ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਅੰਡਰਗ੍ਰਾਊਂਡ ਹੋ ਗਿਆ ਹੈ। ਉਹ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਤੋਂ ਲੁਕਿਆ ਹੋਇਆ ਹੈ। ਗੋਲਡੀ ਨੂੰ ਕੈਨੇਡਾ ਵਿੱਚ ਆਪਣੇ ਵਰਗੇ ਦਿਸਣ ਵਾਲੇ 2 ਲੋਕਾਂ ਦੀ ਕੁੱਟਮਾਰ ਤੋਂ ਬਾਅਦ ਡ ਸਤਾ ਰਿਹਾ ਹੈ। ਇਸ ਦੇ ਨਾਲ ਹੀ ਵਿਰੋਧੀ ਗੈਂਗ ਵੀ ਗੋਲਡੀ ਦੇ ਪਿੱਛੇ ਲੱਗ ਗਏ ਹਨ।
ਗੋਲਡੀ ਗੈਂਗਸਟਰ ਲਾਰੈਂਸ ਗੈਂਗ ਨੂੰ ਚਲਾ ਰਿਹਾ ਹੈ। ਸੁਰੱਖਿਆ ਏਜੰਸੀਆਂ ਨੇ ਉਸ ਦੀ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਵਿੱਚ ਟਰੱਕ ਚਲਾਉਣ ਵਾਲੇ ਗੋਲਡੀ ਖ਼ਿਲਾਫ਼ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ।
ਗੋਲਡੀ ਬਰਾੜ ਨੇ ਆਪਣੇ ਸਾਰੇ ਮੋਬਾਈਲ ਨੰਬਰ ਬੰਦ ਕਰ ਦਿੱਤੇ ਹਨ। ਉਸ ਦੇ ਕਰੀਬੀ ਲੋਕਾਂ ਦੇ ਮੋਬਾਈਲ ਵੀ ਬੰਦ ਹਨ। ਹਾਲਾਂਕਿ ਇਸ ਦੌਰਾਨ ਲਾਰੈਂਸ ਗੈਂਗ ਦਾ ਕੰਮ ਜਾਰੀ ਹੈ, ਜਿਸ ਲਈ ਇਸ ਗੈਂਗ ਨੂੰ ਡੰਮੀ ਗੋਲਡੀ ਚਲਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਨਕਲੀ ਗੋਲਡੀ ਅਸਲੀ ਦੀ ਆਵਾਜ਼ ਵਿੱਚ ਫਿਰੌਤੀ ਦਾ ਧੰਦਾ ਅੱਗੇ ਵਧਾ ਰਿਹਾ ਹੈ।
ਗੋਲਡੀ ਬਰਾੜ ਨੂੰ ਕੈਨੇਡਾ ਵਿੱਚ ਦੋਹਰੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੂਸੇਵਾਲਾ ਕਤਲ ਕਾਂਡ ਕਾਰਨ ਸੁਰੱਖਿਆ ਏਜੰਸੀਆਂ ਉਸ ਨੂੰ ਸਰਗਰਮੀ ਨਾਲ ਲੱਭ ਰਹੀਆਂ ਹਨ। ਇਸ ਦੇ ਨਾਲ ਹੀ ਉਹ ਵਿਰੋਧੀ ਅਤੇ ਖਾਸ ਕਰਕੇ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੀ ਹਿੱਟ ਲਿਸਟ ‘ਚ ਹੈ।
2 ਨਕਲੀ ਗੋਲਡੀ ਬਰਾੜ ਦੀ ਕੁੱਟਮਾਰ ਹੋਣ ਮਗਰੋਂ ਉਹ ਡਰਿਆ ਹੋਇਆ ਹੈ ਕਿ ਸ਼ਾਇਦ ਉਹ ਵੀ ਫੜਿਆ ਜਾਵੇ। ਗੋਲਡੀ ਅਂਡਰਗ੍ਰਾਊਂਡ ਹੈ ਅਤੇ ਇਸ ਗਿਰੋਹ ਨੂੰ ਕਿਸੇ ਡੰਮੀ ਰਾਹੀਂ ਚਲਾਇਆ ਜਾ ਰਿਹਾ ਹੈ, ਇਸ ਬਾਰੇ ਸੁਰੱਖਿਆ ਏਜੰਸੀਆਂ ਨੂੰ ਵੀ ਪਤਾ ਲੱਗ ਗਿਆ ਹੈ।
ਮੂਸੇਵਾਲਾ ਕਤਲਕਾਂਡ ਤੋਂ ਬਾਅਦ ਗੋਲਡੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੀ ਹੀ ਨਹੀਂ ਸਗੋਂ ਕਈ ਗੈਂਗਸਟਰਾਂ ਦੀ ਹਿੱਟਲਿਸਟ ‘ਚ ਹੈ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਬੰਬੀਹਾ ਗੈਂਗ ਹੈ। ਦੂਜੇ ਨੰਬਰ ‘ਤੇ ਦਿੱਲੀ ਦੇ ਦਾਊਦ ਦੇ ਨਾਂ ਨਾਲ ਮਸ਼ਹੂਰ ਨੀਰਜ ਬਵਾਨਾ ਦਾ ਗੈਂਗ, ਗੈਂਗਸਟਰ ਭੁੱਪੀ ਰਾਣਾ, ਕੌਸ਼ਲ ਚੌਧਰੀ, ਟਿੱਲੂ ਤਾਜਪੁਰੀਆ ਅਤੇ ਹੋਰ ਕਈ ਗੈਂਗ ਉਸ ਤੋਂ ਬਾਅਦ ਹਨ। ਉਹ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣਾ ਚਾਹੁੰਦੇ ਹਨ। ਕੈਨੇਡਾ ਵਿੱਚ ਲਾਰੈਂਸ ਗੈਂਗ ਦੇ ਜਿੰਨੇ ਮੈਂਬਰ ਹਨ, ਓਨੇ ਹੀ ਉਸਦੇ ਵਿਰੋਧੀ ਗਿਰੋਹ ਦੇ ਮੈਂਬਰ ਘੁੰਮ ਰਹੇ ਹਨ।