ਪੰਜਾਬ ਦੇ ਜਲੰਧਰ ਵਿਚ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਕਰਨ ਵਾਲੇ ਏਜੰਟਾਂ ‘ਤੇ ਸ਼ਿਕੰਜਾ ਕੱਸ ਦਿੱਤਾ ਹੈ। ਪੁਲਿਸ ਨੇ ਛਾਪੇਮਾਰੀ ਕਰਕੇ 4 ਟ੍ਰੈਵਲ ਏਜੰਟਾਂ ਨੂੰ ਕਾਬੀ ਕੀਤਾ। ਇਨ੍ਹਾਂ ਚਾਰਾਂ ‘ਤੇ ਠੱਗੀ ਦੇ ਕਈ ਮਾਮਲੇ ਦਰਜ ਹਨ।
ਸਾਰੇ ਟ੍ਰੈਵਲ ਏਜੰਟ ਲੁਧਿਆਣਾ ਦੇ ਰਹਿਣ ਵਾਲੇ ਹਨ। ਇਹ ਸਾਰੇ ਜਲੰਧਰ ਵਿਚ ਠੱਗੀ ਦੀਆਂ ਦੁਕਾਨਾਂ ਖੋਲ੍ਹ ਕੇ ਲੋਕਾਂ ਨਾਲ ਧੋਖਾ ਕਰਕੇ ਉਨ੍ਹਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਹੜਪ ਰਹੇ ਹਨ। ਪੁਲਿਸ ਕਮਿਸ਼ਨਰ ਜਲੰਧਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਫੜੇ ਗਏ ਟ੍ਰੈਵਲ ਏਜੰਟਾਂ ਤੋਂ 536 ਪਾਸਪੋਰਟ ਬਰਾਮਦ ਕੀਤੇ ਗਏ ਹਨ। ਇਹ ਲੋਕਾਂ ਨੂੰ ਵਿਦੇਸ਼ ਭੇਜਣ, ਉਥੇ ਕੰਮ ਦਿਵਾਉਣ ਜਾਂ ਫਿਰ ਪਰਮਾਨੈਂਟ ਰੈਜ਼ੀਡੈਂਸੀ ਦਿਵਾਉਣ ਦੇ ਨਾਂ ‘ਤੇ ਠੱਗੀ ਕਰਦੇ ਸਨ। ਲੁਧਿਆਣਾ ਦੇ ਇਨ੍ਹਾਂ ਚਾਰਾਂ ਠੱਗਾਂ ਨੇ ਜਲੰਧਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਆਪਣੇ ਆਫਿਸ ਖੋਲ੍ਹ ਰੱਖੇ ਸਨ।
ਫੜੇ ਗਏ ਫਰਜ਼ੀ ਟ੍ਰੈਵਲ ਏਜੰਟਾਂ ਦੇ ਦਫਤਰ ਤੋਂ ਪੁਲਿਸ ਨੇ 49 ਹਜ਼ਾਰ ਰੁਪਏ ਨਕਦ, ਲੈਪਟਾਪ ਤੇ ਕੰਪਿਊਟਰ ਵੀ ਬਰਾਮਦ ਕੀਤੇ ਹਨ। ਫੜੇ ਗਏ ਫਰਜ਼ੀ ਏਜੰਟਾਂ ਦੀ ਪਛਾਣ ਨਿਤਿਨ ਉਰਫ ਨਿਤਿਸ਼ ਵਾਸੀ ਮਹਾਵੀਰ ਜੈਨ ਕਾਲੋਨੀ ਲੁਧਿਆਣਾ, ਅਮਿਤ ਵਾਸੀ ਜੋਧੇਵਾਲ ਲੁਧਿਆਣਾ, ਸਾਹਿਲ ਵਾਸੀ ਹੈਬੋਵਾਲ, ਲੁਧਿਆਣਾ ਤੇ ਤੇਜਿੰਦਰ ਸਿੰਘ ਵਾਸੀ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਲੁਧਿਆਣਾ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਇਹ ਠੱਗ ਜਲੰਧਰ ਸ਼ਹਿਰ ਵਿਚ ਬਿਨਾਂ ਕਿਸੇ ਕੰਸਲਟੈਂਸੀ ਲਾਇਸੈਂਸ ਦੇ ਗਲਤ ਤਰੀਕੇ ਨਾਲ ਧੰਦਾ ਚਲਾ ਰਹੇ ਸਨ। ਸਾਰੇ ਫੜੇ ਗਏ ਠੱਗ ਜਲੰਧਰ ਵਿਚ ਵੱਖ ਵੱਖ ਥਾਵਾਂ ਅਰੋਰਾ ਪ੍ਰਾਈਮ ਟਾਵਰ ਵਿਚ ਵੀਵੀ ਓਵਰਸੀਜ਼ ਵਿਜੀਟਰ ਟ੍ਰੈਵਲ ਵੀਜ਼ਾ ਐਂਡ ਟੂਰ ਪੈਕੇਜ,ਗ੍ਰੈਂਡ ਮਾਲ ਵਿਚ ਵਰਲਡ ਵਾਈਡ ਓਵਰਸੀਜ਼, ਬੀਐੱਮ ਟਾਵਲ ਫੁੱਟਬਾਲ ਚੌਕ ‘ਚ ਵੀਜ਼ਾ ਸਿਟੀ ਕੰਸਲਟੈਂਸੀ ਦੇ ਨਾਂ ਤੋਂ ਠੱਗੀ ਦੀਆਂ ਦੁਕਾਨਾਂ ਚਲਾ ਰਹੇ ਸਨ।
ਫੜੇ ਗਏ ਠੱਗਾਂ ਵਿਚੋਂ ਨਿਤਿਸ਼ ‘ਤੇ ਠੱਗੀ ਦੇ 105 ਮੁਕੱਦਮੇ ਦਰਜ ਹਨ।ਇਹ ਠੱਗਾਂ ਦਾ ਮਾਸਟਰਮਾਈਂਡ ਹੈ। ਦੂਜੇ ਠੱਗ ਅਮਿਤ ਸ਼ਰਮਾ ਵਾਸੀ ਜੋਧੇਵਾਲ ‘ਤੇ ਚਾਰ, ਹੈਬੋਵਾਲ ਦੇ ਰਹਿਣ ਵਾਲੇ ਸਾਹਿਲ ‘ਤੇ ਤਿੰਨ, ਲੁਧਿਆਣਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਨਿਵਾਸੀ ਤੇਜਿੰਦਰ ਸਿੰਘ ‘ਤੇ ਠੱਗੀ ਦੇ 8 ਮਾਮਲੇ ਦਰਜ ਹਨ।