ਬਾਲੀਵੁੱਡ ਦੇ ਮਸ਼ਹੂਰ ਸਿੰਗਰ ਤੇ ਗਜ਼ਲ ਗਾਇਕ ਭੁਪਿੰਦਰ ਸਿੰਘ ਦਾ ਬੀਤੇ ਦਿਨ 82 ਸਾਲ ਦੀ ਉਮਰ ਵਿੱ ਦਿਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਅੰਮ੍ਰਿਤਸਰ ਦੇ ਜੰਮਪਲ ਭੁਪਿੰਦਰ ਸਿੰਘ ਦੇ ਦਿਹਾਂਤ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ।
ਸੀ.ਐੱਮ. ਮਾਨ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਭੁਪਿੰਦਰ ਸਿੰਘ ਜੀ ਦੀ ਆਵਾਜ਼-ਗਜ਼ਲਾਂ ਸਦਾ ਸੰਗੀਤ ਮੰਚ ਨਾਲ ਜੁੜੇ ਹੋਏ ਲੋਕਾਂ ਦੇ ਮਨਾਂ ‘ਚ ਅਮਰ ਰਹਿਣਗੀਆਂ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ।
ਸੰਗੀਤ ਦੀ ਦੁਨੀਆ ਦੇ ਚੋਟੀ ਦੇ ਗਾਇਕ ਭੁਪਿੰਦਰ ਸਿੰਘ ਨੂੰ ਉਨ੍ਹਾਂ ਦੀ ਭਾਰੀ ਆਵਾਜ਼ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਬਾਲੀਵੁੱਡ ਦੇ ਕਈ ਗਾਣਿਆਂ ਨੂੰ ਆਪਣੀ ਬਿਹਤਰੀਨ ਆਵਾਜ਼ ਨਾਲ ਨਿਵਾਜਿਆ ਸੀ।
ਗਾਇਕ ਭੁਪਿੰਦਰ ਸਿੰਘ ਦਾ ਜਨਮ ਬ੍ਰਿਟਿਸ਼ ਰਾਜ ਦੌਰਾਨ ਸਾਲ 1940 ਵਿੱਚ ਪੰਜਾਬ ਵਿੱਚ ਹੋਇਆ ਸੀ। ਉ੍ਹਾਂ ਦੇ ਪਿਤਾ ਬਿਹਤਰੀਨ ਸੰਗੀਤਕਾਰ ਸਨ। ਦੱਸਿਆ ਜਾਂਦਾ ਹੈ ਕਿ ਭੁਪਿੰਦਰ ਸਿੰਘ ਦੇ ਪਿਤਾ ਸੰਗੀਤ ਸਿਖਾਉਣ ਦੇ ਮਾਮਲੇ ਵਿੱਚ ਬਹੁਤ ਸਖਤ ਸਨ, ਜਿਸ ਕਰਕੇ ਬਚਪਨ ਵਿੱਚ ਉਨ੍ਹਾਂ ਨੂੰ ਸੰਗੀਤ ਤੋਂ ਨਫਰਤ ਜਿਹੀ ਹੋ ਗਈ ਸੀ, ਇਸ ਦੌਰਾਨ ਉਨ੍ਹਾਂ ਨੂੰ ਸੰਗੀਤ ਸਿੱਖਣਾ ਪਸੰਦ ਨਹੀਂ ਸੀ। ਪਰ ਹੌਲੀ-ਹੌਲੀ ਸਮਝ ਵਧਣ ਨਾਲ ਹੀ ਸੰਗੀਤ ਵਿੱਚ ਉਨ੍ਹਾਂ ਦੀ ਦਿਲਚਸਪੀ ਵਧਣ ਲੱਗੀ ਤੇ ਫਿਰ ਸੰਘਰਸ਼ ਕਰਦੇ ਹੋਏ ਸੰਗੀਤ ਦੀ ਦੁਨੀਆ ਵਿੱਚ ਵਿੱਚ ਇੱਕ ਵੱਡਾ ਮੁਕਾਮ ਹਾਸਲ ਕੀਤਾ ਤੇ ਕਈ ਗਜ਼ਲਾਂ ਦੇ ਨਾਲ ਕਈ ਫਿਲਮਾਂ ਵਿੱਚ ਵੀ ਯਾਦਗਾਰੀ ਗਾਣੇ ਗਾਏ।
ਇਹ ਵੀ ਪੜ੍ਹੋ : ਭਗਤ ਸਿੰਘ ਵਾਲੇ ਬਿਆਨ ‘ਤੇ ਬੁਰੇ ਫਸੇ ਸਿਮਰਨਜੀਤ ਮਾਨ, ਦਿੱਲੀ ਥਾਣੇ ‘ਚ BJP ਵੱਲੋਂ ਸ਼ਿਕਾਇਤ ਦਰਜ
ਉਨ੍ਹਾਂ ਨੇ ‘ਮੇਰਾ ਰੰਗ ਦੇ ਬਸੰਤੀ ਚੋਲਾ’, ਹਜ਼ੂਰ ਇਸ ਕਦਰ’, ‘ਜ਼ਿੰਦਗੀ ਮਿਲਕੇ ਬਿਤਾਏਂਗੇ’, ‘ਪਿਆਰ ਹਮੇਂ ਕਿਸ ਮੋੜ ਪਰ ਲੇ ਆਇਆ’, ‘ਨਾਮ ਗੁਮ ਜਾਏਗਾ’ ਵਰਗੇ ਮਸ਼ਹੂਰ ਗਾਣੇ ਗਾਏ।
ਵੀਡੀਓ ਲਈ ਕਲਿੱਕ ਕਰੋ -: