ਐੱਸਜੀਪੀਸੀ ਵੱਲੋਂ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਇਹ ਫਰਮਾਨ ਰੁਮਾਲਾ ਸਾਹਿਬ ਤਿਆਰ ਕਰਨ ਵਾਲੀਆਂ ਫਰਮਾਂ ਲਈ ਜਾਰੀ ਕੀਤੇ ਗਏ ਹਨ। ਨਵੇਂ ਹੁਕਮਾਂ ਮੁਤਾਬਕ ਹੁਣ ਰੁਮਾਲਾ ਸਾਹਿਬ ‘ਤੇ ਗੁਰਬਾਣੀ ਦੀਆਂ ਤੁਕਾਂ ਨਹੀਂ ਛਾਪੀਆਂ ਜਾਣਗੀਆਂ ਤੇ ਨਾ ਹੀ ਧਾਰਮਿਕ ਚਿੰਨ੍ਹ ਖੰਡੇ ਦੀ ਵਰਤੋਂ ਕੀਤੀ ਜਾਵੇਗੀ।
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਨ੍ਹਾਂ ਕੋਲ ਬੇਅਦਬੀ ਦੇ ਕਾਫੀ ਮਾਮਲੇ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਐੱਸਜੀਪੀਸੀ ਦੀ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਰੁਮਾਲਾ ਸਾਹਿਬ ‘ਤੇ ਜੋ ਗੁਰਬਾਣੀ ਦੀਆਂ ਤੁਕਾਂ ਤੇ ਧਾਰਮਿਕ ਚਿੰਨ੍ਹ ਛਾਏ ਜਾਂਦੇ ਹਨ, ਉਨ੍ਹਾਂ ‘ਤੇ ਪਾਬੰਦੀ ਲਗਾਈ ਜਾਵੇ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਪ੍ਰਤਾਪ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਕਸਰ ਬਾਜ਼ਾਰ ਵਿਚ ਰੁਮਾਲਾ ਸਾਹਿਬ ਜਾਂ ਸਿਰ ‘ਤੇ ਬੰਨ੍ਹਣ ਵਾਲੇ ਰੁਮਾਲੇ ‘ਤੇ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੁੰਦੀਆਂ ਹਨ ਜਾਂ ਧਾਰਮਿਕ ਚਿੰਨ੍ਹ ਖੰਡਾ ਬਣਿਆ ਹੁੰਦਾ ਹੈ। ਦੂਰ-ਦੁਰਾਢਿਓਂ ਯਾਤਰੀ ਨੂੰ ਇੰਨੀ ਸਮਝ ਨਹੀਂ ਆਉਂਦੀ ਤੇ ਬਾਅਦ ਵਿਚ ਇਸ ਨੂੰ ਲਾਹ ਕੇ ਖਾਲੀ ਥਾਂ ‘ਤੇ ਸੁੱਟ ਦਿੰਦੇ ਹਨ ਜਿਸ ਨਾਲ ਬੇਅਦਬੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਤਾਂ ਸਿੱਖਾਂ ਦੇ ਅੰਦਰ ਵਸਦੀ ਹੈ ਤੇ ਖੰਡੇ ਦਾ ਨਿਸ਼ਾਨਾ ਵੀ ਧਰਮ ਦਾ ਚਿੰਨ੍ਹ ਹੈ। ਇਸ ਲਈ ਜਿਹੜੀਆਂ ਫਰਮਾਂ ਇਨ੍ਹਾਂ ਰੁਮਾਲਾ ਸਾਹਿਬ ਨੂੰ ਬਣਾਉਂਦੀਆਂ ਹਨ ਕਿ ਉਨ੍ਹਾਂ ਨੂੰ ਬੇਨਤੀ ਹੈ ਕਿ ਧਾਰਮਿਕ ਚਿੰਨ੍ਹ ਤੇ ਗੁਰਬਾਣੀ ਦੀਆਂ ਤੁਕਾਂ ਦੀ ਵਰਤੋਂ ਨਾ ਕਰੋ ਤਾਂ ਜੋ ਬੇਅਦਬੀ ਨੂੰ ਰੋਕਿਆ ਜਾ ਸਕੇ।
SGPC ਪ੍ਰਧਾਨ ਨੇ ਕਿਹਾ ਕਿ ਜੇਕਰ ਫਰਮਾਂ ਵੱਲੋਂ ਇਸ ਫਰਮਾਨ ਦੀ ਪਾਲਣਾ ਨਾ ਕੀਤੀ ਗਈ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: