਨ। ਚਸ਼ਮਦੀਦਾਂ ਨੇ ਦਾਅਵਾ ਕੀਤਾ ਹੈ ਕਿ ਪਰੇਡ ਦੌਰਾਨ ਹਮਲਾਵਰ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਤਹਿਤ ਹਮਲਾਵਰ ਨੇ 40 ਤੋਂ 50 ਰਾਊਂਡ ਫਾਇਰ ਕੀਤੇ ਹਨ। ਚਸ਼ਮਦੀਦਾਂ ਨੇ ਦਾਅਵਾ ਕੀਤਾ ਹੈ ਕਿ ਬੰਦੂਕ ਵਿੱਚ ਗੋਲੀਆਂ ਚੱਲਣ ਤੋਂ ਬਾਅਦ ਹਮਲਾਵਰ ਨੇ ਮੁੜ ਬੰਦੂਕ ਲੋਡ ਕਰ ਦਿੱਤੀ। ਹਮਲਾਵਰ ਨੇ ਫਿਰ ਗੋਲੀਬਾਰੀ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਦਰਅਸਲ ਅਮਰੀਕਾ ‘ਚ ਜਨਤਕ ਥਾਵਾਂ ‘ਤੇ ਗੋਲੀ ਚਲਾਉਣ ਦੀ ਘਟਨਾ ਆਮ ਹੋ ਗਈ ਹੈ। ਪਿਛਲੇ ਮਹੀਨੇ ਹੀ ਅਮਰੀਕਾ ਦੇ ਇੱਕ ਸਕੂਲ ਵਿੱਚ ਇਸੇ ਤਰ੍ਹਾਂ ਦੀ ਗੋਲੀਬਾਰੀ ਹੋਈ ਸੀ, ਜਿਸ ਵਿੱਚ 19 ਲੋਕ ਮਾਰੇ ਗਏ ਸਨ। ਕੁਝ ਦਿਨ ਪਹਿਲਾਂ ਵੀਕੈਂਡ ਦੌਰਾਨ ਵੀ ਅਜਿਹੀ ਹੀ ਘਟਨਾ ਵਾਪਰੀ ਸੀ।