ਅਮਰਨਾਥ ਯਾਤਰਾ ਬੱਦਲ ਫਟਣ ਕਰਕੇ ਵਾਪਰੇ ਹਾਦਸੇ ਤੋਂ ਬਾਅਦ ਉਤਰਾਖੰਡ ਵਿੱਚ ਜਾਰੀ ਕੇਦਾਰਨਾਥ ਯਾਤਰਾ ਨੂੰ ਵੀ ਰੋਕ ਦਿੱਤਾ ਗਿਆ ਹੈ। ਰੁਦਰਪ੍ਰਯਾਗ ਪ੍ਰਸ਼ਾਸਨ ਨੇ ਇਸ ‘ਤੇ ਤਤਕਾਲ ਰੋਕ ਲਾ ਦਿੱਤੀ ਹੈ। ਇਹ ਫੈਸਲਾ ਸੋਨਪ੍ਰਯਾਗ ਵਿੱਚ ਪੈ ਰਹੇ ਭਾਰੀ ਮੀਂਹ ਕਰਕੇ ਲਿਆ ਗਿਆ ਹੈ, ਤਾਂਕਿ ਕੋਈ ਘਟਨਾ ਨਾ ਘਟੇ ਤੇ ਯਾਤਰੀ ਸੁਰੱਖਿਅਤ ਰਹਿਣ।
ਰੁਦਰਪ੍ਰਯਾਗ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸੇ ਅਣਸੁਖਾਵੀਂ ਘਟਨਾ ਦੀ ਖਦਸ਼ੇ ਵਿਚਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰਖਦੇ ਹੋਏ ਸੋਨਪ੍ਰਯਾਗ ਤੋਂ ਭਾਰੀ ਮੀਂਹ ਨੂੰ ਵੇਖਦੇ ਹੋਏ ਕੇਦਾਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵੇਲੇ ਮੀਂਹ ਕਰਕੇ ਕਈ ਥਾਵਾਂ ‘ਤੇ ਰਾਹ ਬੰਦ ਹਨ, ਅਜਿਹੇ ਵਿੱਚ ਜੋ ਜਿਥੇ ਹੈ, ਉਥੇ ਰੁਕੇ ਰਹਿਣ ਤੇ ਉਤਰਾਖੰਡ ਪੁਲਿਸ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ। ਕਿਸੇ ਦੇ ਕਹਿਣ ‘ਤੇ ਹੋਰ ਰਸਤੇ ਦਾ ਇਸਤੇਮਾਲ ਸੋਚ-ਸਮਝ ਕੇ ਕਰਨ ਤੇ ਪੁਲਿਸ ਵੱਲੋਂ ਦੱਸੇ ਰਸਤੇ ਦਾ ਹੀ ਇਸਤੇਮਾਲ ਕਰਨ।
ਦੱਸਣਯੋਗ ਹੈ ਕਿ ਅਮਰਨਾਥ ਗੁਫਾ ਕੋਲ ਬੱਦਲ ਫਟਣ ਨਾਲ ਆਏ ਹੜ ਵਿੱਚ ਸੈਂਕੜੇ ਟੈਂਟ ਰੁੜ ਗਏ। ਉਸ ਵੇਲੇ ਗੁਫਾ ਦੇ ਕੋਲ ਲਗਭਗ 10 ਹਜ਼ਾਰ ਸ਼ਰਧਾਲੂ ਮੌਜੂਦ ਸਨ, ਜਦੋਂ ਅਚਾਨਕ ਇਹ ਹਾਦਸਾ ਵਾਪਰ ਗਿਆ। ਅਧਿਕਾਰੀਆਂ ਨੇ ਦੱਸਆ ਕਿ 16 ਲੋਕਾਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ, ਜਦਕਿ ਘੱਟੋ-ਘੱਟ 40 ਲਾਪਤਾ ਹਨ।
ਵੀਡੀਓ ਲਈ ਕਲਿੱਕ ਕਰੋ -: