Happy Birthday Gurpreet Ghuggi: ਗੁਰਪ੍ਰੀਤ ਘੁੱਗੀ ਯਾਨਿ ਗੁਰਪ੍ਰੀਤ ਸਿੰਘ ਵੜੈਚ ਨੂੰ ਤਾਂ ਸਾਰੇ ਜਾਣਦੇ ਹੀ ਹਨ। ਇਹ ਉਹ ਨਾਂ ਹੈ ਜੋ ਕਿਸੇ ਪਹਿਚਾਣ ਦਾ ਮੋਹਤਾਜ ਨਹੀਂ ਹੈ। ਇਹ ਆਪਣੀ ਸਾਫ਼ ਸੁਥਰੀ ਕਾਮੇਡੀ ਨਾਲ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਦਰਸ਼ਕਾਂ ਤੇ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਗੁਰਪ੍ਰੀਤ ਘੁੱਗੀ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 19 ਜੁਲਾਈ 1971 ਨੂੰ ਗੁਰਦਾਸਪੁਰ ‘ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਜਲੰਧਰ ਨਾਲ ਕੀਤੀ ਸੀ। ਉਹ ਇੱਕ ਸਫ਼ਲ ਅਦਾਕਾਰ ਤੇ ਕਮੇਡੀਅਨ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੇ ਜਨਮਦਿਨ ਤੇ ਅਸੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਦੀਆਂ ਕੁੱਝ ਖਾਸ ਗੱਲਾਂ।
ਸਭ ਨੂੰ ਇਹ ਪਤਾ ਹੈ ਕਿ ਕਾਮੇਡੀਅਨ ਦੇ ਰੂਪ ਚ ਗੁਰਪ੍ਰੀਤ ਘੁੱਗੀ ਪਹਿਲੀ ਵਾਰ 2002
ਚ ਸਾਹਮਣੇ ਆਏ ਸੀ। ਉਨ੍ਹਾਂ ਨੇ ਆਪਣੀ ਪਹਿਲੀ ਕਾਮੇਡੀ ਟੇਪ ਤੋਹਫ਼ੇ ਘੁੱਗੀ ਦੇ ਕੱਢੀ ਸੀ। ਜਿਸ ਨੂੰ ਪੰਜਾਬੀਆਂ ਨੇ ਭਰਵਾਂ ਹੁੰਗਾਰਾ ਦਿਤਾ ਸੀ। ਉਸ ਤੋਂ ਬਾਅਦ 2 ਦਹਾਕਿਆਂ ਦੇ ਕਰੀਬ ਸਮਾਂ ਹੋ ਚੁੱਕਿਆ ਹੈ। ਗੁਰਪ੍ਰੀਤ ਘੁੱਗੀ ਛੋਟੇ ਵੱਡੇ ਪਰਦੇ `ਤੇ ਕਮੇਡੀਅਨ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।
ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਕਮੇਡੀਅਨ ਬਣਨ ਤੋਂ ਪਹਿਲਾਂ ਗੁਰਪ੍ਰੀਤ ਘੁੱਗੀ ਥੀਏਟਰ ਆਰਟਿਸਟ ਸੀ। ਉਨ੍ਹਾਂ ਨੇ 1990 ਚ ਥੀਏਟਰ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ। ਇੱਥੇ ਉਨ੍ਹਾਂ ਨੇ ਆਪਣੀ ਦਮਦਾਰ ਐਕਟਿੰਗ ਨਾਲ ਸਭ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ ਉਨ੍ਹਾਂ ਟੀਵੀ ਸੀਰੀਅਲ ਰੌਣਕ ਮੇਲਾ 'ਚ ਤੇ ਪਰਛਾਵੇਂ
ਚ ਕੰਮ ਮਿਲਿਆ। ਇੱਥੇ ਇਨ੍ਹਾਂ ਦੀ ਐਕਟਿੰਗ ਨੇ ਸਭ ਨੂੰ ਖੂਬ ਪ੍ਰਭਾਵਤ ਕੀਤਾ। ਪਰ ਇਸ ਸਭ ਤੋਂ ਘੁੱਗੀ ਕਿਤੇ ਨਾ ਕਿਤੇ ਸੰਤੁਸ਼ਟ ਨਹੀਂ ਸੀ। ਉਹ ਇੱਕ ਵੱਖਰੀ ਪਛਾਣ ਚਾਹੁੰਦੇ ਸੀ।
ਇਹ ਮੌਕਾ ਉਨ੍ਹਾਂ ਨੂੰ 2002 ਚ ਮਿਲਿਆ ਜਦੋਂ ਉਨ੍ਹਾਂ ਦੀ ਪਹਿਲੀ ਕੈਸਟ ਤੋਹਫ਼ੇ ਘੁੱਗੀ ਦੇ ਰਿਲੀਜ਼ ਹੋਈ। ਇੱਥੇ ਘੁੱਗੀ ਦੇ ਚੁਟਕਲਿਆਂ ਤੇ ਕਾਮਿਕ ਟਾਈਮਿੰਗ ਨੇ ਸਭ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ 2003
ਚ ਪਲਾਜ਼ਮਾ ਰਿਕਾਰਡਜ਼ ਦੇ ਬੈਨਰ ਹੇਠ ਉਨ੍ਹਾਂ ਦੀ ਅਗਲੀ ਕੈਸਟ ਘੁੱਗੀ ਜੰਕਸ਼ਨ ਰਿਲੀਜ਼ ਹੋਈ। ਜਿਸ ਨੇ ਦੁਨੀਆ ਭਰ ਚ ਘੁੱਗੀ ਨੂੰ ਬੇਹਤਰੀਨ ਕਮੇਡੀਅਨ ਵਜੋਂ ਪਹਿਚਾਣ ਦਿਵਾਈ। ਇਸ ਤੋਂ ਬਾਅਦ ਹਰ ਸਾਲ ਇੱਕ ਤੋਂ ਬਾਅਦ ਇੱਕ ਉਨ੍ਹਾਂ ਦੀ ਕੈਸਟਾਂ ਆਉਂਦੀਆਂ ਰਹੀਆਂ ਤੇ ਪੰਜਾਬ
ਚ ਹੀ ਨਹੀਂ ਉਨ੍ਹਾਂ ਦੀ ਕਾਮੇਡੀ ਨੂੰ ਦੁਨੀਆ ਭਰ `ਚ ਸਲਾਹਿਆ ਗਿਆ।