ਬ੍ਰਿਟੇਨ ਦੇ ਸਾਬਕਾ ਮੰਤਰੀ ਰਿਸ਼ੀ ਸੂਨਕ ਪ੍ਰਧਾਨ ਮੰਤਰੀ ਦੇ ਦੌੜ ਵਿਚ ਸਭ ਤੋਂ ਅੱਗੇ ਨਜ਼ਰ ਆ ਰਹੇ ਹਨ। ਸੋਮਵਾਰ ਨੂੰ ਕੰਜ਼ਰਵੇਟਿਵ ਸਾਂਸਦਾਂ ਨੇ ਬ੍ਰਿਟੇਨ ਦਾ ਨਵਾਂ ਪ੍ਰਧਾਨ ਮੰਤਰੀ ਚੁਣਨ ਲਈ ਤੀਜੇ ਰਾਊਂਡ ਦੀ ਵੋਟਿੰਗ ਕੀਤੀ। ਇਸ ਵਿਚ ਵੀ ਸੂਨਕ ਨੂੰ ਸਭ ਤੋਂ ਵਧ ਵੋਟ ਮਿਲੇ।
ਇਸ ਵੋਟਿੰਗ ਵਿਚ 115 ਸਾਂਸਦਾਂ ਨੇ ਸੂਨਕ ਦੇ ਪੱਖ ਵਿਚ ਵੋਟਿੰਗ ਕੀਤੀ। ਦੂਜੇ ਪਾਸੇ ਪੇਨੀ ਮਾਰਡਾਂਟ ਨੂੰ 82 ਵੋਟ, ਲਿਜ ਟਰਸ ਨੂੰ 71, ਕੇਮੀ ਬੇਡੇਨੋਕ ਨੂੰ 58 ਅਤੇ ਟਾਮ ਟੁਜੈਂਟ ਨੂੰ 31 ਵੋਟ ਮਿਲੇ। ਸਭ ਤੋਂ ਘੱਟ ਵੋਟ ਮਿਲਣ ਕਾਰਨ ਟਾਮ ਪ੍ਰਧਾਨ ਮੰਤਰੀ ਦੇ ਰੇਸ ਤੋਂ ਬਾਹਰ ਹੋ ਗਏ। ਜਦੋਂ ਤਕ ਦੋ ਦਾਅਵੇਦਾਰ ਨਹੀਂ ਬਚ ਜਾਂਦੇ ਉਦੋਂ ਤੱਕ ਕੰਜਰਵੇਟਿਵ ਪਾਰਟੀ ਦੇ ਸਾਂਸਦ ਵੋਟਿੰਗ ਕਰਦੇ ਰਹਿਣਗੇ। ਦੋ ਦਾਅਵੇਦਾਰ ਚੁਣੇ ਜਾਣ ਦੇ ਬਾਅਦ ਪਾਰਟੀ ਦੇ ਮੈਂਬਰ ਇਨ੍ਹਾਂ ਵਿਚੋਂ ਪ੍ਰਧਾਨ ਮੰਤਰੀ ਦੀ ਚੋਣ ਕਰਨਗੇ।
ਪ੍ਰਧਾਨ ਮੰਤਰੀ ਦੇ ਦਾਅਵੇਦਾਰਾਂ ਵਿਚ ਡਿਬੇਟ ਕਰਾਉਣ ਦੀ ਯੋਜਨਾ ਬਣਾਈ ਗਈ ਸੀ ਪਰ ਸੂਨਕ ਅਤੇ ਟ੍ਰਸ ਨੇ ਡਿਬੇਟ ਵਿਚ ਸ਼ਾਮਲ ਹੋਣ ਤੋਂ ਮਨ੍ਹਾ ਕਰਨ ਦੇ ਬਾਅਦ ਇਸ ਨੂੰ ਕੈਂਸਲ ਕਰ ਦਿੱਤਾ । ਕੰਜ਼ਰਵੇਟਿਵ ਸਾਂਸਦ ਡਿਬੇਟ ਤੋਂ ਪਾਰਟੀ ਦੇ ਅਕਸ ਨੂੰ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਚਿੰਤਤ ਹੈ। ਇਸ ਡਿਬੇਟ ਤੋਂ ਪਾਰਟੀ ਦੇ ਅੰਦਰ ਫੁੱਟ ਵੀ ਪੈ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣੇ ਮੰਤਰੀਆਂ ਦੇ ਵਿਰੋਧ ਦੇ ਬਾਅਦ 7 ਜੁਲਾਈ ਨੂੰ ਕੰਜਰਵੇਟਿਵ ਨੇਤਾ ਦੇ ਅਹੁਦੇ ਨੂੰ ਛੱਡਣ ਦਾ ਐਲਾਨ ਕੀਤਾ ਸੀ। ਜਦੋਂ ਤੱਕ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਨਹੀਂ ਹੋ ਜਾਂਦਾ ਉਦੋਂ ਤੱਕ ਜਾਨਸਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ। ਹਾਲਾਂਕਿ ਬ੍ਰਿਟੇਨ ਦੇ ਮੁੱਖ ਵਿਰੋਧੀ ਪਾਰਟੀ ਲੇਬਰ ਪਾਰਟੀ ਜਾਨਸਨ ਨੂੰ ਜਲਦ ਤੋਂ ਜਲਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੀ ਹੈ।