ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਇੱਕ ਕਦਮ ਹੋਰ ਅੱਗੇ ਵਧ ਗਏ ਹਨ। ਵੀਰਵਾਰ ਨੂੰ ਐਲੀਮੀਨੇਸ਼ਨ ਗੇੜ ਦੇ ਦੂਜੇ ਬੈਲਟ ਨਤੀਜੇ ਵਿੱਚ ਸੁਨਕ ਵੀ 101 ਵੋਟਾਂ ਨਾਲ ਟੌਪ ‘ਤੇ ਰਹੇ। ਭਾਰਤੀ ਮੂਲ ਦੀ ਇੱਕ ਹੋਰ ਆਗੂ ਸੁਏਲਾ ਬ੍ਰੇਵਰਮੈਨ ਇਸ ਦੌਰ ਵਿੱਚ ਬਾਹਰ ਹੋ ਗਈ।
ਇਸ ਦੇ ਨਾਲ ਹੀ ਪੈਨੀ ਮੋਰਡੈਂਟ ਇਸ ਗੇੜ ਵਿੱਚ 83 ਵੋਟਾਂ ਨਾਲ ਦੌੜ ਵਿੱਚ ਦੂਜੇ ਸਥਾਨ ’ਤੇ ਰਹੀ। ਲਿਜ਼ ਟਰੌਸ 64 ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੀ। ਕੇਮੀ ਬੇਦੇਨੋਕ 49 ਵੋਟਾਂ ਨਾਲ ਚੌਥੇ ਨੰਬਰ ‘ਤੇ ਰਹੇ। ਟੌਮ ਟੂਜੈਂਟ 32 ਵੋਟਾਂ ਨਾਲ ਪੰਜਵੇਂ ਸਥਾਨ ‘ਤੇ ਰਿਹਾ, ਜਦਕਿ ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ 27 ਵੋਟਾਂ ਨਾਲ ਗੇੜ ਤੋਂ ਬਾਹਰ ਹੋ ਗਈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਲਈ ਰਿਸ਼ੀ ਸੁਨਕ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕੰਜ਼ਰਵੇਟਿਵ ਪਾਰਟੀ ਵਿੱਚ ਆਪਣੀ ਲੀਡਰਸ਼ਿਪ ਸਥਾਪਤ ਕਰਨਾ ਹੈ। ਅਸਲ ਵਿੱਚ ਇੱਕ ਕਮੇਟੀ ਕੰਜ਼ਰਵੇਟਿਵ ਪਾਰਟੀ ਵਿੱਚ ਨੇਤਾ ਚੁਣਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੈ। ਇਸ ਕਮੇਟੀ ਦੇ ਮੈਂਬਰ ਪਾਰਟੀ ਦੇ ਐਮ.ਪੀ. ਹੀ ਹੁੰਦੇ ਹਨ।
ਨੇਤਾ ਚੁਣਨ ਲਈ ਤਿੰਨ ਪੱਧਰੀ ਪ੍ਰਕਿਰਿਆ ਹੁੰਦੀ ਹੈ, ਨਾਮੀਨੇਸ਼ਨ, ਐਲਿਮੀਨੇਸ਼ਨ ਤੇ ਫਾਈਨਲ ਸਿਲੈਕਸ਼ਨ। ਸੁਨਕ ਨਾਮੀਨੇਸ਼ਨ ਰਾਊਂਡ ਵਿੱਚ ਸਭ ਤੋਂ ਅੱਗੇ ਰਹੇ ਸਨ। ਦੂਜੇ ਪਾਸੇ ਬੁੱਧਵਾਰ ਨੂੰ ਸ਼ੁਰੂ ਹੋਏ ਐਲੀਮੀਨੇਸ਼ਨ ਰਾਊਂਡ ਦੇ ਪਹਿਲੇ ਬੈਲਟ ਨਤੀਜੇ ‘ਚ ਵੀ ਉਹ ਟੌਪ ‘ਤੇ ਰਹੇ। ਵੀਰਵਾਰ ਨੂੰ ਐਲੀਮੀਨੇਸ਼ਨ ਰਾਊਂਡ ਦੇ ਦੂਜੇ ਬੈਲਟ ਨਤੀਜੇ ਵਿੱਚ ਵੀ ਸੁਨਕ ਸਭ ਤੋਂ ਅੱਗੇ ਸਨ। ਐਲੀਮੀਨੇਸ਼ਨ ਰਾਊਂਡ ਲਈ ਅਗਲੀ ਵੋਟਿੰਗ 18 ਜੁਲਾਈ ਨੂੰ ਹੋਵੇਗੀ। ਇਸ ਰਾਊਂਡ ਲਈ ਆਖਰੀ ਵੋਟਿੰਗ 21 ਜੁਲਾਈ ਨੂੰ ਹੋਵੇਗੀ।
ਨਾਮੀਨੇਸ਼ਨ ਪ੍ਰਕਿਰਿਆ ਖਤਮ ਹੋ ਚੁੱਕੀ ਹੈ, ਹੁਣ ਇਲੀਮੀਨੇਸ਼ਨ ਰਾਊਂਡ ਚੱਲ ਰਿਹਾ ਹੈ। ਇਸ ਵੇਲੇ ਰਿਸ਼ੀ ਸੁਨਕ ਇਸ ਦੌੜ ਵਿੱਚ ਸਭ ਤੋਂ ਅੱਗੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਲਈ ਅੱਠ ਸਿਆਸਤਦਾਨਾਂ ਨੇ ਆਪਣੀ ਉਮੀਦਵਾਰੀ ਦਾਇਰ ਕੀਤੀ ਸੀ, ਜਿਨ੍ਹਾਂ ਵਿੱਚੋਂ ਦੋ ਉਮੀਦਵਾਰ ਐਲੀਮੀਨੇਸ਼ਨ ਰਾਊਂਡ ਵਿੱਚ ਬਾਹਰ ਹੋ ਗਏ ਹਨ। ਦੱਸ ਦੇਈਏ ਕਿ ਐਲਿਮੀਨੇਸ਼ਨ ਰਾਊਂਟ ਲਈ ਵੋਟਿੰਗ ਬੈਲਟ ਪੇਪਰ ਰਾਹੀਂ ਕੀਤੀ ਜਾਂਦੀ ਹੈ। ਇਸ ਵਿੱਚ 30 ਤੋਂ ਘੱਟ ਵੋਟਾਂ ਲੈਣ ਵਾਲੇ ਉਮੀਦਵਾਰ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: