Pregnancy anemia health tips: ਪ੍ਰੈਗਨੈਂਸੀ ਦੌਰਾਨ ਔਰਤ ਦੇ ਸਰੀਰ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਅਤੇ ਇਸ ਸਮੇਂ ਉਸਨੂੰ ਹਰ ਚੀਜ਼ ਦੀ ਦੁੱਗਣੀ ਜ਼ਰੂਰ ਪੈਂਦੀ ਹੈ। ਇਸ ਦੌਰਾਨ ਔਰਤ ਦੇ ਸਰੀਰ ‘ਚ ਖੂਨ ਦੀ ਮਾਤਰਾ ਵੀ ਪੂਰੀ ਹੋਣੀ ਚਾਹੀਦੀ ਹੈ, ਨਹੀਂ ਤਾਂ ਅਨੀਮੀਆ ਹੋਣ ਦਾ ਖਤਰਾ ਰਹਿੰਦਾ ਹੈ। ਭਾਰਤ ‘ਚ ਜ਼ਿਆਦਾਤਰ ਔਰਤਾਂ ਅਨੀਮੀਆ ਤੋਂ ਪੀੜਤ ਹਨ। ਇੱਕ ਰਿਪੋਰਟ ਅਨੁਸਾਰ ਭਾਰਤ ‘ਚ 58.6% ਬੱਚੇ, 53.2% ਕੁੜੀਆਂ ਅਤੇ 50.4% ਪ੍ਰੇਗਨੈਂਟ ਔਰਤਾਂ ਅਨੀਮੀਆ ਤੋਂ ਪੀੜਤ ਹਨ। ਅਨੀਮੀਆ ਇੱਕ ਅਜਿਹੀ ਸਥਿਤੀ ਹੈ ਜਿਸ ‘ਚ ਸਰੀਰ ‘ਚ ਰੈੱਡ ਬਲੱਡ ਸੈੱਲ ਕਾਊਂਟ ਘੱਟ ਹੋ ਜਾਂਦਾ ਹੈ ਜਦੋਂ ਕਿ ਇੱਕ ਔਰਤ ਦੇ ਸਰੀਰ ‘ਚ 12 ਗ੍ਰਾਮ ਪ੍ਰਤੀ ਡੇਸੀਲੀਟਰ ਖੂਨ ਹੋਣਾ ਚਾਹੀਦਾ ਹੈ। ਜਦੋਂ ਸਰੀਰ ‘ਚ ਖੂਨ ਘੱਟ ਹੁੰਦਾ ਹੈ ਤਾਂ ਤੁਸੀਂ ਬਹੁਤ ਕਮਜ਼ੋਰ ਮਹਿਸੂਸ ਕਰਦੇ ਹੋ। ਐਨਰਜ਼ੀ ਨਹੀਂ ਰਹਿੰਦੀ, ਦਿਲ ਦੀ ਧੜਕਣ ਅਸਧਾਰਨ ਹੋ ਜਾਂਦੀ ਹੈ, ਸਿਰ ਦਰਦ, ਇਕਾਗਰਤਾ ਦੀ ਕਮੀ, ਚੱਕਰ ਆਉਣੇ, ਸਕਿਨ ਦਾ ਪੀਲਾ ਰੰਗ, ਪੈਰਾਂ ‘ਚ ਮਰੋੜ, ਨਹੁੰਆਂ ‘ਚ ਨੀਲਾਪਣ ਦਿੱਖਣ ਲੱਗਦਾ ਹੈ।
ਪ੍ਰੈਗਨੈਂਸੀ ਦੌਰਾਨ ਆਇਰਨ ਦੀ ਕਮੀ ਅਨੀਮੀਆ: ਪ੍ਰੈਗਨੈਂਸੀ ਦੌਰਾਨ ਖੂਨ ਦੀ ਕਮੀ ਆਮ ਗੱਲ ਹੈ ਪਰ ਇਸ ਤੋਂ ਇਲਾਵਾ ਜਿਨ੍ਹਾਂ ਲੜਕੀਆਂ ਨੂੰ ਹਰ ਮਹੀਨੇ ਪੀਰੀਅਡਜ਼ ‘ਚ ਜ਼ਿਆਦਾ ਬਲੀਡਿੰਗ ਆਉਂਦੀ ਹੈ ਜੋ ਪੌਸ਼ਟਿਕ ਆਹਾਰ-ਆਇਰਨ-ਯੁਕਤ ਭੋਜਨ ਨਹੀਂ ਲੈਂਦੇ, ਉਨ੍ਹਾਂ ਨੂੰ ਵੀ ਅਨੀਮੀਆ ਹੋ ਜਾਂਦਾ ਹੈ। ਹਾਲਾਂਕਿ ਅਨੀਮੀਆ ਦੀਆਂ ਲਗਭਗ 400 ਕਿਸਮਾਂ ਹੁੰਦੀਆਂ ਹਨ ਜਦਕਿ ਪ੍ਰੈਗਨੈਂਸੀ ਦੌਰਾਨ ਇਹ ਕਮੀ ਆਇਰਨ ਦੀ ਕਮੀ ਕਾਰਨ ਹੁੰਦੀ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਮਾਮਲੇ ਆਇਰਨ ਨਾ ਲੈਣ ਕਾਰਨ ਸਾਹਮਣੇ ਆਉਂਦੇ ਹਨ। ਇਸ ਦੇ ਨਾਲ ਹੀ ਪੀਰੀਅਡਜ਼ ਦੌਰਾਨ ਜ਼ਿਆਦਾ ਬਲੀਡਿੰਗ ਕਾਰਨ ਵੀ ਫਰਟੀਲਿਟੀ ਉਮਰ ਦੀਆਂ ਔਰਤਾਂ ‘ਚ ਆਇਰਨ ਦੀ ਕਮੀ ਅਨੀਮੀਆ ਹੋ ਸਕਦਾ ਹੈ।
ਅਨੀਮੀਆ ਦਾ ਇਲਾਜ: ਪ੍ਰੈਗਨੈਂਸੀ ਤੋਂ ਪਹਿਲਾਂ ਅਨੀਮੀਆ ਦਾ ਇਲਾਜ ਉਹੀ ਹੈ ਜੋ ਪ੍ਰੈਗਨੈਂਸੀ ਦੌਰਾਨ ਅਨੀਮੀਆ ਦਾ ਹੁੰਦਾ ਹੈ। ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਪ੍ਰਤੀ ਦਿਨ 27 ਮਿਲੀਗ੍ਰਾਮ ਆਇਰਨ ਦੀ ਲੋੜ ਹੁੰਦੀ ਹੈ। ਇਸਦਾ ਇਲਾਜ ਆਇਰਨ ਨਾਲ ਭਰਪੂਰ ਡਾਇਟ ਅਤੇ ਆਇਰਨ ਸਪਲੀਮੈਂਟਸ ਨਾਲ ਕੀਤਾ ਜਾਂਦਾ ਹੈ। ਵਿਟਾਮਿਨ B12 ਦੀ ਕਮੀ ਹੋਣ ‘ਤੇ ਡਾਕਟਰ ਤੁਹਾਨੂੰ ਵਿਟਾਮਿਨ B12 ਅਤੇ ਫੋਲਿਕ ਐਸਿਡ ਸਪਲੀਮੈਂਟਸ ਲੈਣ ਲਈ ਕਹਿ ਸਕਦੇ ਹਨ।
ਡਾਇਟ ਦੀ ਮਹੱਤਵਪੂਰਨ ਭੂਮਿਕਾ: ਇਸ ਦੌਰਾਨ ਸਪਲੀਮੈਂਟਸ ਦੇ ਨਾਲ ਡਾਈਟ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਡਾਇਟ ‘ਚ ਅਨਾਜ ਚਿਕਨ-ਮੱਛੀ, ਸੁੱਕੇ ਮੇਵੇ, ਪੱਤੇਦਾਰ ਹਰੀਆਂ ਸਬਜ਼ੀਆਂ, ਸਾਬਤ ਅਨਾਜ, ਮਟਰ, ਮੇਵੇ, ਟਮਾਟਰ, ਪਾਲਕ, ਕੇਲਾ, ਅੰਜੀਰ, ਆਂਡੇ ਸ਼ਾਮਿਲ ਕਰ ਸਕਦੇ ਹਨ। ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਜਿਵੇਂ ਸੰਤਰੇ ਦਾ ਜੂਸ, ਟਮਾਟਰ ਦਾ ਜੂਸ ਅਤੇ ਸਟ੍ਰਾਬੇਰੀ ਲਓ।
ਕਿਸ਼ਮਿਸ਼ ਦਾ ਦੇਸੀ ਨੁਸਖਾ: ਕਿਸ਼ਮਿਸ਼ ਖੂਨ ਦੀ ਕਮੀ ਨੂੰ ਪੂਰਾ ਕਰਨ ‘ਚ ਵੀ ਮਦਦ ਕਰਦੀ ਹੈ। ਤੁਸੀਂ ਲਗਭਗ 250 ਮਿਲੀਲੀਟਰ ਦੁੱਧ ‘ਚ 40 ਗ੍ਰਾਮ ਕਿਸ਼ਮਿਸ਼ ਨੂੰ ਉਬਾਲੋ। ਦੁੱਧ ਨੂੰ ਸੌਗੀ ਦੇ ਨਾਲ ਹੀ ਪੀਓ।
ਕਿਹੜੀਆਂ ਔਰਤਾਂ ਨੂੰ ਅਨੀਮੀਆ ਦਾ ਜ਼ਿਆਦਾ ਖ਼ਤਰਾ: ਜਿਨ੍ਹਾਂ ਦੇ ਗਰਭ ‘ਚ ਜੁੜਵਾਂ ਜਾਂ ਵੱਧ ਬੱਚੇ ਹਨ। ਤੁਸੀਂ ਪਹਿਲੀ ਡਿਲੀਵਰੀ ਤੋਂ ਜਲਦੀ ਬਾਅਦ ਜ਼ਲਦੀ ਕੰਸੀਵ ਕਰ ਲਿਆ ਹੋਵੇ। ਪ੍ਰੈਗਨੈਂਸੀ ਤੋਂ ਪਹਿਲਾਂ ਬਲੀਡਿੰਗ ਜ਼ਿਆਦਾ ਹੋਣੀ ਅਤੇ ਮੋਰਨਿੰਗ ਸਿਕਨੈੱਸ ਕਾਰਨ ਰੋਜ਼ਾਨਾ ਉਲਟੀਆਂ ਹੋਣ ਵਰਗੀਆਂ ਸਮੱਸਿਆਵਾਂ ਹੋਣ ‘ਤੇ ਔਰਤਾਂ ਨੂੰ ਅਨੀਮੀਆ ਹੋਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
ਬਚਾਅ ਲਈ ਕੀ ਕਰੀਏ: ਜੇਕਰ ਤੁਸੀਂ ਪ੍ਰੇਗਨੈਂਟ ਹੋ ਜਾਂ ਕੰਸੀਵ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੋੜੀਂਦਾ ਆਇਰਨ, ਫੋਲਿਕ ਐਸਿਡ ਅਤੇ ਵਿਟਾਮਿਨ ਬੀ12 ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਅਨੀਮੀਆ ਦੇ ਕੋਈ ਲੱਛਣ ਦੇਖਦੇ ਹੋ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ।
ਡਿਲੀਵਰੀ ਦੇ ਬਾਅਦ ਵੀ ਆਇਰਨ ਦੀ ਕਮੀ: ਕੁਝ ਔਰਤਾਂ ਨੂੰ ਡਿਲੀਵਰੀ ਤੋਂ ਬਾਅਦ ਵੀ ਇਹ ਕਮੀ ਹੋ ਸਕਦੀ ਹੈ। ਅਜਿਹਾ ਆਇਰਨ ਨਾ ਲੈਣ ਅਤੇ ਡਿਲੀਵਰੀ ਦੌਰਾਨ ਹੈਵੀ ਬਲੀਡਿੰਗ ਕਾਰਨ ਹੋ ਸਕਦਾ ਹੈ। ਇਸ ਲਈ ਐਨਰਜੀ ਬਰਕਰਾਰ ਰੱਖਣ ਲਈ ਆਇਰਨ ਸਪਲੀਮੈਂਟਸ ਲੈਣੇ ਚਾਹੀਦੇ ਹਨ। ਯਾਦ ਰੱਖੋ ਕਿ ਖੂਨ ਦੀ ਕਮੀ ਤੁਹਾਡੇ ਸਰੀਰ ‘ਚ ਕਮਜ਼ੋਰੀ ਪੈਦਾ ਕਰਦੀ ਹੈ ਅਤੇ ਸਰੀਰ ‘ਚ ਕਮਜ਼ੋਰੀ ਕਾਰਨ ਸਰੀਰ ‘ਚ ਹੋਰ ਕਈ ਸਮੱਸਿਆਵਾਂ ਹੋਣ ਦਾ ਖਤਰਾ ਰਹਿੰਦਾ ਹੈ।