ਦੇਸ਼ ਭਰ ਵਿਚ ਬੀਤੇ 24 ਘੰਟਿਆਂ ਦਰਮਿਆਨ ਕੋਰੋਨਾ ਦੇ 16,281 ਨਵੇਂ ਮਰੀਜ਼ ਸਾਹਮਣੇ ਆਏ ਹਨ ਤੇ 28 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਰਾਹਤ ਭਰੀ ਗੱਲ ਇਹ ਰਹੀ ਕਿ ਰਿਕਵਰ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 13,991 ਰਹੀ। ਦੇਸ਼ ਵਿਚ ਅਜੇ ਕੋਰੋਨਾ ਦੇ ਐਕਟਿਵ ਕੇਸ 1 ਲੱਖ 39 ਹਜ਼ਾਰ ਤੋਂ ਵੱਧ ਹਨ। ਇਸ ਤੋਂ ਪਹਿਲਾਂ ਕੋਰੋਨਾ ਦੇ 20038 ਨਵੇਂ ਕੇਸ ਮਿਲੇ ਤੇ 47 ਮਰੀਜ਼ਾਂ ਦੀ ਮੌਤ ਹੋ ਗਈ। ਪੱਛਮੀ ਬੰਗਾਲ ਤੇ ਸਿੱਕਮ ਵਿਚ 19 ਫੀਸਦੀ ਦੇ ਪਾਰ ਪਾਜ਼ੀਟਿਵਿਟੀ ਰੇਟ ਦਰਜ ਕੀਤਾ ਗਿਆ ਤੇ ਸਭ ਤੋਂ ਵਧ ਮੌਤਾਂ ਮਹਾਰਾਸ਼ਟਰ ਵਿਚ ਹੋਈਆਂ।
15 ਜੁਲਾਈ ਨੂੰ ਫ੍ਰੀ ਹੁੰਦੇ ਹੀ ਪਹਿਲੇ ਦਿਨ 13 ਲੱਖ ਲੋਕਾਂ ਨੇ ਬੂਸਟਰ ਡੋਜ਼ ਲਗਾਈ ਹੈ। 52 ਕਰੋੜ ਤੋਂ ਵੱਧ ਲੋਕਾਂ ਦੇ ਬੂਸਟਰ ਡੋਜ਼ ਲਗਵਾਉਣ ਦੀ ਤਰੀਕ ਵੀ ਆ ਗਈ ਹੈ। ਦੇਸ਼ ਵਿਚ 18 ਸਾਲ ਤੋਂ ਉਪਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਦਾ ਬੂਸਟਰ ਡੋਜ਼ ਮੁਫਤ ਮਿਲਣ ਲੱਗਾ ਹੈ। ਪਹਿਲੇ ਹੀ ਦਿਨ ਬੂਸਟਰ ਡੋਜ਼ ਲੈਣ ਵਾਲਿਆਂ ਦੀ ਗਿਣਤੀ 15 ਗੁਣਾ ਤੋਂ ਵੱਧ ਗਈ। 12.99 ਲੱਖ ਲੋਕਾਂ ਨੇ ਸ਼ੁੱਕਰਵਾਰ ਨੂੰ ਬੂਸਟਰ ਡੋਜ਼ ਲਗਵਾਈ।
ਦੱਸ ਦੇਈਏ ਕਿ ਇਸ ਉਮਰ ਵਰਗ ਦੇ ਲੋਕਾਂ ਨੂੰ 10 ਅਪ੍ਰੈਲ ਤੋਂ ਬੂਸਟਰ ਡੋਜ਼ ਦੇਣ ਦੀ ਸ਼ੁਰੂਆਤ ਹੋਈ ਸੀ। ਇਸ ਦੇ 96 ਦਿਨਾਂ ਵਿਚ 78.11 ਲੱਖ ਲੋਕਾਂ ਨੇ ਹੀ ਇਹ ਡੋਜ਼ ਲਗਵਾਈ ਸੀ। ਇਹ ਰੋਜ਼ ਔਸਤਣ 81,366 ਸੀ।
ਇਹ ਵੀ ਪੜ੍ਹੋ :ਪੁੱਤ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਮਾਂ 2 ਦਿਨ ਦੇ ਰਿਮਾਂਡ ‘ਤੇ, 4 ਸਾਲਾ ਮਾਸੂਮ ਨੂੰ ਮੌਤ ਦੇ ਘਾਟ ਉਤਾਰ ਛੱਪੜ ‘ਚ ਸੁੱਟੀ ਸੀ ਲਾਸ਼
ਮੱਧ ਪ੍ਰਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧ ਰਹੇ ਹਨ। ਸੂਬੇ ਵਿਚ ਪਾਜੀਟਿਵਿਟੀ ਰੇਟ 3 ਫੀਸਦੀ ਪਹੁੰਚ ਚੁੱਕੀ ਹੈ। ਪੂਰੇ ਜੂਨ ਮਹੀਨੇ ਵਿਚ 1878 ਕੋਰੋਨਾ ਸੰਕਰਮਿਤ ਮਿਲੇ ਸਨ। ਇੰਨੇ ਜੁਲਾਈ ਦੇ 14 ਦਿਨ ਵਿਚ ਹੀ ਮਿਲ ਗਏ ਹਨ। ਸੰਕਰਮਣ ਵਿਚ ਸਭ ਤੋਂ ਵੱਧ ਪ੍ਰਭਾਵਿਤ ਇੰਦੌਰ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਦੇਸ਼ ਭਰ ਵਿਚ ਮਹਾਰਾਸ਼ਟਰ ਵਿਚ ਸਭ ਤੋਂ ਵਧ ਮੌਤਾਂ ਹੋਈਆਂ ਹਨ। ਪਿਛਲੇ 24 ਘੰਟਿਆਂ ਵਿਚ ਇਥੇ ਕੋਰੋਨਾ ਦੇ 2371 ਕੇਸ ਆਏ ਤੇ 10 ਲੋਕਾਂ ਦੀ ਮੌਤ ਹੋਈ। ਸੂਬੇ ਵਿਚ ਇਲਾਜ ਕਰਾ ਰਹੇ ਮਰੀਜ਼ਾਂ ਦੀ ਗਿਣਤੀ 16000 ਹੈ ਤੇ ਪਾਜੀਟਿਵਿਟੀ ਰੇਟ 6.05 ਫੀਸਦੀ ਦਰਜ ਕੀਤਾ ਗਿਆ। ਇਕ ਦਿਨ ਪਹਿਲਾਂ ਇਥੇ 2229 ਨਵੇਂ ਮਾਮਲੇ ਦਰਜ ਕੀਤੇ ਗਏ ਸਨ।